RNI NEWS-ਵਿਕਾਸ ਗੁਪਤਾ ਬਣੇ ਜੇਸੀਆਈ ਬਿਲਗਾ ਦੇ ਪ੍ਰਧਾਨ 


RNI NEWS-ਵਿਕਾਸ ਗੁਪਤਾ ਬਣੇ ਜੇਸੀਆਈ ਬਿਲਗਾ ਦੇ ਪ੍ਰਧਾਨ 

ਨੂਰਮਹਿਲ/ਬਿਲਗਾ – ਸ਼੍ਰੀ ਰਾਮ ਮੂਰਤੀ

ਬਿਲਗਾ ਮਾਇਲਜ ਸਟੋਨ ਹੋਟਲ ਮੁਵਾਈ ਵਿਖੇ ਇਕ ਮੀਟਿੰਗ ਦੌਰਾਨ ਜੇਸੀਆਈ ਬਿਲਗਾ (ਜੂਨੀਅਰ ਚੈਂਬਰ ਇੰਟਰਨੈਸ਼ਨਲ ) ਸੰਸਥਾ ਦੀ ਸਾਲ 2021 ਲਈ ਚੋਣ ਹੋਈ ਜਿਸ ਚ ਜੇਸੀ ਵਿਕਾਸ ਗੁਪਤਾ ਪ੍ਰਧਾਨ, ਜੇਸੀ ਸੁਰਿੰਦਰ ਔਜਲਾ ਸਕੱਤਰ , ਜੇਸੀ ਰਣਜੀਤ ਭਾਟੀਆ ਖ਼ਜ਼ਾਨਚੀ , ਜੇਸੀ ਬਲਜੀਤ ਔਜਲਾ ਵਾਇਸ ਪ੍ਰਧਾਨ, ਜੇਸੀ ਜਸਵੀਰ ਕੁਮਾਰ ਜੱਸੀ ਖੋਖੇਵਾਲ ਵਾਇਸ ਪ੍ਰਧਾਨ, ਅਤੇ ਜੇਸੀ ਅਮਨਪ੍ਰੀਤ ਸਿੰਘ ਜੱਖੂ ਜਾਇੰਟ ਸੈਕਰਟੀ ਸਰਬ ਸਹਿਮਤੀ ਨਾਲ ਨਿਯੁਕਤ ਕੀਤੇ ਗਏ ਜੇਸੀ ਜਗਤਾਰ ਸਿੰਘ ਜੌਹਲ ਸਾਬਕਾ ਪ੍ਰਧਾਨ ਬਿਲਗਾ ਨੇ ਸਾਰੇ ਨਵੇਂ ਬਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਕਸਦ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਨੂੰ ਉੱਚ ਦਰਜੇ ਤੇ ਉਭਾਰਨਾ ਹੈ । ਲੌਕ ਡਾਉਨ ਖ਼ਤਮ ਹੋਣ ਤੋਂ ਬਾਦ ਵੱਡਾ ਪ੍ਰੋਗਰਾਮ ਕਰਕੇ “ਇੰਸਟਾਲੇਸਨ ਸੈਰੇਮਨੀ “ ਕੀਤੀ ਜਾਵੇਗੀ। ਇਸ ਮੌਕੇ ਤੇ ਸ੍ਰੀ ਪੁਸ਼ਕਰ ਕੁਮਾਰ ਅਰੌੜਾ, ਗੁਰਨਾਮ ਸਿੰਘ ਜੱਖੂ , ਅਮ੍ਰਿਤਪਾਲ ਸਿੰਘ, ਬਲਜੀਤ ਬਿਲਗਾ ਅਤੇ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *