RNI NEWS :- ਸ਼ਾਹਕੋਟ ’ਚ ਸਬ ਡਵੀਜ਼ਨ ਪੱਧਰ ’ਤੇ ਧੂਮ-ਧਾਮ ਨਾਲ ਮਨਾਇਆ ਸੁਤੰਤਰਤਾ ਦਿਵਸ

RNI NEWS :- ਸ਼ਾਹਕੋਟ ’ਚ ਸਬ ਡਵੀਜ਼ਨ ਪੱਧਰ ’ਤੇ ਧੂਮ-ਧਾਮ ਨਾਲ ਮਨਾਇਆ ਸੁਤੰਤਰਤਾ ਦਿਵਸ

ਸ਼ਾਹਕੋਟ :-15 ਅਗਸਤ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਸੁਤੰਤਰਤਾ ਦਿਵਸ (15 ਅਗਸਤ) ਦਾ ਸ਼ੁੱਭ ਦਿਹਾੜਾ ਸਬ ਡਵੀਜ਼ਨ ਪੱਧਰ ’ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਚਾਰੂਮਿਤਾ ਅੱੈਸ.ਡੀ.ਐੱਮ. ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਲਹਿਰਾਇਆ। ਇਸ ਮੌਕੇ ਉਨਾਂ ਪੁਲਿਸ ਜਵਾਨਾਂ ਅਤੇ ਸਕੂਲੀ ਬੱਚਿਆਂ ਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।ਇਸ ਮੌਕੇ ਉਨਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਡੇ ਦੇਸ਼ ਦੇ ਸੂਰਬੀਰਾਂ ਨੇ ਆਪਣੀਆਂ ਕੁਰਬਾਣੀਆਂ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਇਆ, ਜਿਨਾਂ ਦੀ ਬਦੌਲਤ ਅੱਜ ਅਸੀਂ ਸਾਰੇ ਅਜ਼ਾਦੀ ਦਾ ਨਿੱਘਾ ਮਾਣ ਰਹੇ ਹਾਂ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਚਲਾਈ ਗਈਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵਾਤਾਵਰਣ ਤੇ ਪਾਣੀ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਦੇਸ਼ ਭਗਤੀ ਅਤੇ ਸਮਾਜਿਕ ਬੁਰਾਈਆ ਖਿਲਾਫ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਡਾ. ਚਾਰੂਮਿਤਾ ਨੇ ਸਮਾਗਮ ’ਚ ਭਾਗ ਲੈਣ ਵਾਲੇ ਬੱਚਿਆਂ ਅਤੇ ਹੋਰਨਾਂ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਨੇ ਸਬ ਡਵੀਜ਼ਨ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰਿਆ ਵਿੱਚ 16 ਅਗਸਤ ਨੂੰ ਛੁੱਟੀ ਕਰਨ ਦਾ ਵੀ ਐਲਾਣ ਕੀਤਾ। ਸਮਾਗਮ ਦੌਰਾਨ ਮਾ. ਗੁਰਪਾਲ ਸਿੰਘ ਲੋਹੀਆ, ਮਾ. ਰਵੀ ਸ਼ੰਕਰ ਲੋਹੀਆ ਅਤੇ ਸੀ.ਐੱਚ.ਟੀ. ਸੁਰਿੰਦਰ ਕੁਮਾਰ ਵਿੱਗ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਰਾਜਵੀਰ ਸਿੰਘ ਬੋਪਾਰਾਏ ਐੱਸ.ਪੀ (ਡੀ.), ਸ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ, ਅਮਨਦੀਪ ਸਿੰਘ ਡੀ.ਐੱਸ.ਪੀ. (ਡੀ.), ਸਵਪਨਦੀਪ ਕੌਰ ਨਾਇਬ ਤਹਿਸੀਲਦਾਰ ਸ਼ਾਹਕੋਟ, ਭੁਪਿੰਦਰ ਸਿੰਘ ਬੀ.ਡੀ.ਪੀ.ਓ., ਬਾਵਾ ਸਿੰਘ ਬੀ.ਡੀ.ਪੀ.