RNI NEWS-ਲੋਕ ਮਾਰੂ ਫੈਸਲਿਆਂ ਦੇ ਖਿਲਾਫ ਅੰਨਦਾਤਾ ਸੜਕਾਂ ਤੇ – ਮਲਕੀਤ ਚੁੰਬਰ


RNI NEWS-ਲੋਕ ਮਾਰੂ ਫੈਸਲਿਆਂ ਦੇ ਖਿਲਾਫ ਅੰਨਦਾਤਾ ਸੜਕਾਂ ਤੇ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਇੰਦਰ ਟੁੱਟ

ਅੱਜ 26 ਨਵੰਬਰ ਨੂੰ ਸੰਵਿਧਾਨ ਦਿਵਸ਼ ਮੋਕੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਕਿਹਾ ਲੱਖਾਂ ਦੁੱਖ ਤਕਲੀਫਾਂ ਝੱਲਕੇ ਭਾਰਤ ਦਾ ਦੇਸ਼ ਦਾ ਸੰਵਿਧਾਨ ਬਣਾਇਆ ਸੀ ਅੱਜ ਦੇਸ਼ ਦੀਆਂ ਸਰਕਾਰਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਸ਼ ਦੇ ਅੰਨਦਾਤੇ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜੋ ਅੱਤ ਨਿੰਦਣਯੋਗ ਘਟਨਾ ਹੈ ਜਿਸ ਦੀ ਬਹੁਜਨ ਸਮਾਜ ਪਾਰਟੀ ਕੜੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਸਰਕਾਰਾਂ ਵੱਲੋਂ ਬਹਾਨਾ ਬਣਾਇਆ ਜਾ ਰਿਹਾ ਹੈ ਕਿ ਕਰੋਨਾ ਬਹੁਤ ਵੱਧ ਚੁੱਕਾ ਹੈ ਮੈਂ ਸਰਕਾਰਾਂ ਨੂੰ ਸੁਆਲ ਕਰਦਾ ਹਾਂ ਕਿ ਬਿਹਾਰ ਵਿਧਾਨ ਚੋਣਾਂ ਵਿੱਚ ਕਰੋਨਾ ਨਹੀਂ ਸੀ ਜਦੋਂ ਦੇਸ਼ ਦੇ ਲੋਕ ਆਪਣੇ ਹੱਕ ਲਈ ਅਵਾਜ਼ ਉਠਾਉਂਦੇ ਹਨ ਤਾਂ ਸਰਕਾਰਾਂ ਕਰੋਨਾ ਮਾਹਾਮਾਰੀ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਰੋਕਣ ਲਈ ਸੰਵਿਧਾਨ ਦੀਆਂ ਧੱਜੀਆਂ ਉਡਾਉਦੀਆ ਜੋ ਲੋਕਤੰਤਰ ਦਾ ਕਤਲ ਹੈ

Leave a Reply

Your email address will not be published. Required fields are marked *