RNI NEWS-ਮੰਨੂ ਸਿਮਰਤੀ ਲਾਗੂ ਕਰਨ ਲਈ ਸਭਰੱਲ ਮਿਲ ਕੇ ਕੰਮ ਕਰ ਰਹੇ ਹਨ – ਮਲਕੀਤ ਚੁੰਬਰ


RNI NEWS-ਮੰਨੂ ਸਿਮਰਤੀ ਲਾਗੂ ਕਰਨ ਲਈ ਸਭਰੱਲ ਮਿਲ ਕੇ ਕੰਮ ਕਰ ਰਹੇ ਹਨ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਦੇਸ਼ ਅੰਦਰ ਮੰਨੂ ਸਿਮਰਤੀ ਲਾਗੂ ਕਰਨ ਲਈ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਰੱਲ ਕੇ ਕੰਮ ਕਰ ਰਹੇ ਹਨ ਇਸ ਦੀ ਉਦਾਹਰਨ ਹੈ ਦੇਸ਼ ਵਿੱਚ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਦੇ ਖਿਲਾਫ ਨਾ ਬੋਲਣਾ ਲੋਕਾਂ ਨੂੰ ਪੜਾਈ ਤੋਂ ਵਾਂਝੇ ਕਰ ਕੇ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ ਕਰੋਨਾ ਦਾ ਬਹਾਨਾ ਬਣਾ ਕੇ ਸਕੂਲਾਂ ਕਾਲਜਾਂ ਨੂੰ ਬੰਦ ਕਰਨਾ ਅਤੇ ਬਾਕੀ ਸਭ ਕੁਝ ਖੁਲਾ ਰੱਖ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਸਰਕਾਰ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚੋ ਕਰੋਨਾ ਨੂੰ ਡਰ ਲਗਦਾ ਹੈ ਕਰੋਨਾ ਸਿਰਫ ਗਰੀਬ ਲੋਕਾਂ ਦੇ ਕੰਮਕਾਰ ਤੇ ਬੱਚਿਆਂ ਦੇ ਸਕੂਲਾਂ ਕਾਲਜਾਂ ਚ ਹੀ ਆਉਂਦਾ ਹੈ ਕਿਉਂਕਿ ਕਰੋਨਾ ਵੀ ਸਰਕਾਰ ਦੇ ਹਿਸਾਬ ਨਾਲ ਕੰਮ ਕਰਦਾ ਕਿਸ ਜਗ੍ਹਾ ਜਾਣਾ ਕਿਸ ਜਗ੍ਹਾ ਨਹੀਂ ਜਾਣਾ ਇਹ ਸਰਕਾਰ ਦੇ ਹਿਸਾਬ ਨਾਲ ਤਹਿ ਕਰਦਾ ਹੈ ਸਾਨੂੰ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਗੁਲਾਮੀ ਪੱਕੀ ਹੈ ਜਿਸ ਜਗ੍ਹਾ ਤੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਸਾਨੂੰ ਕੱਢ ਕੇ ਲਿਆਏ ਸੀ ਉਸ ਜਗਾ ਸਾਡੇ ਸਮਾਜ ਦੇ ਲੀਡਰ ਕੁਰਸੀਆਂ ਪਿਛੇ ਸਮਾਜ ਧੱਕ ਰਹੇ ਹਨ ਤੁਸੀ ਪੜ ਲਿਖ ਨਹੀ ਸਕਦੇ ਨੌਕਰੀ ਨਹੀਂ ਕਰ ਸਕਦੇ ਕਿਸੇ ਅੱਗੇ ਬੋਲ ਨਹੀਂ ਸਕਦੇ ਆਪਣੇ ਹੱਕਾਂ ਅਧਿਕਾਰਾਂ ਦੀ ਗੱਲ ਨਹੀਂ ਕਰ ਸਕਦੇ ਜੋ ਸੰਵਿਧਾਨ ਵਿੱਚ ਹੱਕ ਹਨ ਸਾਡੇ ਸਭ ਤੋਂ ਵਾਝੇ ਕੀਤਾਂ ਜਾ ਰਿਹਾ ਹੈ ਸਾਨੂੰ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵਿਰੋਧ ਕਰਨਾ ਚਾਹੀਦਾ ਹੈ

Leave a Reply

Your email address will not be published. Required fields are marked *