RNI NEWS :- ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ’ਤੇ ਸ਼ਾਹਕੋਟ ’ਚ ਦਿਸਿਆ ਖਾਸਾ ਅਸਰ

RNI NEWS :- ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ’ਤੇ ਸ਼ਾਹਕੋਟ ’ਚ ਦਿਸਿਆ ਖਾਸਾ ਅਸਰ

ਸ਼ਾਹਕੋਟ/ਮਲਸੀਆਂ :-  (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਪਿੱਛਲੇੇ ਦਿਨੀਂ ਦਿੱਲੀ ਦੇ ਤੁਗਲਕਾਬਾਦ ਵਿਖੇ ਸੁਪਰੀਮ ਕੋਰਟ ਦੇ ਆਦੇਸ਼ਾ ’ਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਢਹਿਢੇਰੀ ਕਰਨ ਦੇ ਰੋਸ ਵਜੋਂ ਰਵਿਦਾਸ ਭਾਈਚਾਰੇ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਸ਼ਾਹਕੋਟ ਸ਼ਹਿਰ ਵਿੱਚ ਭਰਵਾਂ ਹੁਗਾਰਾਂ ਮਿਲਿਆ, ਜਿਸ ਦੌਰਾਨ ਸ਼ਾਹਕੋਟ ਸ਼ਹਿਰ ਵਿੱਚ ਸਮੂਹ ਦੁਕਾਨਾਂ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਮੁਕੰਮਲ ਤੌਰ ਤੇ ਬੰਦ ਰਹੇ। ਕਿਸੇ ਵੀ ਤਰਾਂ ਦੀ ਅਣਸੁਖਵਾਈ ਘਟਨਾਂ ਨੂੰ ਰੋਕਣ ਲਈ ਸ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਸ਼ਾਹਕੋਟ ਦੀ ਅਗਵਾਈ ’ਚ ਜਿਥੇ ਸਾਰਾ ਦਿਨ ਪੁਲਿਸ ਪ੍ਰਸਾਸ਼ਨ ਪੁਰੀ ਤਰਾਂ ਚੌਕਸ ਰਿਹਾ, ਉਥੇ ਹੀ ਸਿਵਲ ਪ੍ਰਸਾਸ਼ਨ ਵੱਲੋਂ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਅਤੇ ਸਵਪਨਦੀਪ ਕੌਰ ਨਾਇਬ ਤਹਿਸੀਲਦਾਰ ਸ਼ਾਹਕੋਟ ਵੱਲੋਂ ਵੀ ਸਾਰਾ ਦਿਨ ਮਾਹੌਲ ਨੂੰ ਸ਼ਾਂਤ ਬਣਾਈ ਰੱਖਣ ਲਈ ਪੁਲਿਸ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਤਾਲਮੇਲ ਬਣਾਕੇ ਰੱਖਿਆ ਗਿਆ। ਇਸ ਮੌਕੇ ਸਵੇਰੇ ਸਮੇਂ ਇਲਾਕੇ ਦਾ ਸਮੂਹ ਰਵਿਦਾਸ ਭਾਈਚਾਰਾ ਰੋਸ ਪ੍ਰਗਟ ਕਰਨ ਲਈ ਪੁਲਿਸ ਸਟੇਸ਼ਨ ਸ਼ਾਹਕੋਟ ਦੇ ਸਾਹਮਣੇ ਮੁੱਖ ਮਾਰਗ ’ਤੇ ਇਕੱਠਾ ਹੋਇਆ, ਜਿਸ ਦਾ ਵਾਲਮੀਕਿ ਭਾਈਚਾਰੇ ਵੱਲੋਂ ਵੀ ਸਮਰਥਨ ਕੀਤਾ ਗਿਆ। ਇਸ ਦੌਰਾਨ ਰਵਿਦਾਸ ਭਾਈਚਾਰੇ ਅਤੇ ਵਾਲਮੀਕਿ ਭਾਈਚਾਰੇ ਵੱਲੋਂ ਸ਼ਾਹਕੋਟ ਸ਼ਹਿਰ ਵਿੱਚ ਰੋਸ ਮਾਰਚ ਕਰਦਿਆ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪੁਲਿਸ ਸਟੇਸ਼ਨ ਦੇ ਬਾਹਰ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਰਵਿਦਾਸ ਭਾਈਚਾਰੇ ਅਤੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਸੁਪਰੀਮ ਕੋਰਟ ਦੇ ਆਦੇਸ਼ਾ ਤੇ ਢਹਿ-ਢੇਰੀ ਕੀਤਾ ਗਿਆ ਹੈ, ਜਿਸ ਨਾਲ ਰਵਿਦਾਸ ਭਾਈਚਾਰੇ ਅਤੇ ਦਲਿਤ ਭਾਈਚਾਰੇ ਨੂੰ ਵੱਡੀ ਠੇਸ ਲੱਗੀ ਹੈ। ਉਨਾਂ ਕਿਹਾ ਕਿ ਹੁਣ ਤੱਕ ਜਿੰਨੀਆ ਵੀ ਸਰਕਾਰਾਂ ਦੇਸ਼ ਵਿੱਚ ਆਈਆ ਹਰ ਕਿਸੇ ਨੇ ਦਲਿਤ ਸਮਾਜ ਨਾਲ ਧੱਕਾ ਕੀਤਾ ਹੈ। ਉਨਾਂ ਕਿਹਾ ਕਿ ਰਵਿਦਾਸ ਭਾਈਚਾਰਾ ਅਤੇ ਦਲਿਤ ਸਮਾਜ ਹੁਣ ਕਿਸੇ ਵੀ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨਾਂ ਭਾਰਤ ਦੇ ਰਾਸ਼ਟਰਪਤੀ ਪਾਸੋ ਮੰਗ ਕੀਤੀ ਕਿ ਰਵਿਦਾਸ ਭਾਈਚਾਰੇ ਅਤੇ ਦਲਿਤ ਸਮਾਜ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਗਲਕਬਾਦ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਦੇ ਜਿਸ ਮੰਦਰ ਨੂੰ ਢਾਹਿਆ ਗਿਆ ਹੈ, ਉਸੇ ਜਗ੍ਹਾ ਦੁਬਾਰਾ ਮੰਦਰ ਦੀ ਉਸਾਰੀ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਰਵਿਦਾਸ ਭਾਈਚਾਰੇ ਅਤੇ ਦਲਿਤ ਸਮਾਜ ਦੀ ਮੰਗ ਨੂੰ ਅਣਗੋਲਿਆ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਵਿਦਾਸ ਭਾਈਚਾਰੇ ਅਤੇ ਵਾਲਮੀਕਿ ਭਾਈਚਾਰੇ ਵੱਲੋਂ ਸਿਵਲ ਅਤੇ ਪੁਲਿਸ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਵੀ ਸੌਪਿਆ ਗਿਆ। ਇਸ ਮੌਕੇ ਧਰਨੇ ਨੂੰ ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ, ਕੁਲਵੰਤ ਸਿੰਘ ਕੰਤਾ ਢੰਡੋਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮੰਗਾ ਮੱਟੂ, ਚਮਨ ਲਾਲ ਖਾਨਪੁਰ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ, ਫੂਲ ਕੁਮਾਰ ਸੈਕਟਰ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸਵਰਨ ਸਿੰਘ ਕਲਿਆਣ ਸੂਬਾ ਆਗੂ, ਕਮਲ ਨਾਹਰ ਆਗੂ ਵਾਲਮੀਕਿ ਸਮਾਜ, ਮੰਗਾ ਮੱਟੂ, ਕਾ. ਮਲਕੀਤ ਚੰਦ ਭੋਇਪੁਰੀ ਆਦਿ ਨੇ ਵੀ ਸੰਬੋਧਨ ਕਰਦਿਆ ਕੇਂਦਰ ਅਤੇ ਦਿੱਲੀ ਸਰਕਾਰ ਖਿਲਾਫ਼ ਖੁੱਲ੍ਹ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਰਿੰਦਰ ਭੱਟੀ, ਗੁਰਮੇਜ ਲਾਲ ਹੀਰ, ਰਾਜ ਕੁਮਾਰ ਭੂਟੋ ਹਲਕਾ ਪ੍ਰਧਾਨ ਬਸਪਾ, ਦਲਬੀਰ ਸਿੰਘ ਸੱਭਰਵਾਲ, ਲਾਲ ਮੀਏਵਾਲ, ਚਮਨ ਲਾਲ ਸਰਪੰਚ ਬਿੱਲੀ ਚੁਹਾਰਮੀ, ਸੁੱਚਾ ਰਾਮ ਨਵਾਂ ਕਿਲਾ, ਮੁਲਖ ਰਾਜ ਕਾਂਗਣਾ, ਰਿੰਕੂ ਮੀਏਵਾਲ, ਜਗਦੀਸ਼ ਲਾਲ ਰੱਲ੍ਹ, ਤੀਰਥ ਰਾਮ ਰੱਲ੍ਹ, ਜਗਮੀਤ ਕੁਮਾਰ ਰੱਲ੍ਹ, ਸੁਰਜੀਤ ਪਾਲ, ਸੋਨੂੰ ਰੱਲ੍ਹ, ਰਿੰਕੂ ਵਾਇਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ, ਸੰਦੀਪ ਕੁਮਾਰ ਸੈਂਟੀ, ਪ੍ਰੀਤਮ ਦਾਸ, ਗੁਰਦੇਵ ਚਾਹਲ, ਸੁਰਜੀਤ ਸਿੰਘ, ਅਵਤਾਰ ਸਿੰਘ, ਕਪਿਲ ਚੋਪੜਾ, ਵਿਕਾਸ ਨਾਹਰ, ਯੁਗਰਾਜ ਸਿੰਘ ਆਗੂ ਬਸਪਾ, ਕੁਲਵੰਤ ਕੰਤੀ ਆਗੂ ਸ਼੍ਰੋਮਣੀ ਰੰਗਰੇਟਾ ਦਲ, ਰਿੰਕੂ ਮੱਟੂ ਸ਼ਹਿਰੀ ਪ੍ਰਧਾਨ, ਸੁੱਚਾ ਗਿੱਲ, ਗਗਨ ਢੰਡੋਵਾਲ, ਸ਼ਿੰਦਰਪਾਲ, ਧੀਰਾ ਧੂੜਕੋਟ, ਸੁਰਜੀਤ ਸਿੰਘ, ਬਲਜੀਤ ਕੁਮਾਰ, ਜਸਵੀਰ ਸਿੰਘ ਭੱਟੀ, ਬੀਬੀ ਗੁਰਬਖਸ਼ ਕੌਰ ਸਾਦਿਕਪੁਰ, ਪਵਨ ਕੁਮਾਰ, ਸੋਨੂੰ, ਮੁਲਖ ਰਾਜ, ਬਾਬਾ ਸਤਨਾਮ ਸਿੰਘ ਹੁਸੈਨਪੁਰ, ਅਮਨਦੀਪ ਸੈਦਪੁਰੀ, ਯੁਗਰਾਜ ਸਿੰਘ, ਬਲਵਿੰਦਰ ਸਿੰਘ ਬਾਊਪੁਰ ਆਦਿ ਸਮੇਤ ਵੱਡੀ ਗਿਣਤੀ ’ਚ ਔਰਤਾਂ ਵੀ ਮੌਜੂਦ ਸਨ

Leave a Reply

Your email address will not be published. Required fields are marked *