RNI NEWS-ਰੇਲਵੇ ਸਟੇਸ਼ਨ ਨੇੜੇ ਮਿਲੇ ਅਣਪਛਾਤੇ ਬਿਮਾਰ ਵਿਅਕਤੀ ਦੀ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਮੌਤ


RNI NEWS-ਰੇਲਵੇ ਸਟੇਸ਼ਨ ਨੇੜੇ ਮਿਲੇ ਅਣਪਛਾਤੇ ਬਿਮਾਰ ਵਿਅਕਤੀ ਦੀ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਮੌਤ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ) ਥਾਣਾ ਨੰਬਰ 3 ਅਧੀਨ ਪੈਂਦੇ ਰੇਲਵੇ ਸਟੇਸ਼ਨ ਨੇੜੇ ਇਕ ਅਣਪਛਾਤਾ ਬਿਮਾਰ ਵਿਅਕਤੀ ਬਰਾਮਦ ਹੋਇਆ ਹੈ ਇਕ ਨੌਜਵਾਨ ਜਿਸ ਦੀ ਉਮਰ 28-30 ਸਾਲ ਹੈ ਮਾਰਕੀਟ ਦੇ ਦੁਕਾਨਦਾਰਾਂ ਦੀ ਤਰਫੋਂ ਥਾਣਾ ਨੰਬਰ 3 ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਸਿਵਲ ਹਸਪਤਾਲ ਭੇਜਿਆ ਜਿਥੇ ਇਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਥਾਣੇ ਦੇ ਏਐਸਆਈ ਸ਼ਿਸ਼ਪਾਲ ਸਿੰਘ ਨੇ ਦੱਸਿਆ ਕਿ ਥਾਣੇ ਵਿਚ ਦੁਕਾਨਦਾਰ ਦਾ ਫੋਨ ਮਿਲਣ ਤੇ ਉਕਤ ਵਿਅਕਤੀ ਨੂੰ ਦੁਕਾਨਦਾਰ ਦੀ ਮਦਦ ਨਾਲ ਸਿਵਲ ਹਸਪਤਾਲ ਭੇਜਿਆ ਗਿਆ ਜਿਥੇ ਹਸਪਤਾਲ ਵਿਚ ਇਲਾਜ ਦੌਰਾਨ ਵਿਅਕਤੀ ਮੌਤ ਹੋ ਗਈ ਹਾਲੇ ਤਕ ਥਾਣਾ ਦੇ ਪੁਲਿਸ ਮੁਲਾਜ਼ਮਾਂ ਨੇ ਇਸ ਵਿਅਕਤੀ ਦੀ ਪਛਾਣ ਨਹੀਂ ਕੀਤੀ ਹੈ ਅਤੇ ਵਿਅਕਤੀ ਦੀ ਮ੍ਰਿਤਕ ਦੇਹ ਨੂੰ 72 ਘੰਟਿਆਂ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ ਜੇ ਕੋਈ ਵੀ ਇਸ ਵਿਅਕਤੀ ਨੂੰ ਪਛਾਣਦਾ ਹੈ ਤਾਂ ਉਹ ਪੁਲਿਸ ਵਲੋਂ ਜਾਰੀ ਕੀਤੇ ਮੋਬਾਈਲ ਨੰਬਰ 95929-14113 ਤੇ ਸੰਪਰਕ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *