RNI NEWS :- ਮਿਲਾਵਟ ਖੋਰਾਂ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਵਾਇਆ ਜਾਵੇਗਾ – ਸਹਾਇਕ ਕਮਿਸ਼ਨਰ ਰਜ਼ਨੀਸ਼ ਅਰੋੜਾ


RNI NEWS :- ਮਿਲਾਵਟ ਖੋਰਾਂ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਵਾਇਆ ਜਾਵੇਗਾ – ਸਹਾਇਕ ਕਮਿਸ਼ਨਰ ਰਜ਼ਨੀਸ਼ ਅਰੋੜਾ

ਨਵਾਂਸ਼ਹਿਰ :- ਵਾਸਦੇਵ ਪਰਦੇਸੀ…

ਸਹਾਇਕ ਕਮਿਸ਼ਨਰ (ਜ) ਰਜ਼ਨੀਸ਼ ਅਰੋੜਾ ਨੇ ਅੱਜ ਹਲਵਾਈਆਂ, ਹੋਟਲਾਂ ਅਤੇ ਰੈਸਟੋਰੈਂਟ ਮਾਲਕਾਂ ਨਾਲ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਮਿਲਾਵਟ ਦੀ ਆੜ ਵਿੱਚ ਮਨੁੱਖੀ ਜਾਨਾਂ ਨਾਲ ਖਿਲਵਾੜ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਆਪਣੀ ਰਾਜਪੁਰਾ ਤਾਇਨਾਤੀ ਦੌਰਾਨ ਅਜਿਹਾ ਇੱਕ ਪਰਚਾ ਦਰਜ ਕਰਵਾ ਚੁੱਕੇ ਹਨ।
ਉਨ੍ਹਾਂ ਨੇ ਮੀਟਿੰਗ ’ਚ ਹਾਜ਼ਰ ਇਨ੍ਹਾਂ ਸਮੂਹ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਆਦਾ ਮੁਨਾਫ਼ੇ ਦੀ ਦੌੜ ’ਚ ਲੋਕਾਂ ਦੀ ਸਿਹਤ ਨਾਲ ਬਿਲਕੁਲ ਨਾ ਖੇਡਣ ਅਤੇ ਮਿਆਰੀ ਸਮਾਨ ਤਿਆਰ ਕਰਕੇ ਵੇਚਣ। ਸ਼੍ਰੀ ਅਰੋੜਾ ਨੇ ਇਨ੍ਹਾਂ ਅਦਾਰਿਆਂ ਨੂੰ ਕਿਹਾ ਕਿ ਉਹ ਆਪਣੀ ਰਸੋਈ/ਵਰਕਸ਼ਾਪ ਦੀ ਸਾਂਫ਼-ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ  ਆਪਣੇ ਘਰਾਂ ਵਿੱਚ ਰੱਖੀ ਜਾਂਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦੀ ਤਰਜ਼ ’ਤੇ ਕਰਨ ਅਤੇ ਗਾਹਕਾਂ ਨੂੰ ਪਰਿਵਾਰਿਕ ਮੈਂਬਰ ਸਮਝ ਕੇ ਉੱਚ ਗੁਣਵੱਤਾ ਦਾ ਖਾਣ-ਪੀਣ ਦਾ ਸਮਾਨ ਮੁਹੱਇਆ ਕਰਵਾਉਣ। ਉਨ੍ਹਾਂ ਨੇ ਹਲਵਾਈਆਂ/ਹੋਟਲਾਂ/ਰੈਸਟੋਰੈਂਟ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾਂ ਇਸ ਅਸੂਲ ਨੂੰ ਨਾਲ ਲੈ ਕੇ ਚੱਲਣ ਕਿ ਮਹਿੰਗਾ ਤਾਂ ਚਾਹੇ ਵੇਚ ਲੈਣ ਪਰ ਮਿਲਾਵਟ ਵਾਲਾ ਜਾਂ ਹਲਕੀ ਗੁਣਵੱਤਾ ਵਾਲਾ ਸਮਾਨ ਬਿਲਕੁਲ ਵੀ ਨਾ ਵੇਚਣ। ਉਨ੍ਹਾਂ ਕਿਹਾ ਕਿ ਸਮਾਨ ਇਸ ਤਰ੍ਹਾਂ ਦਾ ਬਣਾਇਆ ਜਾਵੇ ਜੇਕਰ ਉਸ ਨੂੰ ਤੁਸੀਂ ਖੁਦ ਵੀ ਖਾਓ ਤਾਂ ਤੁਹਾਨੂੰ ਖਾਣ ਲੱਗਿਆ ਝਿਜਕ ਮਹਿਸੂਸ ਨਾ ਹੋਵੇ।

Leave a Reply

Your email address will not be published. Required fields are marked *