RNI NEWS-ਸ਼ਿਵ ਮਾਇਆ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਉਂਕਾਰ ਨਾਥ ਜੀ ਭੇਦਭਰੀ ਹਾਲਤ ਵਿਚ 1 ਮਹੀਨੇ ਤੋਂ ਮੰਦਰ ਵਿਚੋਂ ਗਾਇਬ 


RNI NEWS-ਸ਼ਿਵ ਮਾਇਆ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਉਂਕਾਰ ਨਾਥ ਜੀ ਭੇਦਭਰੀ ਹਾਲਤ ਵਿਚ 1 ਮਹੀਨੇ ਤੋਂ ਮੰਦਰ ਵਿਚੋਂ ਗਾਇਬ 

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਨਕੋਦਰ ਸ਼ਿਵ ਮਾਇਆ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਉਂਕਾਰ ਨਾਥ ਜੀ ਅਚਾਨਕ ਲਗਭਗ ਇਕ ਮਹੀਨੇ ਤੋਂ ਮੰਦਰ ਵਿੱਚ ਨਹੀਂ ਹਨ ਮੰਦਿਰ ਵਿੱਚ ਆਉਣ ਵਾਲੇ ਭਗਤਾਂ ਵਲੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਇਸ ਸਬੰਧ ਚ ਨਕੋਦਰ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਕਾਫੀ ਦਿਨ ਬੀਤ ਜਾਣ ਦੇ ਬਾਅਦ ਵੀ ਬਾਬਾ ਜੀ ਦਾ ਕੋਈ ਪਤਾ ਨਹੀਂ ਚੱਲ ਸਕਿਆ ਇਸ ਸਬੰਧ ਚ ਅੱਜ ਐਸ ਐਸ ਪੀ ਦਿਹਾਤੀ ਸੰਦੀਪ ਗਰਗ ਨੂੰ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਨਾਲ ਮਿਲੀਆਂ ਗਿਆ ਜਿਸ ਤੇ ਐਸ ਐਸ ਪੀ ਦਿਹਾਤੀ ਸੰਦੀਪ ਗਰਗ ਨੇ ਭਰੋਸਾ ਦਿੱਤਾ ਕਿ ਜਲਦੀ ਤੋਂ ਜਲਦੀ ਬਾਬਾ ਜੀ ਨੂੰ ਲੱਭਣ ਲਈ ਯਤਨ ਕੀਤੇ ਜਾਣਗੇ ਅਗਰ ਇਸ ਸਬੰਧ ਚ ਕੁਝ ਗਲਤ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਵਿਚ ਹਿੰਦੂ ਕਰਾਂਤੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਅਜੈ ਵਰਮਾ, ਚੇਅਰਮੈਨ ਪੰਕਜ ਢੀਂਗਰਾ ਦੇ ਨਾਲ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਸਰਵਨ ਗਿੱਲ,ਸਰਵਨ ਸਭਰਵਾਲ ਅਤੇ ਨਕੋਦਰ ਗਉ ਸ਼ਾਲਾ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਅਤੇ ਮੀਨ ਬਹਾਦੁਰ ਮਿਲੇ ਅਤੇ ਐਸਐਸਪੀ ਸਹਿਬ ਨੇ ਇਸ ਸਬੰਧ ਵਿਚ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ

Leave a Reply

Your email address will not be published. Required fields are marked *