ਓ, ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪਰਮਜੀਤ ਕੌਰ ਬਜਾਜ ਵਾਈਸ ਪ੍ਰਧਾਨ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਸਰਪੰਚ ਢੰਡੋਵਾਲ, ਅਜਮੇਰ ਸਿੰਘ ਖਾਲਸਾ, ਸੁਖਦੀਪ ਸਿੰਘ ਕੰਗ ਪੀਏ. ਸ਼ੇਰੋਵਾਲੀਆ, ਤਰਲੋਕ ਸਿੰਘ ਰੂਪਰਾ, ਬੂਟਾ ਸਿੰਘ ਕਲਸੀ, ਪਵਨ ਅਗਰਵਾਲ ਐੱਮ.ਸੀ., ਗੁਲਜ਼ਾਰ ਸਿੰਘ ਥਿੰਦ ਐੱਮ.ਸੀ., ਕਮਲ ਨਾਹਰ ਐੱਮ.ਸੀ, ਹਰਦੇਵ ਸਿੰਘ ਪੀਟਾ ਐੱਮ.ਸੀ., ਬਿਕਰਮਜੀਤ ਸਿੰਘ ਬਜਾਜ, ਸੁੱਖਾ ਢੇਸੀ, ਗੁਰਿੰਦਰ ਸਿੰਘ ਬਹੁਗੁਣ, ਪਵਨ ਪੁਰੀ ਸਾਬਕਾ ਪ੍ਰਧਾਨ, ਚਰਨਦਾਸ ਗਾਬਾ ਸਾਬਕਾ ਵਈਸ ਪ੍ਰਧਾਨ, ਅਮਰਜੀਤ ਸਿੰਘ ਜੌੜਾ ਸਾਬਕਾ ਐੱਮ.ਸੀ., ਪਿ੍ਰੰਸੀਪਲ ਜਸਵੀਰ ਸਿੰਘ ਵਿਰਦੀ, ਅਸ਼ਵਿੰਦਰਪਾਲ ਸਿੰਘ ਨੀਟੂ ਚੇਅਰਮੈਨ, ਗਗਨਦੀਪ ਗੋਇਲ, ਬਲਵਿੰਦਰ ਸਿੰਘ ਬੀਪੀਈਓ ਸ਼ਾਹਕੋਟ-1, ਕੇਵਲ ਸਿੰਘ ਉੱਗੀ ਬੀਪੀਈਓ ਸ਼ਾਹਕੋਟ-2, ਰਮਨ ਗੁਪਤਾ ਹੈੱਡ ਟੀਚਰ, ਸੁਰਿੰਦਰ ਕੁਮਾਰ ਵਿੱਗ ਸੈਂਟਰ ਹੈੱਡ ਟੀਚਰ, ਪਿ੍ਰੰਸੀਪਲ ਸਤਵੰਤ ਕੌਰ ਪਰਜੀਆ ਕਲਾਂ, ਪਿ੍ਰੰਸੀਪਲ ਸੁਰਿੰਦਰ ਕੌਰ ਨੰਗਲ ਅੰਬੀਆ, ਪਿ੍ਰੰਸੀਪਲ ਹਰਮੀਤ ਕੌਰ ਮਲਸੀਆਂ, ਲੈਕਚਰਾਰ ਪਰਮਿੰਦਰ ਸਿੰਘ, ਮਾ. ਕੁਲਦੀਪ ਸਿੰਘ ਬਾਹਮਣੀਆ, ਗੁਰਮੁੱਖ ਸਿੰਘ ਕੋਟਲਾ, ਮਾ. ਭੁਪਿੰਦਰਜੀਤ, ਮਾ. ਅਮਰਪ੍ਰੀਤ ਸਿੰਘ, ਮਾ. ਮੇਜਰ ਸਿੰਘ ਸਟੇਟ ਐਵਾਰਡੀ, ਕਸ਼ਮੀਰ ਸਿੰਘ ਨੰਢਾ ਮੈਂਬਰ ਬਲਾਕ ਸੰਮਤੀ, ਪਿ੍ਰੰਸੀਪਲ ਵੰਦਨਾ ਧਵਨ, ਡਾ. ਸੁਰਿੰਦਰ ਭੱਟੀ, ਪਲਵਿੰਦਰ ਸਿੰਘ ਢਿੱਲੋਂ, ਹਰਵਿੰਦਰ ਸਿੰਘ ਡੀ.ਸੀ. ਸਰਪੰਚ ਰੂਪੇਵਾਲ, ਬਿੱਟੂ ਬੁੱਢਣਵਾਲ, ਟਿੰਪੀ ਕੁਮਰਾ, ਤਜਿੰਦਰ ਕੁਮਾਰ ਸੈਕਟਰੀ ਮਾਰਕਿਟ ਕਮੇਟੀ ਸ਼ਾਹਕੋਟ, ਡਾ. ਅਮਨਦੀਪ ਵੈਟਨਰੀ ਅਫ਼ਸਰ, ਚਰਨਜੀਤ ਸਿੰਘ ਸਰਪੰਚ ਥੰਮੂਵਾਲ, ਯਸ਼ਪਾਲ ਗੁਪਤਾ ਚੇਅਰਮੈਨ ਮੰਡੀ ਕਮੇਟੀ, ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਐੱਮ.ਸੀ, ਬਲਜਿੰਦਰ ਸਿੰਘ ਖਿੰਡਾ, ਜੋਗਿੰਦਰ ਸਿੰਘ ਟਾਈਗਰ, ਬੂਟਾ ਸਿੰਘ ਕੋਟਲੀ, ਪਰਮਜੀਤ ਸਿੰਘ ਗੋਗੀਆ, ਹਰਭਜਨ ਸਿੰਘ ਸਰਪੰਚ ਪਰਜੀਆ ਕਲਾਂ, ਮੁਖਤਿਆਰ ਸਿੰਘ ਕਲਰਕ, ਰੋਹਿਤ ਕੁਮਾਰ ਰੀਡਰ ਟੂ-ਤਹਿਸੀਲਦਾਰ, ਸੁਖਜੀਤ ਸਿੰਘ ਕਲਰਕ, ਅਮਨ ਮਹਾਜਨ, ਜਗਦੀਸ਼ ਕੌਰ ਕਲਰਕ, ਲੈਕਚਰਾਰ ਅਮਨਦੀਪ ਕੌਂਡਲ, ਧਰਮਿੰਦਰ ਸਿੰਘ ਰੂਪਰਾ, ਰਤਨ ਸਿੰਘ ਰੱਖੜਾ ਆਦਿ ਸਮੇਤ ਵੱਡੀ ਗਿਣਤੀ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਸਿੱਖਿਆ ਸੰਸਥਾਵਾਂ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ

Leave a Reply

Your email address will not be published. Required fields are marked *