RNI NEWS :- ਸ਼ਾਹਕੋਟ ’ਚ ਡਾ. ਚਾਰੂਮਿਤਾ ਐਸ.ਡੀ.ਐਮ. ਤਿਰੰਗਾ ਲਹਿਰਾਉਣਗੇ

RNI NEWS :- ਸ਼ਾਹਕੋਟ ’ਚ ਡਾ. ਚਾਰੂਮਿਤਾ ਐਸ.ਡੀ.ਐਮ. ਤਿਰੰਗਾ ਲਹਿਰਾਉਣਗੇ

ਸ਼ਾਹਕੋਟ/ਮਲਸੀਆਂ 12 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸੁਤੰਤਰਤਾ ਦਿਵਸ (15 ਅਗਸਤ) ਦਾ ਸ਼ੁੱਭ ਦਿਹਾੜਾ ਸਬ ਡਵੀਜ਼ਨ ਪੱਧਰ ’ਤੇ ਤਹਿਸੀਲ ਕੰਪਲੈਕਸ ਮਲਸੀਆਂ ਰੋਡ ਸ਼ਾਹਕੋਟ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਇੰਦਰਦੇਵ ਸਿੰਘ ਮਿਨਹਾਸ ਤਹਿਸੀਲਦਾਰ ਸ਼ਾਹਕੋਟ, ਸਵਪਨਦੀਪ ਕੌਰ ਨਾਇਬ ਤਹਿਸੀਲਦਾਰ ਸ਼ਾਹਕੋਟ-ਲੋਹੀਆ, ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਅਤੇ ਦੇਸ ਰਾਜ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਸ਼ਾਹਕੋਟ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਸਬੰਧੀ ਕਰਵਾਏ ਜਾ ਰਹੇ ਸਮਾਗਮ ਦੌਰਾਨ 15 ਅਗਸਤ ਦਿਨ ਵੀਰਵਾਰ ਨੂੰ ਡਾ. ਚਾਰੂਮਿਤਾ (ਪੀ.ਸੀ.ਐੱਸ.) ਉਪ ਮੰਡਲ ਮੈਜਿਸਟਰੇਟ ਸ਼ਾਹਕੋਟ ਸਵੇਰੇ 8:58 ਵਜੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਉਹ ਪੁਲਿਸ ਜਵਾਨਾਂ ਅਤੇ ਸਕੂਲੀ ਬੱਚਿਆਂ ਦੀ ਪਰੇਡ ਦਾ ਨਿਰੀਖਣ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਇਸ ਮੌਕੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ

Leave a Reply

Your email address will not be published. Required fields are marked *