RNI NEWS-ਲੋੜਵੰਦਾ ਦੀ ਮੱਦਦ ਕਰਨ ਵਾਲਾ ਅਮਰੀਕਾ ਦੀ ਧਰਤੀ ਤੇ ਵਸਿਆ ਗੀਤਕਾਰ ਫੰਗਣ ਸਿੰਘ ਧਾਮੀ


RNI NEWS-ਲੋੜਵੰਦਾ ਦੀ ਮੱਦਦ ਕਰਨ ਵਾਲਾ ਅਮਰੀਕਾ ਦੀ ਧਰਤੀ ਤੇ ਵਸਿਆ ਗੀਤਕਾਰ ਫੰਗਣ ਸਿੰਘ ਧਾਮੀ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ

ਜਿਲਾ ਹੁਸ਼ਿਆਰਪੁਰ ਦੇ ਛੋਟੀ ਜਿਹੀ ਆਬਾਦੀ ਵਾਲੇ ਪਿੰਡ ਬੈਂਸ ਖੁਰਦ ਵਿਖੇ ਪਿਤਾ ਸਰਦਾਰ ਅਮਰ ਸਿੰਘ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਜੀ ਦੀ ਕੁੱਖ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਪਿਆਰ ਨਾਲ ਫੰਗਣ ਸਿੰਘ ਰੱਖਿਆ ਗਿਆ ਫੰਗਣ ਸਿੰਘ ਤਿੰਨ ਭਰਾ ਅਤੇ ਦੋ ਭੈਣਾਂ ਹਨ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਪਿਤਾ ਨਾਲ ਖੇਤਬਾੜੀ ਕਰਨ ਲਗ ਪਏ ਨਾਲ ਨਾਲ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਪਰ ਰੋਟੀ ਰੋਜ਼ੀ ਲਈ ਫੰਗਣ ਸਿੰਘ ਧਾਮੀ ਨੇ ਵਤਨੋਂ ਦੂਰ ਜਾਣ ਦਾ ਫੈਸਲਾ ਕਰ ਲਿਆ ਤੇ ਅਮਰੀਕਾ ਡੇਰੇ ਲਗਾ ਲਏ ਓਹਨਾ ਦਾ ਵਿਆਹ ਜਸਬੀਰ ਕੌਰ ਨਾਲ ਹੋਇਆ ਜਿਸ ਤੋਂ ਦੋ ਪੁੱਤਰਾਂ ਪ੍ਰਿਤਪਾਲ ਸਿੰਘ,ਨਵਦੀਪ ਸਿੰਘ ਨੇ ਜਨਮ ਲਿਆ ਘਰ ਦੀ ਜਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਕਰਨ ਲਈ ਧਾਮੀ ਨੇ ਟਰੱਕ ਡਰਾਈਵਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਨਾਲ ਲਿਖਣ ਦਾ ਸ਼ੌਕ ਜਾਰੀ ਰੱਖਿਆ ਫੰਗਣ ਸਿੰਘ ਧਾਮੀ ਨੇ ਆਪਣੇ ਗੀਤ ਜਿਨਾ ਵਿੱਚ ਮੁੱਖ ਭੁੱਲ ਗਿਆ ਲੈਣਾ ਤੇਰਾ ਨਾਮ ਰੱਬਾ, ਸਿੰਘ ਦਿਨੇ ਵਿਖਾਉਂਦੇ ਤਾਰੇ,ਨਾਨਕ ਯਾਰ ਗਰੀਬਾਂ ਦਾ, ਸਹੀਦ ਊਧਮ ਸਿੰਘ,ਪੁੱਤ ਪੰਜਾਬ ਦਾ,ਸਾਕਾ ਜਲਿਆਂ ਵਾਲੇ ਬਾਗ ਦਾ,ਦੁਨੀਆ ਪੈਸਾ ਪੈਸਾ ਕਰਦੀ ਹਨ ਧਾਮੀ ਦੇ ਗੀਤਾ ਨੂੰ ਵੱਖ ਵੱਖ ਕਲਾਕਾਰਾਂ ਨੇ ਰਿਕਾਰਡ ਕਰਵਾਇਆ ਹੈਕਦੇ ਆਪਣੇ ਪਿਤਾ ਦੇ ਨਾਮ ਤੇ ਤੇਲੂ ਦੀਆਂ ਬੈਂਸਾਂ ਪਿੰਡ ਵਿੱਚ ਮਸਹੂਰ ਹੋਏ ਅਤੇ ਹੁਣ ਧਾਮੀ ਦਾ ਨਾਮ ਪਿੰਡ ਵਿੱਚ ਚਰਚਾ ਤੇ ਹੈ ਅੱਜ ਕਲ ਫੰਗਣ ਸਿੰਘ ਧਾਮੀ ਕੈਲੇਫੋਰਨੀਆਂ ਦੇ ਸਹਿਰ ਸੈਕਰਾਮੈਟੋ ਵਿੱਚ ਆਪਣੇ ਪਰਿਵਾਰ ਨਾਲ ਬੇਟੇ ਜਗਦੀਪ ਸਿੰਘ ਧਾਮੀ,ਨਵਤੇਜ ਸਿੰਘ ਧਾਮੀ ਨੂਹਾਂ ਮਨਜਿੰਦਰ ਕੌਰ, ਹਰਜੀਤ ਕੌਰ ਨਾਲ ਰਹਿ ਰਹੇ ਹਨ ਅਤੇ ਓਹਨਾ ਦੀ ਧਰਮ ਪਤਨੀ ਬੀਬੀ ਜਸਬੀਰ ਕੌਰ ਜਿਨਾ ਨੇ ਧਾਮੀ ਦਾ ਡੱਟ ਕੇ ਸਾਥ ਦਿੱਤਾ ਉਹ ਵਿਛੋੜਾ ਦੇ ਗਏ ਜਿਸ ਦਾ ਓਹਨਾ ਨੂੰ ਬਹੁਤ ਦੁੱਖ ਹੈ ਹੁਣ ਜਲਦੀ ਹੀ ਧਾਮੀ ਦੇ ਲਿਖੇ ਗੀਤ ਇੰਟਰਨੈਸਨਲ ਗਾਇਕ ਸੁਖਵਿੰਦਰ ਪੰਛੀ ਦੀ ਆਵਾਜ਼ ਵਿੱਚ ਆ ਰਹੇ ਹਨ ਅਤੇ ਓਹਨਾ ਦੇ ਲਿਖੇ ਗੀਤਾਂ ਦੀ ਕਿਤਾਬ ਜਲਦੀ ਰਿਲੀਜ ਹੋ ਰਹੀ ਹੈ ।ਪਰਮਾਤਮਾ ਨੇਕ ਦਿਲ ਅਤੇ ਹਰ ਪਲ ਲੋੜਵੰਦਾ ਦੀ ਮੱਦਦ ਕਰਨ ਵਾਲੇ ਸਰਦਾਰ ਫੰਗਣ ਸਿੰਘ ਤੇ ਓਹਨਾ ਦੇ ਪਰਿਵਾਰ ਨੂੰ ਹਮੇਸਾ ਚੜਦੀ ਕਲਾ ਖੁਸ਼ ਤੇ ਤੰਦਰੁਸਤ ਰੱਖੇ ਤੇ ਉਹ ਏਸੇ ਤਰ੍ਹਾਂ ਆਪਣੀ ਕਲਮ ਨਾਲ ਸਾਫ ਸੁਥਰੀ ਲੇਖਣੀ ਰਾਹੀਂ ਸਮਾਜਿਕ ਤੇ ਸੱਭਆਚਾਰ ਗੀਤ ਲਿਖਦੇ ਰਹਿਣ।
ਪੇਸ਼ਕਸ਼ …ਮਨੋਹਰ ਧਾਰੀਵਾਲ
9872925951

Leave a Reply

Your email address will not be published. Required fields are marked *