RNI NEWS :- ਸ਼ਾਹਕੋਟ ਪੁਲਿਸ ਵੱਲੋ 1 ਕਿਲੋ 125 ਗ੍ਰਾਮ ਹੈਰੋਇਨ ਸਮੇਤ 3 ਨਾਈਜੀਰੀਅਨ ਨਸ਼ਾ ਤਸੱਕਰਾਂ ਕਾਬੂ

RNI NEWS :- ਸ਼ਾਹਕੋਟ ਪੁਲਿਸ ਵੱਲੋ 1 ਕਿਲੋ 125 ਗ੍ਰਾਮ ਹੈਰੋਇਨ ਸਮੇਤ 3 ਨਾਈਜੀਰੀਅਨ ਨਸ਼ਾ ਤਸੱਕਰਾਂ ਕਾਬੂ

ਸ਼ਾਹਕੋਟ/ਮਲਸੀਆਂ 11 ਅਗਸਤ (ਏ.ਐੱਸ ਸਚਦੇਵਾ/ਸਾਬੀ ਸ਼ਾਹਕੋਟ)

ਸ. ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ. ਰਾਜਵੀਰ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਸ਼ਾਹਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ’ਚ ਪੁਲਿਸ ਟੀਮ ਨੇ 1 ਕਿਲੋ 125 ਗ੍ਰਾਮ ਹੈਰੋਇਨ ਸਮੇਤ 3 ਨਾਈਜੀਰੀਅਨ ਵਿਅਕਤੀਆ ਨੂੰ ਗਿ੍ਰਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਗਰੈਂਡ ਦਾਵਤ ਰੈਟੋਰੈਂਟ ਮਲਸੀਆਂ ਰੋਡ ਸ਼ਾਹਕੋਟ ਤੋਂ 600 ਗ੍ਰਾਮ ਹੈਰੋਇਨ ਸਮੇਤ ਇੱਕ ਨਾਈਜੀਰੀਅਨ ਨਸ਼ਾ ਤਸੱਕਰ ਕੀਤਾ ਕਾਬੂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ. ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਨੇ ਦੱਸਿਆ ਕਿ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਐੱਸ.ਐੱਚ.ਓ. ਮਾਡਲ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਨੇੇ ਨਜਦੀਕ ਗਰੈਂਡ ਦਾਵਤ ਰੈਟੋਰੈਂਟ ਮਲਸੀਆਂ ਰੋਡ ਸ਼ਾਹਕੋਟ ਦੇ ਸ਼ਨੀਵਾਰ ਸ਼ਾਮ ਕਰੀਬ 7:15 ਵਜੇ ਨਾਕਾਬੰਦੀ ਕੀਤੀ ਹੋਈ ਸੀ ਕਿ ਮਲਸੀਆ ਸਾਈਡ ਤੋਂ ਇੱਕ ਵਿਦੇਸ਼ੀ ਵਿਅਕਤੀ ਆਪਣੇ ਹੱਥ ਵਿੱਚ ਹੈਡ ਬੈਗ ਫੜੀ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਕੇ ਭੱਜ ਤੁਰਿਆ, ਜਿਸ ਨੂੰ ਕਾਬੂ ਕਰਕੇ ਨਾਮ, ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਮੈਕਾ ਪੁੱਤਰ ਛਿਬੂ ਗਆ ਵਾਸੀ ਲਗੋਸ ਨਾਈਜੀਰੀਅਨ ਹਾਲ ਵਾਸੀ ਵਿਤਿਨ ਗਾਰਡਨ ਦਵਾਰਕਾ ਨਵੀ ਦਿੱਲੀ ਦੱਸਿਆ। ਜਿਸ ਦੇ ਹੱਥ ਵਿੱਚ ਫੜੇ ਹੈਡ ਬੈਗ ਦੀ ਤਲਾਸ਼ੀ ਕਰਨ ਤੇ ਉਸ ਵਿੱਚ 600 ਗ੍ਰਾਮ ਹੈਰੋਇਨ ਬ੍ਰਾਮਦ ਹੋਈ, ਜਿਸ ਤੇ ਉਸ ਖਿਲਾਫ ਮੁਕੱਦਮਾ ਨੰਬਰ 182 ਮਿਤੀ 10-08-2019 ਜ਼ੁਰਮ 21-61-85 ਐਨਡੀਪੀਐੱਸ ਐਕਟ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਹੈ ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਅਮੈਕਾ (ਉਮਰ 35 ਸਾਲ) ਨੇ ਦੱਸਿਆ ਕਿ ਉਹ ਪਿੱਛਲੇ ਕਰੀਬ 1 ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਇਹ ਹੈਰੋਇਨ ਉਹ ਕਿਸੇ ਨਾਈਜੀਰੀਅਨ ਵਿਅਕਤੀ ਪਾਸੋ ਹੀ ਦਵਾਰਕਾ ਨਵੀ ਦਿੱਲੀ ਤਂੋ ਲੈਦਾ ਹੈ ਤੇ ਉਹ ਪੰਜਾਬ ਸਟੇਟ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਮੋਬਾਇਲ ਦੇ ਵੱਟਸਐਪ ਨੰਬਰ ਰਾਹੀ ਸੰਪਰਕ ਕਰਕੇ ਇਹ ਹੈਰੋਇਨ ਸਪਲਾਈ ਕਰਦਾ ਹੈ। ਉਨਾਂ ਦੱਸਿਆ ਕਿ ਉਹ ਇਹ ਹੈਰੋਇਨ ਸ਼ਾਹਕੋਟ ਦੇ ਏਰੀਆ ਵਿੱਚ ਸਪਲਾਈ ਕਰਨ ਲਈ ਆਇਆ ਸੀ, ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਅਗਲੇ ਅਤੇ ਪਿਛਲੇ ਲਿੰਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਐੱਸ.ਡੀ.ਐੱਮ. ਦਫਤਰ ਸ਼ਾਹਕੋਟ ਦੇ ਸਾਹਮਣੇ ਨਾਕਾਬੰਦੀ ਦੌਰਾਨ 525 ਗ੍ਰਾਮ ਹੈਰੋਇਨ ਸਮੇਤ ਦੋ ਨਾਈ – ਜੀਰੀਅਨ ਨਸ਼ਾ ਤਸੱਕਰ ਕੀਤੇ ਕਾਬੂ ਸ. ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਨੇ ਦੱਸਿਆ ਕਿ ਇਸੇ ਤਰਾਂ ਹੀ ਸਬ ਇੰਸਪੈਕਟਰ ਪਰਗਟ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਨੇ ਮਲਸੀਆਂ ਰੋਡ ਨਜਦੀਕ ਜੀਟੀ ਰੋਡ ਫਲਾਈਓਵਰ ਐੱਸਡੀਐੱਮ ਦਫਤਰ ਸ਼ਾਹਕੋਟ ਦੇ ਸਾਹਮਣੇ ਸ਼ਨੀਵਾਰ ਰਾਤ ਕਰੀਬ 8.30 ਵਜੇ ਰਾਤ ਨਾਕਾਬੰਦੀ ਕੀਤੀ ਹੋਈ ਸੀ ਕਿ ਮਲਸੀਆ ਸਾਈਡ ਤੋਂ ਦੋ ਵਿਦੇਸ਼ੀ ਨਾਗਰਿਕ ਪੈਦਲ ਆਉਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਦਾ ਨਾਕਾ ਦੇਖ ਕੇ ਪਿਛੇ ਨੂੰ ਮੁੜ ਪਏ, ਜਿਨਾ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ,ਪਤਾ ਪੁੱਛਿਆ ਗਿਆ। ਜਿਨਾ ਨੇ ਆਪਣਾ ਨਾਮ ਕੇਨ ਮਾਈਕਲ ਪੁੱਤਰ ਮਾਈਕਲ ਵਾਸੀ ਅਕੋਬਾ ਅਜੇਜੀਆ ਲਗੋਸ ਨਾਈਜੀਰੀਆ ਹਾਲ ਵਾਸੀ ਨਵਾਡਾ ਉੱਤਮ ਨਗਰ ਦਿੱਲੀ ਅਤੇ ਐਕਵੈਗਵੋਲਵ ਐਥੋਨੀ ਮਮਾਡੂਵਾਉਵੋਚੋਕੋ ਪੁੱਤਰ ਅਬੁਚੀ ਵਾਸੀ ਅਕੋਬਾ ਅਜੇਜੀਆ ਲਗੋਸ ਨਾਈਜੀਰੀਆ ਹਾਲ ਵਾਸੀ ਨਵਾਡਾ ਉੱਤਮ ਨਗਰ ਦਿੱਲੀ ਦੱਸਿਆ। ਜੋ ਪਹਿਲਾ ਕੇਨ ਮਾਈਕਲ ਉਕਤ ਦੀ ਤਲਾਸ਼ੀ ਕੀਤੀ ਤਾਂ ਇਸਦੇ ਹੱਥ ਵਿੱਚ ਫੜੇ ਹੈਡ ਬੈਗ ਵਿੱਚੋ 265 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਐਕਵੈਗਵੋਲਵ ਐਥੋਨੀ ਮਮਾਡੂਵਾਉਵੋਚੋਕੋ ਦੀ ਪਹਿਨੀ ਹੋਈ ਪੈਟ ਦੀ ਖੱਬੀ ਜੇਬ ਵਿੱਚੋ 260 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਇਨਾ ਦੇ ਖਿਲਾਫ ਪੁਲਿਸ ਨੇ ਮੁਕੱਦਮਾ ਨੰਬਰ 183 ਮਿਤੀ 10-08-2019 ਜ਼ੁਰਮ 21-61-85 ਐਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕਰ ਲਿਆ ਹੈ।ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਕੇਨ ਮਾਈਕਲ (ਉਮਰ 41 ਸਾਲ) ਨੇ ਦੱਸਿਆ ਕਿ ਉਹ ਪਿੱਛਲੇ ਕਰੀਬ 1 ਸਾਲ ਤੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਇਹ ਹੈਰੋਇਨ ਕਿਸੇ ਨਾਈਜੀਰੀਅਨ ਵਿਅਕਤੀ ਪਾਸੋ ਹੀ ਦਵਾਰਕਾ ਨਵੀ ਦਿੱਲੀ ਤੋਂ ਲੈਦਾ ਹੈ ਤੇ ਉਹ ਪੰਜਾਬ ਸਟੇਟ ਦੇ ਰਮੇਸ਼ ਕੁਮਾਰ ਪੁੱਤਰ ਲੇਟ ਤਰਸੇਮ ਲਾਲ ਵਾਸੀ ਮਲਾਹਾ ਮੁੱਹਲਾ ਪੰਡੋਰੀ ਗੇਟ ਧਰਮਕੋਟ ਜਿਲਾ ਮੋਗਾ ਨੂੰ ਅਤੇ ਹੋਰ ਵੱਖ-ਵੱਖ ਵਿਅਕਤੀਆ ਨੂੰ ਵੇਚਦਾ ਹੈ ਤੇ ਹੁਣ ਉਹ ਇਹ ਹੈਰੋਇਨ ਸ਼ਾਹਕੋਟ ਦੇ ਏਰੀਆ ਵਿੱਚ ਸਪਲਾਈ ਕਰਨ ਲਈ ਆਇਆ ਸੀ, ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਅਗਲੇ ਅਤੇ ਪਿਛਲੇ ਲਿੰਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਉਨਾਂ ਦੱਸਿਆ ਕਿ ਦੌਰਾਨੇ ਐਕਵੈਗਵੋਲਵ ਐਥੋਨੀ ਮਮਾਡੂਵਾਉਵੋਚੋਕੋ (ਉਮਰ 29 ਸਾਲ) ਪਾਸੋ ਪੁੱਛ-ਗਿੱਛ ਕਰਨ ਤੇ ਉਸ ਨੇ ਦੱਸਿਆ ਕਿ ਉਹ ਪਿਛਲੇ ਕਰੀਬ 1 ਸਾਲ ਤੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਇਹ ਹੈਰੋਇਨ ਉਹ ਕਿਸੇ ਨਾਈਜੀਰੀਅਨ ਵਿਅਕਤੀ ਪਾਸੋ ਹੀ ਦਵਾਰਕਾ ਨਵੀ ਦਿੱਲੀ ਤਂੋ ਲੈਦਾ ਹੈ ਤੇ ਉਹ ਪੰਜਾਬ ਸਟੇਟ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਮੋਬਾਇਲ ਦੇ ਵੱਟਸਐਪ ਨੰਬਰ ਰਾਹੀ ਸੰਪਰਕ ਕਰਕੇ ਇਹ ਹੈਰੋਇਨ ਸਪਲਾਈ ਕਰਦਾ ਹੈ ਅਤੇ ਹੁਣ ਉਹ ਇਹ ਹੈਰੋਇਨ ਸ਼ਾਹਕੋਟ ਦੇ ਏਰੀਆ ਵਿੱਚ ਸਪਲਾਈ ਕਰਨ ਲਈ ਆਇਆ ਸੀ, ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਅਗਲੇ ਤੇ ਪਿਛਲੇ ਲਿੰਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਹ ਤਿੰਨੋ ਡਰੱਗ ਤਸਕਰ ਕਾਫੀ ਵੱਡੀ ਮਾਤਰਾ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆ ਵਿੱਚ ਹੈਰੋਇਨ ਸਪਲਾਈ ਕਰਦੇ ਹਨ। ਇਨਾ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਪਤਾ ਕੀਤਾ ਜਾਵੇਗਾ ਕਿ ਇਹਨਾ ਪਹਿਲਾ ਕਿੱਥੇ ਕਿੱਥੇ ਡਰੱਗ ਸਪਾਲਾਈ ਕੀਤੀ ਹੈ ਅਤੇ ਇਨਾ ਦੇ ਸਬੰਧ ਕਿਹੜੇ ਕਿਹੜੇ ਵਿਅਕਤੀਆ ਨਾਲ ਹਨ।

Leave a Reply

Your email address will not be published. Required fields are marked *