RNI NEWS-ਰਾਜਪਾਲ ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ਦੀ ਅਸਫ਼ਲਤਾ ਕਾਰਨ ਕਾਂਗਰਸ ਸਰਕਾਰ ਭੰਗ ਕਰੇ – ਬਸਪਾ ਪੰਜਾਬ


RNI NEWS-ਰਾਜਪਾਲ ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ਦੀ ਅਸਫ਼ਲਤਾ ਕਾਰਨ ਕਾਂਗਰਸ ਸਰਕਾਰ ਭੰਗ ਕਰੇ – ਬਸਪਾ ਪੰਜਾਬ

ਜਹਿਰੀਲੀ ਸ਼ਰਾਬ ਕਾਰਣ ਮੌਤਾਂ ਦੇ ਮੁੱਦੇ ਤੇ 117 ਵਿਧਾਨ ਸਭਾ ਹਲਕਿਆਂ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਪੀੜਿਤਾਂ ਨੂੰ 25 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ

ਬਲਾਚੌਰ, 4 ਅਗਸਤ-(ਤੇਜ ਪ੍ਰਕਾਸ਼ ਖਾਸਾ)

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਝੇ ਦੇ ਤਿੰਨ ਜਿਲਿਆਂ ਵਿਚ 112 ਤੋਂ ਵੱਧ ਨਸ਼ੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਲਈ ਕਥਿਤ ਤੌਰ ਤੇ ਜੁੰਮੇਵਾਰ ਕਾਂਗਰਸ ਸਰਕਾਰ ਨੂੰ ਭੰਗ ਕਰਨ ਦੀ ਮੰਗ ਪੰਜਾਬ ਰਾਜਪਾਲ ਸ੍ਰੀ ਵੀ ਪੀ ਬਦਨੋਰ ਤੋਂ ਕੀਤੀ। ਕਾਂਗਰਸ ਸਰਕਾਰ ਤੇ ਵਰਦਿਆ ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸ ਦੇ ਦੋ ਸਾਬਕਾ ਸੂਬਾ ਪ੍ਰਧਾਨਾਂ ਨੇ ਵੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਖੜਾ ਕੀਤਾ ਹੈ । ਇਸ ਲਈ ਇਖ਼ਲਾਕੀ ਤੋਰ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੀ ਅਗਵਾਈ ਕਰਨ ਦਾ ਹੁਣ ਹੱਕ ਨਹੀਂ ਬਣਦਾ, ਅਤੇ ਸਮਾਂ ਆ ਚੁੱਕਾ ਹੈ ਕਿ ਪੰਜਾਬ ਰਾਜਪਾਲ ਸੂਬੇ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਨ ਦਾ ਫੈਂਸਲਾ ਲਵੇ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੋਰਾਨ ਪੰਜਾਬ ਵਿਚ ਸ਼ਰਾਬ ਮਾਫੀਆ ,ਰੇਤ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾ ਕੇ ਅੰਨ੍ਹੀ ਲੁੱਟ ਮਚਾਈ ਹੋਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਨਾਂ ਮਾਫੀਆ ਨੂੰ ਨੱਥ ਪਾਉਣ ਵਿਚ ਬੁਰੀ ਤਰਾਂ ਅਸਫਲ ਸਾਬਿਤ ਹੋਇਆ ਹੈ। ਜਿਸ ਕਾਰਨ ਅੱਜ ਪੰਜਾਬ ਵਿਚ ਹਰ ਰੋਜ ਬੇਲਗਾਮ ਸ਼ਰਾਬ ਤਸਕਰਾਂ ਦੁਆਰਾ ਗੈਰ ਕਾਨੂੰਨੀ ਸ਼ਰਾਬ ਘਰ ਘਰ ਸਪਲਾਈ ਕਰਕੇ ਗਰੀਬਾਂ ਦੇ ਘਰਾਂ ਵਿਚ ਮੌਤਾਂ ਦੇ ਸੱਥਰ ਬੁਛਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਦੀ ਨਾਕਾਮੀ ਦੇ ਵਿਰੋਧ ਵਿੱਚ ਅੱਜ ਬਸਪਾ ਵਲੋਂ ਸਾਰੇ 117 ਵਿਧਾਨ ਸਭਾ ਚੋਣ ਹਲਕਿਆ ਵਿਚ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ ਤੇ ਰੋਸ ਵਜੋਂ ਨਿਕੰਮੀ ਕੈਪਟਨ ਸਰਕਾਰ ਦੀਆ ਅਰਥੀਆ ਪੂਰੇ ਪੰਜਾਬ ਵਿਚ ਫੂਕੀਆ ਗਈਆਂ ਤੇ ਸਥਾਨਕ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਭੰਗ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਮੈਮੋਰੰਡਮ ਭੇਜੇ ਗਏ ।
ਪੂਰੇ ਪੰਜਾਬ ਵਿਚ ਬਸਪਾ ਨੇ 117 ਵਿਧਾਨ ਸਭਾ ਪੱਧਰੀ ਪ੍ਰੋਗਰਾਮ ਦਿੱਤੇ ਗਏ ਸਨ ਜਿਸ ਸਬੰਧੀ ਪੂਰੇ ਪੰਜਾਬ ਤੋਂ ਬਸਪਾ ਦੇ ਰੋਹ ਪੂਰਨ ਖਬਰਾਂ ਦੀਆ ਸੂਚਨਾ ਪ੍ਰਾਪਤ ਹੋਈਆਂ ਹਨ। ਜਿਲ੍ਹਾ ਰੋਪੜ, ਮੋਹਾਲੀ, ਨਵਾਂਸਹਿਰ, ਜਲੰਧਰ, ਹੋਸ਼ਿਆਰਪੁਰ, ਤਰਨਤਾਰਨ, ਅੰਮ੍ਰਿਤਸਰ, ਫਤਹਿਗੜ ਸਾਹਿਬ, ਸੰਗਰੂਰ, ਮੋਗਾ, ਫਰੀਦਕੋਟ, ਮੁਕਤਸਰ, ਕਪੂਰਥਲਾ, ਗੁਰਦਾਸਪੁਰ, ਮਾਨਸਾ, ਬਠਿੰਡਾ ਪਟਿਆਲਾ, ਆਦਿ ਜਿੱਲਿਆ ਵਿਚ ਬਸਪਾ ਵਰਕਰ ਤੇ ਲੀਡਰਸ਼ਿਪ ਜਹਿਰੀਲੀ ਸ਼ਰਾਬ ਅਤੇ ਕਾਂਗਰਸ ਸਰਕਾਰ ਦੀਆ ਨੀਤੀਆਂ ਖਿਲਾਫ ਜੋਸ਼ ਨਾਲ ਸੜਕਾਂ ਉਪਰ ਨਾਅਰੇਬਾਜ਼ੀ ਕਰਦੇ ਉੱਤਰੇ। ਬਸਪਾ ਸੂਬਾ ਪ੍ਰਧਾਨ ਨੇ ਬਲਾਚੌਰ ਵਿਧਾਨ ਸਭਾ ਵਿੱਚ ਮੋਰਚਾ ਲਾਇਆ । ਲੰਬੀ, ਖਰੜ ਵਿਧਾਨ ਸਭਾਵਾਂ ਵਿਚ ਪ੍ਰਸ਼ਾਸਨ ਨਾਲ ਵਿਵਾਦ ਦਿੱਤਾ ਖਬਰਾਂ ਵੀ ਸਾਹਮਣੇ ਆਈਆਂ ਹਨ।ਇਸ ਮੌਕੇ ਤਹਿਸੀਲਦਾਰ ਬਲਾਚੌਰ ਹਰਵਿੰਦਰ ਸਿੰਘ ਨੁੰ ਰਾਜਪਾਲ ਦੇ ਨਾਮ ਮੈਮੋਰੰਡਮ ਦਿੱਤਾ ਗਿਆ।
ਇਸ ਮੌਕੇ ਬਲਾਚੌਰ ਵਿਧਾਨ ਸਭਾ ਦੀ ਸਮੁੱਚੀ ਲੀਡਰਸ਼ਿਪ ਹਰਬੰਸ ਲਾਲ ਚਣਕੋਆ, ਜਸਵੀਰ ਸਿੰਘ ਔਲਿਆਪੁਰ, ਬਲਜੀਤ ਭਾਰਾਪੁਰ,ਐਮ ਸੀ ਪਰਮਿੰਦਰ ਕੁਮਾਰ ਪੱਮਾ, ਦਿਲਬਾਗ ਰਾਏ ਮਹਿੰਦੀਪੁਰ, ਗਿਆਨ ਚੰਦ, ਹਰਬੰਸ ਕਲੇਰ, ਬਲਦੇਵ ਮੋਹਰ, ਦਵਿੰਦਰ ਸ਼ੀਮਾਰ, ਸਿੰਗਾਰਾ ਸਿੰਘ ਬੈਂਸ, ਸਤਨਾਮ ਚਾਹਲ, ਮਿੰਦਰ ਜਾਦਲੀ, ਸਰਪੰਚ ਅਮਰਦੀਪ ਸਿੰਘ, ਭੁਪਿੰਦਰ ਬੇਗਮਪੁਰੀ, ਜਸਵੀਰ ਸਿਆਣਾ, ਬਿੱਟੂ ਰੱਕੜ, ਡਾਕਟਰ ਮੰਗਤ ਰਾਮ ਰੈਲ, ਹਰਮੇਸ਼ ਲਾਲ, ਡਾਕਟਰ ਪਵਨ ਕੁਮਾਰ, ਆਦਿ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਿਰ ਸਨ।

Leave a Reply

Your email address will not be published. Required fields are marked *