RNI NEWS :- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫ਼ੂਡ ਸੇਫ਼ਟੀ ਟੀਮਾਂ ਵੱਲੋਂ ਖੋਏ ਤੋਂ ਤਿਆਰ ਅਤੇ ਰੰਗਦਾਰ ਮਠਿਆਈਆਂ ਦੇ ਇੱਕ ਦਰਜਨ ਸੈਂਪਲ ਭਰੇ ਗਏ

RNI NEWS :- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫ਼ੂਡ ਸੇਫ਼ਟੀ ਟੀਮਾਂ ਵੱਲੋਂ ਖੋਏ ਤੋਂ ਤਿਆਰ ਅਤੇ ਰੰਗਦਾਰ ਮਠਿਆਈਆਂ ਦੇ ਇੱਕ ਦਰਜਨ ਸੈਂਪਲ ਭਰੇ ਗਏ

ਨਵਾਂਸ਼ਹਿਰ, 4 ਅਕਤੂਬਰ-(ਤੇਜ ਪ੍ਰਕਾਸ਼ ਖਾਸਾ)

ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਯਕੀਨੀ ਬਣਾਉਣ ਲਈ ਕਮਿਸ਼ਨਰ ਫ਼ੂਡ ਅਤੇ ਡੱਰਗ ਪ੍ਰਸ਼ਾਸਨ, ਸ਼੍ਰੀ ਕਾਹਨ ਸਿੰਘ ਪੰਨੂ ਅਤੇ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੈ ਬਬਲਾਨੀ ਦੀਆਂ ਹਦਾਇਤਾਂ ਅਧੀਨ ਮਿਲਾਵਟੀ, ਘਟੀਆ ਅਤੇ ਸਫ਼ਾਈ ਰਹਿਤ ਵਸਤਾਂ ਦੀ ਵਿਕਰੀ ਦੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਵੱਖ-ਵੱਖ ਮਿਠਾਈਆਂ ਦੇ 12 ਸੈਂਪਲ ਭਰੇ ਗਏ ਫ਼ੂਡ ਸੇਫ਼ਟੀ ਟੀਮਾਂ ਜਿਸ ਵਿੱਚ ਸਹਾਇਕ ਕਮਿਸ਼ਨਰ (ਫ਼ੂਡ) ਸ਼੍ਰੀ ਮਨੋਜ ਖੋਸਲਾ ਅਤੇ ਫ਼ੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਰਾਖੀ ਵਿਨਾਇਕ, ਸ਼੍ਰੀਮਤੀ ਸੰਗੀਤਾ ਸਹਿਦੇਵ ਸ਼ਾਮਿਲ ਸਨ, ਵੱਲੋਂ ਸ਼ਹੀਦ ਭਗਤ ਸਿੰਘ ਨਗਰ, ਮਹਾਲੋਂ, ਬਲਾਚੌਰ, ਸੜੋਆ, ਮਜਾਰੀ, ਪੋਜੇਵਾਲ ਆਦਿ ਇਲਾਕਿਆਂ ਵਿੱਚੋਂ ਖੋਏ ਤੋਂ ਤਿਆਰ ਅਤੇ ਰੰਗਦਾਰ ਮਠਿਆਈਆਂ, ਜਿਸ ਵਿੱਚ ਖੋਇਆ ਬਰਫ਼ੀ, ਲੱਡੂ, ਪਤੀਸਾ,ਰਸਗੁੱਲੇ,ਪੇਠਾ,ਗੁਲਾਬ ਜਾਮੁਨ,ਖੋਇਆ ਆਦਿ ਸ਼ਾਮਿਲ ਹਨ ਦੇ ਕੁੱਲ 12 ਸੈਂਪਲ ਭਰੇ ਗਏ ਜੋ ਕਿ ਨਿਰੀਖਣ ਲਈ ਸਟੇਟ ਫੂਡ ਲੈਬ ਖਰੜ ਵਿਖੇ ਭੇਜ ਦਿੱਤੇ ਗਏ ਹਨ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਵਾਰ-ਵਾਰ ਅਪੀਲਾਂ ਕਰਕੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੇ ਅਦਾਰਿਆਂ ਵਿੱਚ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ ਅਤੇ ਕੁਆਲਟੀ ਅਤੇ ਮਿਆਰੀ ਕਿਸਮ ਦੀਆਂ ਮਠਿਆਈਆਂ ਹੀ ਤਿਆਰ ਕੀਤੀਆਂ ਜਾਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਾਵਾੜ ਨਾ ਹੋਵੇ ਉਨ੍ਹਾਂ ਦੱਸਿਆ ਕਿ ਹੁਣ ਤੱਕ 13 ਅਦਾਰਿਆਂ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਫ਼ੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ ਨੇ ਦੱਸਿਆ ਕਿ ਦੱੁਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਜਿਵੇਂ ਕਿ ਪਨੀਰ, ਖੋਆ, ਖੋਏ ਤੋਂ ਤਿਆਰ ਵਸਤਾਂ, ਦੇਸੀ ਘਿਉ, ਰੰਗਦਾਰ ਤੇ ਗੈਰ-ਮਿਆਰੀ ਮਠਿਆਈਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਵੱਖ-ਵੱਖ ਸੜ੍ਹਕੀ ਮਾਰਗਾਂ ’ਤੇ ਨਾਕੇ ਲਗਾਏ ਜਾਣਗੇ ਤਾਂ ਜੋ ਮਿਲਾਵਟੀ ਸਾਮਾਨ ਨੂੰ ਫੜਿਆ ਜਾ ਸਕੇ


ਫ਼ੋਟੋ ਕੈਪਸ਼ਨ: 04.10.19 ਫ਼ੂਡ ਸੈਂਪਲ: ਫ਼ੂਡ ਸੇਫ਼ਟੀ ਟੀਮਾਂ ਤਿਉਹਾਰਾਂ ਦੇ ਮੱਦੇਨਜ਼ਰ ਮਠਿਆਈਆਂ ਦੇ ਸੈਂਪਲ ਭਰਦੀਆਂ ਹੋਈਆਂ।

Leave a Reply

Your email address will not be published. Required fields are marked *