RNI NEWS :- ਸ਼ਾਹਕੋਟ/ਮਹਿਮੂਵਾਲ ਯੂਸਫ਼ਪੁਰ ’ਚ ਦੋ ਧਿਰਾਂ ਆਪਸ ’ਚ ਟਕਰਾਈਆ,7 ਵਿਅਕਤੀ ਗੰਭੀਰ ਜਖਮੀ

RNI NEWS :- ਸ਼ਾਹਕੋਟ/ਮਹਿਮੂਵਾਲ ਯੂਸਫ਼ਪੁਰ ’ਚ ਦੋ ਧਿਰਾਂ ਆਪਸ ’ਚ ਟਕਰਾਈਆ, 7 ਵਿਅਕਤੀ ਗੰਭੀਰ ਜਖਮੀ

ਸ਼ਾਹਕੋਟ/ਮਲਸੀਆਂ, 12 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਮਲਸੀਆਂ ਪੁਲਿਸ ਚੌਂਕੀ ਅਧੀਨ ਪੈਂਦੇ ਪਿੰਡ ਮਹਿਮੂਵਾਲ ਯੂਸਫ਼ਪੁਰ (ਸ਼ਾਹਕੋਟ) ਵਿਖੇ ਬੀਤੀ ਰਾਤ ਦੋ ਧਿਰਾਂ ਵਿਚਕਾਰ ਹੋਏ ਖੂਨੀ ਟਰਾਅ ’ਚ 7 ਵਿਅਕਤੀ ਗੰਭੀਰ ਜਖਮੀ ਹੋ ਗਏ, ਜਿਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਇੱਕ ਧਿਰ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਲੜਕੀ ਨਾਲ ਵੀ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦਿਆ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਿਵਲ ਹਸਪਤਾਲ ਜ਼ੇਰੇ ਇਲਾਜ਼ ਬਸਪਾ ਅੰਬੇਡਕਰ ਦੇ ਆਗੂ ਰੂਪ ਲਾਲ ਪੁੱਤਰ ਜਗੀਰ ਸਿੰਘ ਵਾਸੀ ਮਹਿਮੂਵਾਲ ਯੂਸਫ਼ਪੁਰ ਨੇ ਦੱਸਿਆ ਕਿ ਉਹ ਐਤਵਾਰ ਰਾਤ ਕਰੀਬ 8:30 ਵਜੇ ਆਪਣੇ ਭਤੀਜੇ ਦੇ ਘਰ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਕੁੱਝ ਨੌਜਵਾਨ ਆਪਸ ਵਿੱਚ ਝਗੜਾ ਕਰ ਰਹੇ ਸਨ, ਜਿਨਾਂ ਨੂੰ ਉਸ ਨੇ ਹਟਾਇਆ ਤਾਂ ਉਨਾਂ ਵਿੱਚੋਂ ਇੱਕ ਨੌਜਵਾਨ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਮਾਮਲਾ ਵੱਧਦਾ ਦੇਖ ਆਪਣੇ ਘਰ ਵਾਪਸ ਆ ਗਿਆ ਅਤੇ ਜਦ ਕੁੱਝ ਸਮੇਂ ਬਾਅਦ ਉਹ ਆਪਣੇ ਭਤੀਜੇ ਗੁਰਪ੍ਰੀਤ ਉਰਫ਼ ਗੋਪੀ ਨਾਲ ਕਿਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਖੜ੍ਹੇ 35-40 ਨੌਜਵਾਨਾਂ ਨੇ ਉਨਾਂ ਤੇ ਹਮਲਾ ਕਰ ਦਿੱਤਾ। ਉਨਾਂ ਦੱਸਿਆ ਕਿ ਇਸੇ ਦੌਰਾਨ ਉਸ ਦਾ ਭਰਾ ਲਾਲ ਚੰਦ ਵੀ ਆ ਗਿਆ, ਜਿਨਾਂ ’ਤੇ ਹਮਲਾਵਰਾ ਨੇ ਹਮਲਾ ਕਰ ਉਸ ਨੂੰ ਵੀ ਜਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਅਸੀਂ ਆਪਣਾ ਬਚਾਅ ਕਰਨ ਲਈ ਉਨਾਂ ’ਤੇ ਇੱਟਾ,ਰੋੜੇ ਮਾਰੇ ਅਤੇ ਮੌਕਾ ਦੇਖ ਵਾਪਸ ਘਰ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾ ਤੋਂ ਹੀ ਸਾਡੇ ਤੇ ਹਮਲਾ ਕਰਨ ਦੀ ਵਿਊਤ ਬਣਾਈ ਹੋਈ ਸੀ। ਉਨਾਂ ਦੱਸਿਆ ਕਿ ਜਦ ਇਸ ਹਮਲੇ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਮਲਸੀਆਂ ਚੌਂਕੀ ਦੀ ਪੁਲਿਸ ਵੀ ਮੌਕੇ ’ਤੇ ਪਹੁੰਚੀ, ਪਰ ਪੁਲਿਸ ਵੱਲੋਂ ਉਨਾਂ ਦੇ ਘਰ ਆ ਕੇ ਉਸ ਦੀ ਲੜਕੀ ਨੀਲਮ ਨਾਲ ਕੁੱਟਮਾਰ ਕੀਤੀ ਗਈ, ਜਦਕਿ ਉਸ ਸਮੇਂ ਉਨਾਂ ਨਾਲ ਕੋਈ ਲੇਡੀ ਪੁਲਿਸ ਮੁਲਾਜ਼ਮ ਨਹੀਂ ਸੀ। ਇਸ ਤੋਂ ਇਲਾਵਾ ਉਨਾਂ ਸਾਡੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟਮਾਰ ਕਰਕੇ ਆਪਣੀ ਵਰਦੀ ਦਾ ਰੋਹਬ ਵਿਖਾਇਆ। ਇਸ ਝਗੜੇ ’ਚ ਰੂਪ ਲਾਲ ਪੁੱਤਰ ਜਗੀਰ ਸਿੰਘ, ਉਸ ਦਾ ਭਤੀਜਾ ਗੁਰਪ੍ਰੀਤ ਉਰਫ਼ ਗੋਪੀ ਪੁੱਤਰ ਲਾਲ ਚੰਦ, ਭਰਾਂ ਲਾਲ ਚੰਦ ਪੁੱਤਰ ਜਗੀਰ ਸਿੰਘ ਤਿੰਨੋਂ ਵਾਸੀ ਮਹਿਮੂਵਾਲ ਯੂਸਫ਼ਪੁਰ ਗੰਭੀਰ ਜਖਮੀ ਹੋ ਗਏ ਦੂਸਰੇ ਪਾਸੇ ਰਣਜੀਤ ਸਿੰਘ ਵਾਸੀ ਮਹਿਮੂਵਾਲ ਯੂਸਫ਼ਪੁਰ ਨੇ ਦੱਸਿਆ ਕਿ ਉਨਾਂ ਦੇ ਗੁਆਢ ਵਿੱਚ ਲੜਾਈ ਹੋ ਰਹੀ ਸੀ ਕਿ ਇਸੇ ਦੌਰਾਨ ਰੂਪ ਲਾਲ ਅਤੇ ਉਸ ਦਾ ਭਤੀਜਾ ਗੁਰਪ੍ਰੀਤ ਆ ਗਏ, ਜਿਨਾਂ ਨੇ ਲੜਾਈ ਵਿੱਚ ਹੋਰ ਵਾਧਾ ਕਰ ਦਿੱਤਾ ਅਤੇ ਇੱਟਾਂ ਮਾਰਨੀਆ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਚਰਨਜੀਤ ਸਿੰਘ ਪੁੱਤਰ ਗੁਰਦਾਸ, ਗੁਰਮੇਲ ਸਿੰਘ ਪੁੱਤਰ ਰਾਮ ਲਾਲ, ਜਗਜੀਤ ਸਿੰਘ ਪੁੱਤਰ ਕਿ੍ਰਪਾਲ ਸਾਰੇ ਵਾਸੀ ਮਹਿਮੂਵਾਲ ਯੂਸਫ਼ਪੁਰ ਅਤੇ ਉਸ ਦਾ ਦੋਸਤ ਗੁਰਦੇਵ ਸਿੰਘ ਪੁੱਤਰ ਦੇਸ ਰਾਜ ਵਾਸੀ ਮਾਲੂਪੁਰ ਜੋਕਿ ਉਸ ਨੂੰ ਮਿਲਣ ਆਇਆ ਸੀ ਗੰਭੀਰ ਜਖਮੀ ਹੋ ਗਿਆ। ਉਸ ਨੇ ਦੱਸਿਆ ਕਿ ਰੂਪ ਲਾਲ ਵੱਲੋਂ ਹਮਲਾ ਕਰਨ ਤੇ ਅਸੀਂ ਵੀ ਆਪਣਾ ਬਚਾਅ ਕਰਨ ਲਈ ਉਸ ਦੇ ਬਰਾਬਰ ਇੱਟਾਂ, ਰੋੜੇ ਮਾਰ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ

Leave a Reply

Your email address will not be published. Required fields are marked *