RNI NEWS-ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ‘ਪ੍ਰੈਸ ਕਲੱਬ’ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ


RNI NEWS-ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ‘ਪ੍ਰੈਸ ਕਲੱਬ’ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ (ਸੁਖਵਿੰਦਰ ਸੋਹਲ) ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ) ਵੱਲੋਂ ਲੋਹੜੀ ਦਾ ਤਿਉਹਾਰ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿੱਚ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ.ਰਣਜੀਤ ਸਿੰਘ ਮਸੌਣ ਅਤੇ ਕੌਮੀ ਚੇਅਰਮੈਨ ਸ.ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਹੜੀ ਦੇ ਪਵਿੱਤਰ ਤਿਉਹਾਰ ਮੋਕੇ ਪੱਤਰਕਾਰ ਭਾਂਈਚਾਰੇ ਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿੱਚ ਲੋਹੜੀ ਦਾ ਤਿਉਹਾਰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਇਸ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਦੀਆਂ ਕਾਪੀਆਂ ਨੂੰ ਲੋਹੜੀ ਦੇ ਭੁਘੇ ਵਿੱਚ ਸਾੜਿਆਂ ਗਿਆ ਇਸ ਪ੍ਰੋਗਰਾਮ ਵਿੱਚ ਪਹੁੰਚੇ ਵੱਖ-ਵੱਖ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਪੱਤਰਕਾਰਾਂ ਨੂੰ ਫੀਲਡ ਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਲੋਹੜੀ ਦਾ ਤਿਉਹਾਰ ਮਨਾਉਣ ਪਹੁੰਚੇ ਪੱਤਰਕਾਰਾਂ ਨੇ ਇੱਕ ਸੂਰ ਹੁੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੋਣ ਜਲਦੀ ਤੋਂ ਜਲਦੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਕਰਵਾਈ ਜਾਵੇ ਪਿਛਲੇ ਕਰੀਬ 7 ਸਾਲ ਤੋਂ ਬਣੀ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਬਿਲਡਿੰਗ ਜੋ ਖੰਡਰ ਬਣਦੀ ਜਾ ਰਹੀ ਹੈ ਉਸ ਨੂੰ ਪੱਤਰਕਾਰਾਂ ਦੇ ਹਵਾਲੇ ਕੀਤਾ ਜਾਵੇ ਪ੍ਰੈਸ ਕਲੱਬ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਲਈ ਪ੍ਰਸਿੱਧ ਗਾਇਕ ਸ਼ੇਰਾਂ ਬੋਹੜ ਵਾਲੀਆਂ ਤੇ ਗਾਇਕ ਸ਼ੰਮੀ ਖ਼ਾਨ ਪਹੁੰਚੇ ਤੇ ਇਹਨਾਂ ਵੱਲੋਂ ਕਿਸਾਨ ਅੰਦੋਲਨ ਦੇ ਸੰਘਰਸ਼ ਵਾਲੇ ਗੀਤ ਗਾਏ ਗਏ
ਇਸ ਮੌਕੇ ਕੋਮੀ ਚੇਅਰਮੈਨ ਅਮਰਿੰਦਰ ਸਿੰਘ,ਕੋਮੀ ਪ੍ਰਧਾਨ ਰਣਜੀਤ ਸਿੰਘ ਮਸੌਣ,ਵਾਇਸ ਚੇਅਰਮੈਨ ਬਿਕਰਮ ਸਿੰਘ ਗਿੱਲ, ਵਾਇਸ ਪ੍ਰਧਾਨ ਰਜਨੀਸ਼ ਕੋਂਸਲ, ਸੀਨੀਅਰ ਵਾਇਸ ਪ੍ਰਧਾਨ ਦਲਬੀਰ ਸਿੰਘ ਭਰੋਵਾਲ, ਸਲਾਹਕਾਰ ਜੋਗਾ, ਸਕੱਤਰ ਸਤਿੰਦਰ ਅਠਵਾਲ, ਚੇਅਰਮੈਨ ਅੰਮ੍ਰਿਤਸਰ ਹਰਪਾਲ ਸਿੰਘ,ਜ਼ਿਲਾ ਪ੍ਰਧਾਨ ਅੰਮ੍ਰਿਤਸਰ ਹਰਪਾਲ ਸਿੰਘ ਭੰਗੂ,ਮਾਝਾ ਜੋਨ ਕੋਡੀਨੇਟਰ ਤੇ ਮੁੱਖ ਬੁਲਾਰਾ ਪੰਜਾਬ ਫੁੱਲਜੀਤ ਸਿੰਘ ਵਰਪਾਲ, ਜਰਨਲ ਸਕੱਤਰ ਅੰਮ੍ਰਿਤਸਰ ਸਤਨਾਮ ਮੂਧਲ ਪੱਤਰਕਾਰ ਰਮੇਸ਼ ਰਾਮਪੁਰਾ, ਅਮ੍ਰਿਤਪਾਲ ਸਿੰਘ, ਗੁਰਿੰਦਰ ਮਾਹਲ, ਸਰਵਨ ਰੰਧਾਵਾ, ਜਤਿੰਦਰ ਬੇਦੀ, ਹਰੀਸ਼ ਸੂਰੀ, ਮਨਜੀਤ ਸਿੰਘ, ਮਨਜੀਤ ਬਾਜਵਾ, ਜਤਿੰਦਰ ਮਾਨ, ਸੰਨੀ ਸਹੋਤਾ, ਮੁਕੇਸ਼ ਮਹਿਰਾ ਹੰਨੀ, ਅਵਤਾਰ ਸਿੰਘ ਖਾਲਸਾ, ਚਰਨਜੀਤ ਸਿੰਘ, ਜਸਬੀਰ ਸਿੰਘ ਭੋਲਾ, ਮਨਪ੍ਰੀਤ ਸਿੰਘ ਮਲ੍ਹੀ, ਬ੍ਰਿਜੇਸ਼ ਪਾਂਡੇ, ਸਾਹਿਲ ਸ਼ਰਮਾ, ਵਿਸ਼ਾਲ ਸ਼ਰਮਾਂ, ਰਵੀ ਸਹਿਗਲ, ਸੁਖਬੀਰ ਸਿੰਘ, ਸੰਨੀ ਸਹੋਤਾ,ਮਨਿੰਦਰ ਗੌਰੀ, ਅਮਰੀਕ ਸਿੰਘ ਵੱਲਾ ਆਦਿ ਪੱਤਰਕਾਰ ਹਾਜ਼ਰ ਸਨ

Leave a Reply

Your email address will not be published. Required fields are marked *