RNI NEWS-ਸ਼ਾਹਕੋਟ ਚ੍ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੱਥ,ਨੌਜਵਾਨ ਖ਼ੁਦ ਲੈਕੇ ਪੁੱਜਾ ਹਸਪਤਾਲ


RNI NEWS-ਸ਼ਾਹਕੋਟ ਚ੍ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੱਥ,ਨੌਜਵਾਨ ਖ਼ੁਦ ਲੈਕੇ ਪੁੱਜਾ ਹਸਪਤਾਲ

ਸ਼ਾਹਕੋਟ – ਨਵਜੋਤ/ਸੁਖਵਿੰਦਰ ਸੋਹਲ

ਸ਼ਨਿਚਰਵਾਰ ਨੂੰ ਦੀਵਾਲੀ ਮੌਕੇ ਦੋ ਧਿਰਾਂ ਦੀ ਹੋਈ ਆਪਸੀ ਲਡ਼ਾਈ ਨੇ ਖ਼ੂਨੀ ਰੂਪ ਧਾਰ ਲਿਆ ਤੇ ਇਕ ਨੌਜਵਾਨ ਦਾ ਹੱਥ ਵੱਢਿਆ ਗਿਆ ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਕੰਨਿਆ ਸਕੂਲ ਦੇ ਨਜ਼ਦੀਕ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਸਕੂਲ ਨੇਡ਼ੇ ਖੜ੍ਹੇ ਇਕ ਨੌਜਵਾਨ ਨੂੰ ਘੇਰ ਲਿਆ ਤੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਰਾਂ ਵੱਲੋਂ ਨੌਜਵਾਨ ਦੇ ਸਿਰ ਤੇ ਕਈ ਵਾਰ ਕੀਤੇ ਗਏ ਜਿਸ ਦੇ ਬਚਾਅ ਵਜੋਂ ਉਸ ਨੇ ਆਪਣੇ ਹੱਥ ਨਾਲ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਉਸ ਦਾ ਹੱਥ ਵੱਢਿਆ ਗਿਆ ਤੇ ਸਰੀਰ ਨਾਲੋਂ ਵੱਖ ਹੋ ਕੇ ਸੜਕ ਤੇ ਡਿੱਗ ਪਿਆ ਆਸ-ਪਾਸ ਖੜ੍ਹੇ ਲੋਕਾਂ ਚ ਹਫੜਾ ਦਫੜੀ ਮੱਚ ਗਈ ਤੇ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਇਸ ਸਬੰਧੀ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਪਿੰਡ ਢੰਡੋਵਾਲ ਦਾ ਵਸਨੀਕ ਹੈ ਹਮਲਾਵਰਾਂ ਦੀ ਪਛਾਣ ਹੋ ਗਈ ਹੈ ਤੇ ਉਹ ਪਿੰਡ ਕੰਨੀਆਂ ਕਲਾਂ ਦੇ ਰਹਿਣ ਵਾਲੇ ਹਨ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ‘ਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਜਾਵੇਗਾ

Leave a Reply

Your email address will not be published. Required fields are marked *