RNI NEWS :- ਸ਼ਾਹਕੋਟ ਪੁਲਿਸ ਵੱਲੋ 45 ਕਿਲੋਗ੍ਰਾਮ ਡੋਡੇ ਚੂਰਾ ਪੋਸਤ (ਫੁੱਲ) ਸਮੇਤ 2 ਵਿਅਕਤੀ ਕਾਬੂ

RNI NEWS :- ਸ਼ਾਹਕੋਟ ਪੁਲਿਸ ਵੱਲੋ 45 ਕਿਲੋਗ੍ਰਾਮ ਡੋਡੇ ਚੂਰਾ ਪੋਸਤ (ਫੁੱਲ) ਸਮੇਤ 2 ਵਿਅਕਤੀ ਕਾਬੂ

ਸ਼ਾਹਕੋਟ 19 ਅਗਸਤ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਸ. ਨਵਜੋਤ ਸਿੰਘ ਮਾਹਲ, ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ. ਰਾਜਵੀਰ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਤੇ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ’ਚ ਪੁਲਿਸ ਟੀਮ ਨੇ 45 ਕਿਲੋਗ੍ਰਾਮ ਡੋਡੇ ਚੂਰਾ ਪੋਸਤ (ਫੁੱਲ), ਇੱਕ ਗੱਡੀ ਸਫਿੱਵਟ ਡਿਜਾਇਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਥਾਣਾ ਸ਼ਾਹਕੋਟ ਨੇ ਦੱਸਿਆ ਕਿ ਸਬ ਇੰਸਪੈਕਟਰ ਪਰਗਟ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਬੇਰੀਆ ਵਾਲਾ ਬਾਗ ਢੰਡੋਵਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇੱਕ ਗੱਡੀ ਸਵਿੱਫਟ ਡਿਜਾਇਰ ਨੰਬਰ ਪੀ.ਬੀ.09-ਏ.ਸੀ.-5481 ਐਕਸੀਡੈਟ ਸ਼ੁਦਾ ਆਉਦੀ ਦਿਖਾਈ ਦਿੱਤੀ, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ। ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਕਾਰ ਚਾਲਕ ਨੇ ਆਪਣਾ ਨਾਮ ਜਸਬੀਰ ਪੁੱਤਰ ਸਤਪਾਲ ਵਾਸੀ ਮਾਲੜੀ ਥਾਣਾ ਨਕੋਦਰ ਅਤੇ ਨਾਲ ਦੀ ਸੀਟ ਦੇ ਬੈਠੇ ਵਿਅਕਤੀ ਨੇ ਆਪਣਾ ਨਾਮ ਬਲਵੰਤ ਪੁੱਤਰ ਪੂਰਨ ਵਾਸੀ ਵਡਾਲਾ ਕਲਾਂ ਥਾਣਾ ਸਦਰ ਕਪੂਰਥਲਾ ਦੱਸਿਆ। ਉਨਾਂ ਦੱਸਿਆ ਕਿ ਜਿਹਨਾਂ ਦੀ ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਵਿੱਚੋ ਤਿੰਨ ਬੋਰੇ ਡੋਡੇ ਚੂਰਾ ਪੋਸਤ (ਫੁੱਲ), ਜਿਨਾਂ ਵਿੱਚ ਹਰੇਕ ਬੋਰੀ ਦਾ ਵਜਨ 15/15 ਕਿਲੋਗ੍ਰਾਮ ਕੁੱਲ 45 ਕਿਲੋਗ੍ਰਾਮ ਬ੍ਰਾਮਦ ਹੋਏ, ਜਿਸ ਤੇ ਪੁਲਿਸ ਨੇ ਇਹਨਾਂ ਖਿਲਾਫ ਮੁਕੱਦਮਾ ਨੰਬਰ 187 ਮਿਤੀ 18-08-2019 ਜ਼ੁਰਮ 15-61-85 ਐਨ.ਡੀ.ਪੀ. ਐੱਸ. ਐਕਟ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਹੈ। ਉਨਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਜਸਬੀਰ (ਉਮਰ 37 ਸਾਲ) ਪੁੱਤਰ ਸਤਪਾਲ ਵਾਸੀ ਮਾਲੜੀ ਥਾਣਾ ਨਕੋਦਰ ਅਤੇ ਬਲਵੰਤ (ਉਮਰ 50 ਸਾਲ) ਪੁੱਤਰ ਪੂਰਨ ਵਾਸੀ ਵਡਾਲਾ ਕਲਾਂ ਥਾਣਾ ਸਦਰ ਕਪੂਰਥਲਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋ ਬਲਵੰਤ ਵਾਸੀ ਵਡਾਲਾ ਕਲਾਂ ਨਾਲ ਮਿਲ ਕੇ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦੇ ਹਨ। ਜੋ ਉਹ ਇਹ ਡੋਡੇ ਚੂਰਾ ਪੋਸਤ ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼ ਤੋਂ ਕਿਸੇ ਵਿਅਕਤੀ ਪਾਸੋ ਲੈ ਕੇ ਆਉਦੇ ਹਨ ਅਤੇ ਅੱਗੇ ਮਹਿੰਗੇ ਭਾਅ ਤੇ ਸਪਲਾਈ ਕਰਦੇ ਹਨ। ਉਨਾਂ ਦੱਸਿਆ ਕਿ ਇਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *