RNI NEWS-ਮੋਦੀ ਜੀ ਕਿਸਾਨ ਕੱਲੇ ਅੰਨਦਾਤਾ ਨਹੀ ਵੋਟਦਾਤਾ ਵੀ ਹੁੰਦੇ ਹਨ


RNI NEWS-ਮੋਦੀ ਜੀ ਕਿਸਾਨ ਕੱਲੇ ਅੰਨਦਾਤਾ ਨਹੀ ਵੋਟਦਾਤਾ ਵੀ ਹੁੰਦੇ ਹਨ

24 ਸਤੰਬਰ (ਮੱਲੀਆ ਕਲੵਾ ਆਗਿਆਕਾਰ ਸਿੰਘ ਔਜਲਾ)

ਅੱਜ ਇਥੇ ਪਿੰਡ ਜਹਾਂਗੀਰ ਦੇ ਗੁਰੂਦੁਆਰਾ ਸਿੰਘ ਸਬਾ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਨਕੋਦਰ ਦੇ ਪੵਧਾਨ ਸੁੱਖਚੈਨ ਸਿੰਘ ਭੰਗੂ ਨੇ ਕਿਸਾਨਾ ਦੀ ਮਿਟਿੰਗ ਨੂੰ ਸਬੋਦਨ ਕਰਦੇ ਹੋਏ ਕਿਹਾ ਕਿ ਮੋਦੀ ਜੀ ਕਿਸਾਨ ਕੱਲਾ ਅੱਨਦਾਤਾ ਹੀ ਨਹੀ ਵੋਟਦਾਤਾ ਵੀ ਹੈ ਉਨਾ ਨੇ ਕਿਹਾ ਕਿ ਜੋ ਕੇਦਰ ਸਰਕਾਰ ਨੇ ਤਿੰਨ ਆਰਡੀਨੈਸ ਲਿਆਨਦੇ ਹਨ ਉਹ ਕਿਸਾਨ ਮਾਰੂ ਹਨ ਤੇ ਇਨਾ ਨੂੰ ਵਾਪਿਸ ਲਿਆ ਜਾਵੇ ਉਨਾ ਕਿਹਾ ਕਿ ਸਾਡਾ ਦੇਸ਼ ਇੱਕ ਲੋਕਤੰਤਰ ਦੇਸ਼ ਹੈ ਇਸ ਉੱਪਰ ਤੱਕੇਸ਼ਾਹੀ ਨਹੀ ਚੱਲੇਗੀ , ਭਾਵੇ ਇਸ ਲਈ ਕਿੰਨੀਆ ਵੀ ਕੁਰਬਾਨੀਆ ਦੇਣੀਆ ਪੈਣ, ਅਸੀ ਇਸ ਬਿੱਲ ਨੂੰ ਪੰਜਾਬ ਵਿੱਚ ਕਦੇ ਵੀ ਲਾਗੂ ਨਹੀ ਹੋਣ ਦੇਵਾਗੇ , ਇਸ ਮਿਟਿੰਗ ਵਿੱਚ ਜਿਲੵਾ ਜਲੰਦਰ ਦੇ ਪੵਧਾਨ ਜਸਵੰਤ ਸਿੰਘ ਸਿੰਘਾਪੁਰ ਦੇ ਪੵਧਾਨ ਨੇ ਲੋਕਾ ਨੂੰ ਅਪੀਲ ਕੀਤੀ ਕੀ 25 ਤਰੀਕ ਨੂੰ ਪੂਰਨ ਤੋਰ ਤੇ ਪੰਜਾਬ ਬੰਦ ਕੀਤਾ ਜਾਵੇ, ਇਸ ਮਿਟਿੰਗ ਵਿੱਚ ਕਿਸਾਨ ਆਗੂ ਨਿਰਮਲ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਮਾ ਬੋਲੀ ਨੂੰ ਹਟਾਉਣ ਤੇ ਦੁੱਖ ਤੇ ਰੋਸ ਪੵਗਟ ਕੀਤਾ ਤੇ ਕਿਹਾ ਕਿ ਸੰਸਾਰ ਵਿੱਚ ਇਸ ਮਾਮਲੇ ਨੂੰ ਜ਼ਬਰੀ ਦਬਾਇਆ ਗਿਆ ਹੈ ਜੋ ਕੀ ਬਹੁਤ ਨਿੰਦਣਯੋਗ ਗੱਲ ਹੈ। ਇਸ ਮਿਟਿੰਗ ਵਿੱਚ ਪੵਿੰਤਮ ਸਿੰਘ, ਪੂਰਨ ਸਿੰਘ, ਦਰਸ਼ਣ ਸਿੱਘ, ਸਵਰਣ ਸਿੰਘ, ਰਣਬੀਰ ਸਿੰਘ ਔਜਲਾ, ਭਿੰਦਾ ਔਜਲਾ, ਰਮਣ ਔਜਲਾ, ਗੁਰਸੇਵਕ ਔਜਲਾ, ਜਸਕਰਨ ਔਜਲਾ , ਅਜੀਤ ਸਿੰਘ, ਮਨਜਿੰਦਰ ਸਿੰਘ, ਲਾਡੀ , ਗੁਰਬਕਸ਼ ਸਿੰਘ ਲੰਬੜ, ਦਤਾਰ ਸਿੰਘ , ਮਲਕੀਤ ਸਿੰਘ ਸ਼ੇਰਗਿੱਲ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *