RNI NEWS :- ਸ਼੍ਰੀ ਗੁਰੂ ਰਵਿਦਾਸ ਮੰਦਰ ਤੁੰਗਲਕਾਬਾਦ ਦੀ ਮੁੜ ਉਸਾਰੀ ਲਈ ਸੰਤ ਸਮਾਜ ਵਲੋਂ ਮਰਨ ਵਰਤ ਸ਼ੁਰੂ

RNI NEWS :- ਸ਼੍ਰੀ ਗੁਰੂ ਰਵਿਦਾਸ ਮੰਦਰ ਤੁੰਗਲਕਾਬਾਦ ਦੀ ਮੁੜ ਉਸਾਰੀ ਲਈ ਸੰਤ ਸਮਾਜ ਵਲੋਂ ਮਰਨ ਵਰਤ ਸ਼ੁਰੂ

ਜਲੰਧਰ/ਦਿੱਲੀ 5 ਅਕਤੂਬਰ :- ਜਸਵਿੰਦਰ ਬੱਲ

ਪਿੱਛਲੇ ਦਿਨੀ ਤੁੰਗਲਕਾਬਾਦ ਦਿੱਲੀ ਵਿਖੇ ਜੋ ਰਵਿਦਾਸ ਜੀ ਮਹਾਰਾਜ ਦਾ ਮੰਦਰ ਡੀ ਡੀ ਏ ਵਲੋਂ ਤੋੜ ਦਿੱਤਾ ਗਿਆ ਸੀ ਉਸ ਦੀ ਮੁੜ ਉਸਾਰੀ ਲਈ ਸੰਤ ਸਮਾਜ ਵਲੋਂ ਕੇਂਦਰ ਦੇ ਵੱਖ ਵੱਖ ਨੁਮਾਇੰਦੇਆ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਮੰਦਰ ਦੀ ਉਸਾਰੀ ਲਈ ਜ਼ਮੀਨ ਮੁਡ਼ ਸਤਿਗੁਰੂ ਰਵਿਦਾਸ ਜੀ ਨਾਮ ਲੇਵਾ ਸੰਗਤਾਂ ਨੂੰ ਵਾਪਿਸ ਕਰ ਦਿੱਤੀ ਜਾਵੇਗੀ ਪਰ ਸਭ ਵਾਆਦੇ ਫੋਕੇ ਅਤੇ ਖੋਖਲੇ ਹੀ ਨਿਕਲੇ।ਇਸ ਲਈ ਪੰਜਾਬ ਅਤੇ ਦਿੱਲੀ ਵਿਚ ਵਢੇ ਵਢੇ ਪ੍ਰਦਰਸ਼ਨ ਕੀਤੇ ਗਏ ਪਰ ਆਖਰ ਕਰ ਅੱਜ ਜੰਤਰ ਮੰਤਰ ਦਿੱਲੀ ਵਿਖੇ ਸੰਤ ਸਮਾਜ ਵਲੋ ਮਰਨ ਵਰਤ ਤੇ ਬੈਠਣ ਦਾ ਫੈਸਲਾ ਲਿਆ ਗਿਆ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ( ਰਿਜ.)ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਨਿਰਮਲ ਸਿੰਘ ਅਵਦਾਨ ਜਨਰਲ ਸੈਕਟਰੀ, ਮੀਤ ਪ੍ਰਧਾਨ ਸੰਤ ਗੁਰਦੀਪ ਗਿਰੀ ਜੀ ਪਠਾਨਕੋਟ ,ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਬੋਪਾਰਾਏ ਮਰਨ ਵਰਤ ਤੇ ਬੈਠੇ।। ਇਸ ਮੌਕੇ ਤੇ ਬੋਲਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਨਿਰਮਲ ਸਿੰਘ ਅਤੇ ਸੰਤ ਸੁਖਦੇਵ ਬਾਗਮਰੇ ਨੇ ਕਿਹਾ ਕਿ ਸਰਕਾਰ ਨੇ ਗੁਰੂ ਰਵਿਦਾਸ ਜੀ ਦਾ ਮੰਦਰ ਨੂੰ ਢਾਹ ਕੇ ਸਮੁੱਚੀ ਰਾਵਦਾਸਿਆ ਕੌਮ ਦਾ ਅਪਮਾਨ ਕੀਤਾ ਹੈ।ਜਿਨ੍ਹਾਂ ਚਿਰ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਦੀ ਮੁੜ ਉਸਾਰੀ ਨਹੀਂ ਸ਼ੁਰੂ ਕੀਤੀ ਜਾਂਦੀ ਉਦੋਂ ਤੱਕ ਸੰਤ ਸਮਾਜ ਦਿੱਲੀ ਵਿਚ ਮਰਨ ਵਰਤ ਤੇ ਬੈਠੇ ਰਹਿਣਗੇ ਇਸ ਮੌਕੇ ਸੰਤ ਬੀਰ ਸਿੰਘ ਹਿਤਕਾਰੀ,ਸੰਤ ਕਪੂਰ ਦਾਸ ਅਵਾਦਪੁਰਾ,ਬੀਬੀ ਹਰਮੇਸ਼ਵਰੀ ਜੀ,ਬੀਬੀ ਰਮੇਸ਼ਵਰੀ ਜੀ,ਸੰਤ ਹਾਕਮ ਦਾਸ ਸੰਧਵਾ,ਸੰਤ ਕੇ ਸੀ ਰਵੀ,ਸੰਤ ਤਰਸੇਮ ਲਾਲ ਗੜ੍ਹਸ਼ੰਕਰ,ਬਹੁਜਨ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਕੋਟਲੀ,ਜੱਸੀ ਤਲ੍ਹਣ ਪ੍ਰਧਾਨ ਰਵਿਦਾਸ ਟਾਈਗਰ ਫੋਰਸ ਪੰਜਾਬ ਬਾਬਾ ਸੁਖਦੇਵ ਸੁੱਖੀ ਬੱਲਾਂ,ਬਹੁਜਨ ਫਰੰਟ ਪੰਜਾਬ ਦੇ ਆਗੂ ਜਸਵਿੰਦਰ ਬੱਲ ,ਦਿਲਬਾਗ ਸੱਲਣ,ਸਤੀਸ਼ ਜੱਸਲ, ਰਮਨ ਮਾਹੀ,ਕੁਲਵਿੰਦਰ ਬੈਂਸ, ਬਲਵਿੰਦਰ ਬੰਗਾ,ਜੀ ਸੀ ਸੱਲਣ,ਐਡਵੋਕੇਟ ਬਾਲੀ,ਸਨੀ ਜੱਸਲ, ਮਦਨ ਲਾਲ ਰੰਧਾਵਾ,ਬਲਵਿੰਦਰ ਬਿੱਟਾ,ਬਲਵੀਰ ਗਰਚਾ,ਬੱਬੂ ਨੰਗਲ,ਦਰਵਾਰਾ ਸਿੰਘ ਸੰਗਰੂਰ,ਹਿਮਾਸ਼ੂ ਦਿੱਲੀ,ਵਰਿੰਦਰ ਕੁਮਾਰ ਦਿੱਲੀ,ਤੇਜ਼ ਬਾਈ ਦਿੱਲੀ, ਚਰਨਜੀਤ ਨਫ਼ਰੀਆਂ ਸਮੇਤ ਸੈਂਕੜੇ ਸਾਥੀ ਹਾਜ਼ਰ ਸਨ

Leave a Reply

Your email address will not be published. Required fields are marked *