RNI NEWS-ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੱਤਰਕਾਰ ਭਾਈਚਾਰੇ ਦੀ ਹੋਈ ਜਿੱਤ


RNI NEWS-ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੱਤਰਕਾਰ ਭਾਈਚਾਰੇ ਦੀ ਹੋਈ ਜਿੱਤ

*ਡੀਜੀਪੀ ਦੇ ਦਖਲ ਤੋਂ ਬਾਅਦ ਐਸਐਸਪੀ ਨੇ ਪੱਤਰਕਾਰਾਂ ਉੱਤੇ ਦਰਜ਼ ਸਾਰੇ ਨਜਾਇਜ਼ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ*                 

*ਐਸਐਚਉ ਨਵਦੀਪ ਸਿੰਘ ਭੱਟੀ ਨੂੰ ਕੀਤਾ ਗਿਆ ਲਾਈਨ ਹਾਜ਼ਰ ਤੇ ਖੋਲੀ ਡਿਪਾਰਟਮੈਟ ਇਨਕਵਾਰੀ*            

ਫ਼ਾਜ਼ਿਲਕਾ (ਸੁਖਵਿੰਦਰ ਸੋਹਲ)

ਭਾਰਤ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਜੋ ਹਮੇਸ਼ਾ ਹੀ ਪੱਤਰਕਾਰਾਂ ਦੇ ਹਰ ਦੁੱਖ ਸੁੱਖ ਵਿਚ ਨਾਲ ਖੜਦੀ ਹੈ ਜਿਸ ਨੇ ਭਾਰਤ ਦੇ ਪੱਤਰਕਾਰਾਂ ਨੂੰ ਇਕ ਮੰਚ ਤੇ ਲਿਆਉਣ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਕਰਕੇ ਅੱਜ ਪੱਤਰਕਾਰ ਭਾਈਚਾਰੇ ਦੀ ਵੱਡੀ ਜਿੱਤ ਹੋਈ ਹੈ ਕਿਉਂਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਕੇ ਆਏ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ (ਰਜਿ) ਦੇ ਵਫ਼ਦ ਨੂੰ ਡੀਜੀਪੀ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਕਿਸੇ ਪੱਤਰਕਾਰ ਤੇ ਨਾਜਾਇਜ਼ ਪਰਚੇ ਦਰਜ਼ ਨਹੀਂ ਹੋਣ ਦੇਣਗੇ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਜ਼ਿਲਾ ਫ਼ਾਜ਼ਿਲਕਾ ਦੇ ਸੀਆਈਏ ਸਟਾਫ ਦੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੂੰ ਲਾਇਨ ਹਾਜਰ ਕਰ ਡਿਪਾਰਟਮੈਟ ਇਨਕਵਾਰੀ ਖੋਲ੍ਹਣ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਨੈਸ਼ਨਲ ਚੈਅਰਮੈਨ ਅਮਰਿੰਦਰ ਸਿੰਘ, ਨੈਸ਼ਨਲ ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਨੈਸ਼ਨਲ ਜਰਨਲ ਸੈਕਟਰੀ ਹਰਪ੍ਰੀਤ ਸਿੰਘ ਜੱਸੋਵਾਲ ਨੇ ਡੀਜੀਪੀ ਦਿਨਕਰ ਗੁਪਤਾ ਤੇ ਡੀਆਈਜੀ ਜਸਦੀਪ ਸਿੰਘ ਗਰੇਵਾਲ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਪੱਤਰਕਾਰਾਂ ਤੇ ਹੋਏ ਨਜ਼ਾਇਜ਼ ਪਰਚਿਆਂ ਖ਼ਿਲਾਫ਼ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਤੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉੱਪਰ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਸੀ ਤੇ 5 ਨਵੰਬਰ ਨੂੰ ਐਸਐਸਪੀ ਫਾਜ਼ਿਲਕਾ ਹਰਜੀਤ ਸਿੰਘ ਅਤੇ ਬਾਰ ਕੋਂਸਲ ਦੇ ਪ੍ਰਧਾਨ ਰਿਤੇਸ਼ ਗੰਗਨੇਜਾ ਦੇ ਪੁਤਲੇ ਫੂਕੇ ਗਏ ਸਨ
ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਫ਼ਾਜ਼ਿਲਕਾ ਦੇ ਦੌ ਪੱਤਰਕਾਰਾਂ ਤੇ ਬਾਰ ਕੋਂਸਲ ਫ਼ਾਜ਼ਿਲਕਾ ਦੇ ਦਬਾਅ ਹੇਠ ਹੋਏ ਇੱਕ ਖ਼ਬਰ ਲਾਉਣ ਦੀ ਲੈਕੇ ਦੌ ਨਜ਼ਾਇਜ਼ ਪਰਚਿਆਂ ਖ਼ਿਲਾਫ਼ ਜੋ ਸ਼ੰਘਰਸ਼ ਸ਼ੁਰੂ ਕੀਤਾ ਸੀ ਉਸ ਵਿੱਚ ਵੱਡੀ ਸਫ਼ਲਤਾ ਹਾਸਿਲ ਹੋਈ ਹੈ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਜ਼ਿਲਾ ਫ਼ਾਜ਼ਿਲਕਾ ਦੇ ਪੁਲਿਸ ਮੁਖੀ ਹਰਜੀਤ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਥਾਣਾ ਸਿਟੀ ਫ਼ਾਜ਼ਿਲਕਾ ਵਿੱਚ ਪੱਤਰਕਾਰ ਸੁਨੀਲ ਸੈਨ ਤੇ ਰਾਜੂ ਆਜਮਵਾਲੀਆ ਤੇ ਦਰਜ਼ ਕੀਤੇ ਨਜਾਇਜ਼ ਪਰਚਿਆਂ ਨੂੰ 15 ਦਿਨ ਤੱਕ ਖ਼ਾਰਜ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਸੰਘਰਸ਼ ਵਿੱਚ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਤੇ ਵੀ ਸੀਆਈਏ ਸਟਾਫ ਦੇ ਇੰਚਾਰਜ ਨਵਦੀਪ ਸਿੰਘ ਭੱਟੀ ਵੱਲੋਂ ਉਕਸਾ ਕੇ ਫੋਨ ਉੱਤੇ ਗਾਲੀ ਗਲੋਚ ਨੂੰ ਲੈਕੇ ਪਰਚਾ ਦਰਜ਼ ਕੀਤਾ ਗਿਆ ਸੀ ਉਸ ਨੂੰ ਵੀ ਇੱਕ-ਦੌ‌ ਦਿਨ ਵਿੱਚ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਸੰਘਰਸ਼ ਵਿੱਚ ਜਿਹਨਾਂ ਪੱਤਰਕਾਰ ਸਾਥੀਆਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਪੱਤਰਕਾਰ ਸਾਥੀਆਂ ਦਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਤੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਵੱਲੋਂ ਧੰਨਵਾਦ ਕੀਤਾ ਗਿਆ ਤੇ ਆਖਿਆਂ ਕੀ ਪੱਤਰਕਾਰ ਭਾਈਚਾਰੇ ਦੀ ਏਕਤਾ ਦੀ ਬਦੌਲਤ ਹੀ ਫ਼ਾਜ਼ਿਲਕਾ ਦੇ ਪੱਤਰਕਾਰਾਂ ਨੂੰ ਇੰਨਸਾਫ ਮਿਲਿਆਂ ਹੈ ਨੈਸ਼ਨਲ ਜਰਨਲ ਸੈਕਟਰੀ ਹਰਪ੍ਰੀਤ ਸਿੰਘ ਜੱਸੋਵਾਲ ਨੇ ਦੱਸਿਆ ਜਲਦੀ ਹੀ ਸਟੇਟ ਲੈਵਲ ਦੀ ਮੀਟਿੰਗ ਚੰਡੀਗੜ੍ਹ ਵਿਚ ਹੋਣ ਜਾ ਰਹੀ ਹੈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ ਅਤੇ ਬਾਕੀ ਇਸ ਜਿੱਤ ਦਾ ਸਿਹਰਾ ਵੀ ਪੂਰੇ ਭਾਰਤ ਦੇ ਪੱਤਰਕਾਰਾਂ ਦੇ ਸਿਰ ਬੱਝਦਾ ਹੈ 

Leave a Reply

Your email address will not be published. Required fields are marked *