RNI NEWS-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ. 295 ਬਲਾਕ ਬਲਾਚੌਰ ਦੇ ਅਹੁਦੇਦਾਰਾਂ ਨੇ ਪੌਦੇ ਲਗਾਏ


RNI NEWS-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ. 295 ਬਲਾਕ ਬਲਾਚੌਰ ਦੇ ਅਹੁਦੇਦਾਰਾਂ ਨੇ ਪੌਦੇ ਲਗਾਏ

ਬਲਾਚੌਰ 3 ਅਗਸਤ (ਤੇਜ ਪ੍ਰਕਾਸ਼ ਖਾਸਾ-ਲਛਮੀ ਦੇਵੀ)

ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ. 295 ਬਲਾਕ ਬਲਾਚੌਰ ਦੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਬੀ.ਏ.ਵੀ. ਸਿਨੀਅਰ ਸਕੈਂਡਰੀ ਸਕੂਲ ਦੀ ਗਰਾਊਂਡ ਵਿੱਚ ਟ੍ਰੀ ਪਲਾਂਟੇਸ਼ਨ ਡਾ. ਤਜਿੰਦਰ ਜੋਤ ਦੀ ਪ੍ਰਧਾਨਗੀ ਹੇਠ ਗਈ ਇਸ ਮੌਕੇ ਡਾ.ਦਿਲਦਾਰ ਸਿੰਘ ਨੇ ਕਿਹਾ ਕਿ ਰੁੱਖ ਲਗਾ ਕੇ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ ਕਿਉਂਕਿ ਸਾਉਣ ਮਹੀਨੇ ਲਗਾਇਆ ਦਰੱਖਤ ਜਲਦ ਹੀ ਧਰਤੀ ਅੰਦਰ ਆਪਣੀਆਂ ਜੜ੍ਹਾਂ ਫੜ ਲੈਂਦਾ ਹੈ ਅਤੇ ਵਧਣ ਫੁੱਲਣ ਲੱਗ ਜਾਂਦਾ ਹੈ ਅਸੀਂ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਫੈਲਾਵਾਂਗੇ ਇਸ ਮੌਕੇ ਡਾ.ਗਿਆਨ ਸਿੰਘ ਨੇ ਵੀ ਰੁੱਖ ਲਗਾਏ ਤੇ ਕਿਹਾ ਕਿ ‘ਇੱਕ ਰੁੱਖ ਸੌ ਸੁੱਖ’ਕਹਾਵਤ ਨੂੰ ਦੁਹਰਾਉਂਦਿਆਂ ਕਿਹਾ ਕਿ ਰੁੱਖਾਂ ਦੇ ਸਾਨੂੰ ਅਨੇਕਾਂ ਲਾਭ ਹਨ ਇਹ ਜ਼ਹਿਰੀਲੀਆਂ ਗੈਸਾਂ ਖਤਮ ਕਰਦੇ ਹਨ ਮੁਫ਼ਤ ਆਕਸੀਜ਼ਨ ਦਿੰਦੇ ਹਨ ਇਸ ਕਰਕੇ ਸਾਨੂੰ ਆਪਣੇ ਘਰਾਂ ਤੇ ਪਿੰਡਾਂ ਵਿੱਚ ਦਰੱਖਤ ਲਾਉਣੇ ਚਾਹੀਦੇ ਹਨ ਮੌਕੇ ਤੇ ਡਾ. ਯਸ਼ਪਾਲ ਭੱਦੀ,ਡਾ.ਅਮਰਜੀਤ ਸਿੰਘ,ਡਾ. ਰਾਕੇਸ਼ ਜੋਸ਼ੀ,ਡਾ.ਮਨੋਹਰ ਲਾਲ ਟਕਾਰਲਾ ,ਡਾ. ਜਸਵੀਰ ਸਿੰਘ,ਕੇਵਲ ਸਿੰਘ ਭੌਰ, ਸੁਰਿੰਦਰ ਸਿੰਘ,ਦੀਪਕ ਰਾਣਾ,ਹੈਪੀ ਸੋਹਲ ਆਦਿ ਸ਼ਾਮਲ ਹੋਏ

Leave a Reply

Your email address will not be published. Required fields are marked *