RNI NEWS-ਮੁਖ ਮੰਤਰੀ ਵਲੋਂ ਏਆਈਜੀ ਹਰਕਮਲ ਪ੍ਰੀਤ ਸਿੰਘ ਖੱਖ ਸ਼ਾਨਦਾਰ ਸੇਵਾਵਾਂ ਬਦਲੇ ਹੋਣਗੇ ਸਨਮਾਨਿਤ


RNI NEWS-ਮੁਖ ਮੰਤਰੀ ਵਲੋਂ ਏਆਈਜੀ ਹਰਕਮਲ ਪ੍ਰੀਤ ਸਿੰਘ ਖੱਖ ਸ਼ਾਨਦਾਰ ਸੇਵਾਵਾਂ ਬਦਲੇ ਹੋਣਗੇ ਸਨਮਾਨਿਤ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ) ਪੀਏਪੀ ਦੀ 7 ਵੀਂ ਬਟਾਲੀਅਨ ਦੇ ਕਮਾਡੈਂਟ ਹਰਕਮਲ ਪ੍ਰੀਤ ਸਿੰਘ ਖੱਖ ਜੋ ਕਿ ਜਲੰਧਰ ਵਿਚ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਦਾ ਵਾਧੂ ਚਾਰਜ ਸੰਭਾਲ ਰਹੇ ਹਨ ਨੂੰ ਸੀਐਮ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਮੈਡਲ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕਰਨਗੇ ਪੰਜਾਬ ਤੋਂ ਚੁਣੇ ਗਏ 8 ਅਧਿਕਾਰੀਆਂ ਵਿੱਚ ਜਲੰਧਰ ਤੋਂ ਏਆਈਜੀ ਖੱਖ ਵੀ ਸ਼ਾਮਲ ਹਨ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਹਰਕਮਲ ਪ੍ਰੀਤ ਸਿੰਘ ਖੱਖ ਦੇ ਨਾਮ ‘ਤੇ ਪੰਜਾਬ ਵਿਚ ਸਭ ਤੋਂ ਵੱਡੀ ਹੈਰੋਇਨ ਰਿਕਵਰੀ ਦਾ ਰਿਕਾਰਡ ਹੈੈ ਉਨਾਂ ਨੇ 2009 ਵਿੱਚ ਫਗਵਾੜਾ ਤੋਂ 50 ਕਿਲੋ ਹੈਰੋਇਨ ਫੜੀ ਸੀ ਜਿਸ ਵਿੱਚ ਪੁਲਿਸ ਟੀਮ ਦੀ ਅਗਵਾਈ ਕੀਤੀ ਗਈ ਸੀੀ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡੀ ਰਿਕਵਰੀ ਹੈੈ ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਵਿੱਚ ਖੱਖ ਸਾਹਿਬ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਫੜਨ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ ਏਆਈਜੀ ਖੱਖ 1994 ਚ ਇੰਸਪੈਕਟਰ ਵਜੋਂ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਏ ਇਸ ਤੋਂ ਬਾਅਦ ਉਹ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਇੰਸਪੈਕਟਰ ਤੋਂ ਇਲਾਵਾ ਡੀਐਸਪੀ ਅਤੇ ਐਸਪੀ ਵਜੋਂ ਤਾਇਨਾਤ ਰਹੇ ਸਾਲ 2016 ਵਿਚ ਉਨ੍ਹਾਂ ਨੂੰ ਐਸਐਸਪੀ ਵਜੋਂ ਤਰੱਕੀ ਦਿੱਤੀ ਗਈ ਸੀ ਖੱਖ ਸਾਹਿਬ ਨੂੰ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਵਜੋਂ ਬਿਹਤਰ ਕੰਮ ਕਰਨ ਲਈ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਵਲੋਂ ਡੀਜੀਪੀ ਡਿਸਕ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ ਏਆਈਜੀ ਖੱਖ ਤੋਂ ਇਲਾਵਾ ਬਠਿੰਡਾ ਦੇ ਡੀਐਸਪੀ ਗੁਰਜੀਤ ਸਿੰਘ, ਅੰਮ੍ਰਿਤਸਰ ਦੇ ਡੀਐਸਪੀ ਹਰਵਿੰਦਰਪਾਲ ਸਿੰਘ ਤੇ ਗੁਰਚਰਨ ਸਿੰਘ ਤੇ ਐਸਟੀਐਫ ਦੇ ਡੀਐਸਪੀ ਅਰੁਣ ਸ਼ਰਮਾ, ਏਐਸਆਈ ਕਸ਼ਮੀਰ ਸਿੰਘ,ਇੰਸਪੈਕਟਰ ਬਿੰਦਰਜੀਤ ਸਿੰਘ ਤੇ ਏਐਸਆਈ ਪਵਨ ਕੁਮਾਰ ਜਹਾਂਖੇਲ ਸ਼ਾਮਲ ਹਨ

Leave a Reply

Your email address will not be published. Required fields are marked *