RNI NEWS-ਵਾਰਡ ਨੰਬਰ 17 ਤੋਂ ਸਰਬ ਸਾਂਝੀ ਉਮੀਦਵਾਰ ਕਿਰਨ ਬੰਗੜ ਵਲੋਂ ਡੋਰ ਟੂ ਡੋਰ ਚੋਣ ਪ੍ਰਚਾਰ
RNI NEWS-ਵਾਰਡ ਨੰਬਰ 17 ਤੋਂ ਸਰਬ ਸਾਂਝੀ ਉਮੀਦਵਾਰ ਕਿਰਨ ਬੰਗੜ ਵਲੋਂ ਡੋਰ ਟੂ ਡੋਰ ਚੋਣ ਪ੍ਰਚਾਰ
ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ
ਨਕੋਦਰ ਵਿੱਚ ਇਸ ਵਕਤ ਨਗਰ ਕੌਂਸਲ ਚੋਣਾਂ ਦਾ ਦੰਗਲ ਹੋਰਾਂ ਤੇ ਹੈ ਪਿਛਲੇ ਪੰਜ ਸਾਲਾਂ ਤੋਂ ਅੱਖੋਂ ਪਰੋਖੇ ਕਰਨ ਵਾਲੇ ਕੁਝ ਲੀਡਰ ਪੜੇ ਲਿਖੇ ਅਤੇ ਜਾਗ ਚੁੁੱਕੇ ਗਰੀਬ ਤਬਕਾ ਲੋਕਾਂ ਨੂੰ ਰਾਤ-ਦਿਨ ਇਕ ਕਰਕੇ ਵਿਕਾਸ ਅਤੇ ਡਾਢੀ ਹਮਦਰਦੀ ਦਾ ਸ਼ੀਸ਼ਾ ਦਿਖਾ ਰਹੇ ਹਨ ਅਖੇ ” ਵਿਹੜੇ ਆਈ ਜੰਨ ਤੇ ਬਿੰਨੋ ਕੁੜੀ ਦੇ ਕੰਨ ‘ ਪਰ ਇਸ ਸੱਭ ਤੋਂ ਅਲੱਗ ਵਾਰਡ ਨੰਬਰ 17 ਤੋਂ ਸਰਬ ਸਾਂਝੀ ਉਮੀਦਵਾਰ ਕਿਰਨ ਬੰਗੜ ਆਪਣੇ ਵਾਰਡ ਵਿਚ ਲਗਾਤਾਰ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਕਿਰਨ ਬੰਗੜ ਖਾਸ ਕਰਕੇ ਔਰਤ ਵਰਗ ਦਾ ਦਿਲ ਜਿੱਤਣ ਵਿਚ ਕਾਮਯਾਬ ਹੋ ਰਹੀ ਹੈ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਕਿਰਨ ਬੰਗੜ ਉਘੇ ਸਮਾਜ ਸੇਵਕ ਅਤੇ ਪਿਛਲੇ ਕਈ ਸਾਲਾਂ ਤੋਂ ਬਸਪਾ ਪਾਰਟੀ ਵਿਚ ਬੇ-ਦਾਗ ਲੀਡਰ ਵਜੋਂ ਸਮਾਜ ਦੀ ਨਿਰ-ਸਵਾਰਥ ਸੇਵਾ ਕਰ ਰਹੇ ਹਨ