RNI NEWS :- ਵਣ ਵਿਭਾਗ ਵੱਲੋਂ ਖਬਰ ਰੁਕਵਾਉਣ ਲਈ ਪੱਤਰਕਾਰਾਂ ਨੂੰ ਆਫ਼ਰਾਂ

RNI NEWS :- ਵਣ ਵਿਭਾਗ ਵੱਲੋਂ ਖਬਰ ਰੁਕਵਾਉਣ ਲਈ ਪੱਤਰਕਾਰਾਂ ਨੂੰ ਆਫ਼ਰਾਂ

ਨੂਰਮਹਿਲ 23 ਅਗਸਤ :- ਅਵਤਾਰ ਚੰਦ/ਪਾਰਸ ਨਈਅਰ 

ਆਮ ਜਨਤਾ ਦੇ ਸਰਕਾਰੀ ਕੰਮਾਂ ਨੂੰ ਨੇਪਰੇ ਚਾੜਣ ਵਾਸਤੇ ਜਨਤਾ ਦੇ ਸਰਕਾਰੀ ਦਫਤਰਾਂ ਦੇ ਬਾਰ ਬਾਰ ਚੱਕਰ ਲਗਵਾਉਣ ਵਾਲੇ ਸਰਕਾਰੀ ਕਰਮਚਾਰੀਆਂ ਦੀਆਂ ਹਰਕਤਾਂ ਦੇਖ ਕੇ ਨੂਰਮਹਿਲ ਫਿਲੌਰ ਰੋਡ ਤੇ ਅੱਜ ਵੀਰਵਾਰ ਸ਼ਾਮ ਨੂੰ ਉਸ ਸਮੇਂ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਜੰਗਲਾਤ ਵਿਭਾਗ ਦੇ ਸਰਕਾਰੀ ਕਰਮਚਾਰੀਆਂ ਨੇ ਖਬਰ ਰੁਕਵਾਉਣ ਲਈ ਪੱਤਰਕਾਰਾਂ ਦੇ ਤਰਲੇ ਕੱਢੇ ਅਤੇ ਕਈ ਪ੍ਰਕਾਰ ਦੇ ਲਾਲਚ ਦਿੱਤੇ। ਕਾਬਿਲੇਗੌਰ ਹੈ ਕਿ ਨੂਰਮਹਿਲ ਫਿਲੌਰ ਰੋਡ ਤੇ ਇੱਕ ਮਾਰਕਿਟ ਦੇ ਕੋਲ ਲੱਗੇ ਨੰਬਰੀ ਦਰੱਖਤਾਂ ਨੂੰ ਫਿਲੌਰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਕੱਟਣ ਦੀਆਂ ਕੋਸ਼ਿਸ਼ਾਂ ਸਬੰਧੀ ਜਦੋਂ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਪੁੱਛਿਆ ਗਿਆ ਤਾਂ ਕੋਈ ਵੀ ਸੰਤੋਸ਼ਜਨਕ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਦੁਕਾਨਦਾਰਾਂ ਵੱਲੋਂ ਪੱਤਰਕਾਰਾਂ ਨੂੰ ਬੁਲਾ ਲਿਆ ਗਿਆ। ਮੌਕੇ ਤੇ ਪਹੁੰਚੇ ਪੱਤਰਕਾਰਾਂ ਨੇ ਜਦੋਂ ਸਬੰਧਤ ਵਿਭਾਗ ਦੇ ਕਰਮਚਾਰੀਆਂ ਤੋਂ ਇਸ ਸਬੰਧੀ ਪੁੱਛਿਆ ਤਾਂ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਨਗਰ ਕੌਂਸਲ ਨੂਰਮਹਿਲ ਵਲੋਂ ਦਰੱਖਤਾਂ ਨੂੰ ਕੱਟਣ ਦੇ ਆਦੇਸ਼ ਜਾਰੀ ਹੋਏ ਹਨ ਦੀ ਕਾਪੀ ਵੀ ਮੌਕੇ ਤੇ ਨਹੀ ਦਿਖਾ ਸਕੇ। ਨਗਰ ਕੌਂਸਲ ਪ੍ਰਧਾਨ ਜਗਤ ਮੋਹਨ ਸ਼ਰਮਾ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਨਗਰ ਕੌਂਸਲ ਵਲੋਂ ਕੋਈ ਵੀ ਅਜਿਹਾ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਜਦੋਂ ਪੱਤਰਕਾਰਾਂ ਨੇ ਜੋਗਿੰਦਰ ਸਿੰਘ ਨੂੰ ਪੁੱਛਿਆ ਕਿ ਤੁਸੀ ਵਿਭਾਗ ਵਿੱਚ ਕਿਸ ਅਹੁਦੇ ਤੇ ਤਾਇਨਾਤ ਹੋ ਤਾਂ ਜਵਾਬ ਮਿਲਿਆ ਕਿ ਮੈਂ ਗਾਰਡ ਹਾਂ। ਜੋਗਿੰਦਰ ਸਿੰਘ ਦੇ ਨਾਲ ਦੇ ਕਰਮਚਾਰੀ ਨਾਲ ਗੱਲ ਬਾਤ ਕਰਨ ਤੇ ਪਤਾ ਚੱਲਿਆ ਕਿ ਉਹ ਵਿਭਾਗ ਦੇ ਮੁਖੀ ਪ੍ਰਿਤਪਾਲ ਸਿੰਘ ਹਨ ਅਤੇ ਪ੍ਰਿਤਪਾਲ ਸਿੰਘ ਨੇ ਕੋਈ ਵੀ ਗੱਲਬਾਤ ਕਰਨ ਜਾਂ ਜਵਾਬ ਦੇਣ ਦੀ ਬਜਾਏ ਮੌਕੇ ਤੇ ਮੌਜੂਦ ਪੱਤਰਕਾਰਾਂ ਕੋਲ ਖਬਰ ਰੁਕਵਾਉਣ ਲਈ ਬਾਰ ਬਾਰ ਮਿੰਨਤਾਂ ਤਰਲੇ ਕੀਤੇ, ਕਈ ਪ੍ਰਕਾਰ ਦੇ ਆਫਰ ਦਿੱਤੇ ਅਤੇ ਕਿਹਾ ਕਿ ਜਿੰਨੀ ਦੇਰ ਮੈਂ ਇੱਥੇ ਡਿਊਟੀ ਕਰਾਂਗਾ ਇਹ ਦਰੱਖਤ ਕਦੇ ਵੀ ਨਹੀ ਕੱਟਣ ਦੇਵਾਂਗਾ। ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 550 ਸਾਲਾਂ ਨੂੰ ਸਮਰਪਿਤ ਚਲਾਈ ਜਾ ਰਹੀ ਮੁਹਿੰਮ ਤਹਿਤ ਨਵੇਂ ਨਵੇਂ ਬੂਟੇ ਲਗਾਏ ਜਾ ਰਹੇ ਹਨ ਅਤੇ ਕੁਝ ਸਵਾਰਥੀ ਲੋਕਾਂ ਵਲੋਂ ਆਪਣੇ ਨਿੱਜੀ ਹਿੱਤਾਂ ਦੀ ਖਾਤਿਰ ਹਰੇ ਭਰੇ ਦਰੱਖਤਾਂ ਨੂੰ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਕੱਟਵਾਇਆ ਜਾ ਰਿਹਾ ਹੈ। ਦੁਕਾਨਦਾਰਾਂ ਵੱਲੋਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਨੂਰਮਹਿਲ ਵਿੱਚ ਵਾਪਰੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

Leave a Reply

Your email address will not be published. Required fields are marked *