RNI NEWS-ਮੋਦੀ ਸਰਕਾਰ ਨੇ ਦੇਸ਼ ਭਗਤੀ ਦੇ ਨਾਮ ਤੇ ਟਿੱਕਟੋਕ ਨੂੰ ਬੰਦ ਕਰ ਕੇ ਘੱਟ ਗਿਣਤੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਤਹਿਤ ਕੰਮ ਕੀਤਾ – ਮਲਕੀਤ ਚੁੰਬਰ


RNI NEWS-ਮੋਦੀ ਸਰਕਾਰ ਨੇ ਦੇਸ਼ ਭਗਤੀ ਦੇ ਨਾਮ ਤੇ ਟਿੱਕਟੋਕ ਨੂੰ ਬੰਦ ਕਰ ਕੇ ਘੱਟ ਗਿਣਤੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਤਹਿਤ ਕੰਮ ਕੀਤਾ – ਮਲਕੀਤ ਚੁੰਬਰ

ਨਕੋਦਰ ਸੁਖਵਿੰਦਰ ਸੋਹਲ/ਸਰਬਜੀਤ ਸਿੰਘ

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਭਗਤੀ ਦੇ ਨਾਮ ਨਾਲ ਜੋੜ ਕੇ ਟਿੱਕ ਟੋਕ ਨੂੰ ਬੰਦ ਕਰ ਕੇ ਘੱਟ ਗਿਣਤੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਤਹਿਤ ਕੰਮ ਕੀਤਾ ਕਿਉਂਕਿ ਸਰਕਾਰ ਨੇ ਚੀਨ ਦੇ ਬਹੁਤ ਸਾਰੇ ਸਮਾਨ ਨੂੰ ਆਪਣੇ ਸਰਕਾਰੀ ਕੰਮਾਂ ਲਈ ਵਰਤ ਰਹੀ ਹੈ ਪਟੇਲ ਦੀ ਮੂਰਤੀ ਚੀਨ ਦੇ ਸਮਾਨ ਨਾਲ ਬਣੀ ਇਸ ਉੱਤੇ ਸਰਕਾਰ ਦਾ ਕੀ ਫੈਸਲਾ ਅਸਲ ਵਿੱਚ ਘੱਟ ਗਿਣਤੀ ਲੋਕਾਂ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਦੇਸ਼ ਦਾ ਮੀਡੀਆ ਨਹੀ ਦਿਖਾਉਦਾ ਸੀ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਸਰਕਾਰ ਦੇ ਝੂਠ ਨੂੰ ਬੇ-ਨਕਾਬ ਕਰਨ ਲਈ ਗੋਦੀ ਮੀਡੀਆ ਕੁੱਝ ਵੀ ਨਹੀਂ ਸੀ ਕਰਦਾ ਉਸ ਦੇ ਉਲਟ ਜਾ ਕੇ ਟਿਕ ਟੋਕ ਉੱਤੇ ਹਰ ਹੁੰਦੇ ਜਬਰ ਜੁਲਮ ਦੀ ਗੱਲ ਲੋਕਾਂ ਤੱਕ ਝੱਟ ਪਹੁੰਚ ਜਾਂਦੀ ਸੀ ਜਿਸ ਤਰ੍ਹਾਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਗਰੀਬ ਮਜਦੂਰ ਸੜਕਾਂ ਉੱਤੇ ਰੁਲਦੇ ਦੇਖੇ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਦੀ ਕਚਹਿਰੀ ਵਿੱਚ ਸਾਫ ਸਾਫ ਦਿਖਾਈ ਦਿੱਤਾ ਸਰਕਾਰ ਦੀਆਂ ਗਲਤ ਨੀਤੀਆਂ ਲੋਕਾਂ ਦੇ ਸਾਹਮਣੇ ਨਾ ਆ ਸਕਣ ਇਸ ਲਈ ਸਰਕਾਰ ਸੋਸ਼ਲ ਮੀਡੀਆ ਉੱਤੇ ਪਬੰਦੀ ਲਾਉਣ ਲਈ ਉਤਾਵਲੀ ਹੋਈ ਫਿਰਦੀ ਸੀ ਹੁਣ ਉਸ ਨੂੰ ਬਹਾਨਾ ਮਿਲ ਗਿਆ ਜੇ ਕਰ ਸਰਕਾਰ ਸੱਚੀ ਚੀਨ ਨਾਲ ਸਾਰੇ ਸਬੰਧ ਤੋੜਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮੇਰੇ ਸੋਹਣੇ ਦੇਸ਼ ਦੇ ਰਖਵਾਲੇ ਫੌਜੀ ਨੌਜਵਾਨਾਂ ਦੀ ਸਹਾਦਤ ਦਾ ਬਦਲਾ ਲੈ ਇੱਕ ਸਿਰ ਬਦਲੇ ਦੱਸ ਸਿਰ ਲੈ ਕੇ ਆਵੇ ਤਾਂ ਪਤਾ ਲੱਗੇ ਦੇਸ਼ ਨੂੰ ਕਿੰਨਾ ਪਿਆਰ ਕਰਦੇ ਹਨ ਪਿਆਰ ਘੱਟ ਡਰਾਮਾ ਜਿਆਦਾ ਕਰਦੇ ਹਨ ਅੱਜ ਤੱਕ ਮੋਦੀ ਸਰਕਾਰ ਵੱਲੋਂ ਆਮ ਨਾਗਰਿਕ ਦੇ ਹੱਕ ਵਿੱਚ ਕੋਈ ਕੰਮ ਨਹੀਂ ਕੀਤਾ ਕੰਮ ਲੋਕਾਂ ਕੋਲੋਂ ਖੋਹ ਲਏ ਮਹਿਗਾਈ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ 

Leave a Reply

Your email address will not be published. Required fields are marked *