RNI NEWS :- ਰਵਿਦਾਸੀਆ ਸੰਤ ਸਮਾਜ ਵੱਲੋ ਭਾਰਤ ਬੰਦ ਦੇ ਅੈਲਾਨ ਦਾ ਭੀਮ ਆਰਮੀ ਪੰਜਾਬ ਵੱਲੋਂ ਸਮਰਥਨ :- ਰਾਜਿੰਦਰ ਸਹੋਤਾ 

RNI NEWS :- ਰਵਿਦਾਸੀਆ ਸੰਤ ਸਮਾਜ ਵੱਲੋ ਭਾਰਤ ਬੰਦ ਦੇ ਅੈਲਾਨ ਦਾ ਭੀਮ ਆਰਮੀ ਪੰਜਾਬ ਵੱਲੋਂ ਸਮਰਥਨ :- ਰਾਜਿੰਦਰ ਸਹੋਤਾ 

ਨਕੋਦਰ :- ਸੁਖਵਿੰਦਰ ਸੋਹਲ/ਗੁਰਮੀਤ ਬਿੱਲਾ ਨਵਾਬ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਤੁਗਲਕਾਬਦ ਸਥਿਤ ਪ੍ਰਾਚੀਨ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਦਿੱਲੀ ਡਿਵੈਲਪਮੈਂਟ ਅਥਾਰਟੀ (ਡੀ.ਡੀ.ਏ) ਦੁਆਰਾ ਕੇਂਦਰ ਦੀ ਭਾਜਪਾ ਅਤੇ ਕੇਜਰੀਵਾਲ ਸਰਕਾਰ ਨਾਲ ਮਿਲ ਕੇ ਤੋੜਨ ਦੀ ਕਾਰਵਾਈ ਦੀ ਭੀਮ ਆਰਮੀ ਦੇ ਪੰਜਾਬ ਪ੍ਰਧਾਨ ਰਾਜਿੰਦਰ ਸਹੋਤਾ ਦੀ ਅਗਵਾਰੀ ਹੇਠ ਹੋੲੀ ਮੀਟਿੰਗ ਦੌਰਾਨ ਦੇ ਪੰਜਾਬ ਪ੍ਰਧਾਨ ਰਾਜਿੰਦਰ ਸਹੋਤਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਦਲਿਤਾਂ ਅਤੇ ਘਟਗਿਣਤੀਆਂ ਵਿਰੁੱਧ ਸਮਾਜਿਕ ਅਤੇ ਧਾਰਮਿਕ ਵਿਸ਼ਿਆਂ ਨੂੰ ਆਧਾਰ ਬਣਾ ਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲੇ ਕੀਤੇ ਜਾ ਰਹੇ ਹਨ ਅਤੇ ਜਿਸ ਤਰ੍ਹਾਂ ਉਹਨਾ ਦੇ ਸੰਵਿਧਾਨਕ ਅਧਿਕਾਰਾਂ ਨੂੰ ਖਤਮ ਕਰਕੇ ਉਨ੍ਹਾਂ ਅੰਦਰ ਅਸੁਰੱਖਆ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ, ਜੋਕਿ ਚਿੰਤਾਜਨਕ ਵਿਸ਼ਾ ਹੈ। ਉਹਨਾ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਦੇਸ਼ ਦੀ ਸੁਤੰਤਰ ਨਿਆਇਕ ਪ੍ਰਣਾਲੀ ਵੀ ਦੇਸ਼ ਦੇ ਕਰੋੜਾਂ ਲੋਕਾਂ ਦੀਆ ਭਾਵਨਾਵਾਂ ਦੀ ਸੰਵਿਧਾਨਕ ਤਰੀਕੇ ਨਾਲ ਤਰਜਮਾਨੀ ਕਰਨ ਦੀ ਬਜਾਏ ਪੂੰਜੀਵਾਦ, ਫਾਸੀਵਾਦ ਅਤੇ ਮਨੂਵਾਦ ਦੇ ਦਬਾਅ ਹੇਠ ਕੰਮ ਕਰਦੀ ਨਜ਼ਰ ਅਾ ਰਹੀ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਬਹੁਮਤ ਦਾ ਉਪਯੋਗ ਜਿਸ ਤਰੀਕੇ ਨਾਲ ਗੈਰ-ਸੰਵਿਧਾਨਕ ਫੈਸਲਿਆਂ ਲਈ ਹੋ ਰਿਹਾ ਹੈ । ਸਦੀ ਦੇ ਨੌਜਵਾਨਾਂ ਦੀਆਂ ਮੁੱਖ ਚਿੰਤਾਵਾਂ ਪੜ੍ਹਾਈ, ਰੁਜਗਾਰ, ਭਿ੍ਸਟਾਚਾਰ ਅਤੇ ਕਾਨੂੰਨ ਵਿਵਸਥਾ ਤੋਂ ਦੇਸ਼ ਵਾਸੀਆਂ ਦਾ ਧਿਆਨ ਹਟਾਉਣ ਲਈ ਪਾਰਲੀਮੈਂਟ ਅਤੇ ਅਦਾਲਤਾਂ ਤੇ ਦਬਾਅ ਬਣਾ ਕੇ ਸਮਾਜਿਕ ਅਤੇ ਧਾਰਮਿਕ ਮਸਲਿਆਂ ਵੱਲ ਪਾਉਣੀ ਚਾਹੁੰਦੀ ਹੈ। ਉਹਨਾ ਕਿਹਾ ਕਿ ਰਵਿਦਾਸੀਆ ਸੰਤ ਸਮਾਜ ਵੱਲੋ ਅਜ 13 ਅਗਸਤ ਦਿਨ ਮੰਗਲਵਾਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ, ਜਿਸ ਦਾ ਭੀਮ ਆਰਮੀ ਦੇ ਪੰਜਾਬ ਪੂਰਨ ਸਮਰਥਨ ਕਰਦੀ ਹੈ ਤੇ ਕੇਂਦਰ ਅਤੇ ਕੇਜਰੀਵਾਲ ਸਰਕਾਰ ਤੋਂ ਪ੍ਰਾਚੀਨ ਮੰਦਿਰ ਨੂੰ ਓਸੇ ਸਥਾਨ ਤੇ ਦੁਆਰਾ ਬਣਾਏ ਜਾਣ ਦੀ ਮੰਗ ਕਰਦੀ ਹੈ ਤਾਂ ਕਿ ਰਵਿਦਾਸੀਅਾ ਸਮਾਜ ਦੀਆ ਧਾਰਮਿਕ ਭਾਵਨਾਵਾਂ ਨੂੰ ਪਹੁੰਚੀ ਠੇਸ ਨੂੰ ਘੱਟ ਕੀਤਾ ਜਾ ਸਕੇ ਇਸ ਮੋਕੇ ਵਿਕਰਮ ਗਿੱਲ,ਰਾਮ ਲਾਲ,ਬਲਵੀਰ ਸਿੰਘ ਬੀਰਾ,ਸੁਖਵਿੰਦਰ ਸੋਹਲ,ਹਰਭਜਨ ਲਾਲ ਲੋਹੀਆਂ ਪ੍ਰੇਮਚੰਦ ਤੇਜ਼ੀ ਲੁਕਿਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੀਮ ਆਰਮੀ ਪੰਜਾਬ ਦੇ ਵਰਕਰ ਹਾਜ਼ਰ ਸਨ

Leave a Reply

Your email address will not be published. Required fields are marked *