RNI NEWS :- ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

RNI NEWS :- ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਸ਼ਾਹਕੋਟ/ਮਲਸੀਆਂ, 11 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਦੇਸ਼ ਦੇ 73ਵੇ ਅਜ਼ਾਦੀ ਦਿਹਾੜੇ ਨੂੰ ਸਮਰਪਿਤ ‘ਬੱਬਰ ਫਾਰਮਜ਼’ ਨਵਾਂ ਕਿਲ੍ਹਾਂ ਰੋਡ ਸ਼ਾਹਕੋਟ ਵਿਖੇ ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਦੇਦ ਦੀ ਅਗਵਾਈ ਅਤੇ ਗੌਰਵ ਮੈਸਨ, ਸੰਜੀਵ ਅਰੋੜਾ ਤੇ ਦੀਪਕ ਗੋਇਲ ਦੀ ਦੇਖ-ਰਟਖ ਹੇਠ ਬਹੁਤ ਹੀ ਜੋਸ਼, ਉਤਸ਼ਾਹ ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ, ਅਜੇ ਸ਼ਰਮਾ, ਐਡਵੋਕੇਟ ਮਨਜੀਤ ਸਿੰਘ, ਹੈੱਡਟੀਚਰ ਰਮਨ ਗੁਪਤਾ, ਸੀ.ਐਚ.ਟੀ. ਰਾਕੇਸ਼ ਸ਼ਰਮਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਬਖਸ਼ੀਸ਼ ਸਿੰਘ ਮਠਾੜੂ ਅਤੇ ਪ੍ਰਸ਼ੋਤਮ ਪਾਸੀ ਵੱਲੋਂ ਸਾਧਕਾਂ ਨੂੰ ਕਸਰਤ ਕਰਵਾਈ ਗਈ, ਉਪਰੰਤ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਪਿ੍ਰੰਸੀਪਲ ਵੰਦਨਾ ਧਵਨ ਨੇ ਬਹੁਤ ਹੀ ਖੂਬਸੂਰਤੀ ਨਾਲ ਦੇਸ਼ ਭਗਤੀ ਨਾਲ ਸਬੰਧਤ ਕੋਰਿਉਗਰਾਫੀਆਂ ਪੇਸ਼ ਕਰਵਾਈਆਂ। ਇਹਨਾਂ ਕੋਰਿਉਗਰਾਫੀਆਂ ਦੇ ਨਾਲ ਸਾਰੇ ਸਾਧਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਗਏ। ਪਿ੍ਰੰਸੀਪਲ ਵੰਦਨਾ ਧਵਨ ਅਤੇ ਗਰੁੱਪ ਦੇ ਨੌਜਵਾਨ ਮੈਂਬਰ ਸੰਜੀਵ ਅਰੋੜਾ, ਮੈਨੇਜਰ ਸੁਖਦੇਵ ਧਵਨ ਅਤੇ ਦੀਪਕ ਗੋਇਲ ਵੱਲੋਂ ਸਾਰੇ ਸਾਧਕਾਂ ਨੂੰ ਤਿਰੰਗੇ ਝੰਡੇ ਦੇ ਨਾਲ ਇੱਕ ਵੱਖਰੀ ਕਿਸਮ ਦੀ ਚੈਨ ਬਣਾ ਕੇ ਦੇਸ਼ ਭਗਤੀ ਦੀ ਕੋਰਿਉਗਰਾਫੀ ਪੇਸ਼ ਕਰਵਾਈ ਗਈ। ਇਸ ਮੌਕੇ ਪਿ੍ਰੰਸੀਪਲ ਵੰਦਨਾ ਧਵਨ, ਸੀ.ਐਚ.ਟੀ. ਰਾਕੇਸ਼ ਸ਼ਰਮਾ, ਸੁਰਿੰਦਰ ਸੋਬਤੀ, ਸੁਰਿੰਦਰਪਾਲ ਸਿੰਘ ਅਤੇ ਕੁਲਦੀਪ ਕੁਮਾਰ ਸਚਦੇਵਾ ਨੇ ਅਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਮਾਸਟਰ ਕੁਲਦੀਪ ਕੁਮਾਰ ਸਚਦੇਵਾ ਨੇ ਕਿਹਾ ਕਿ ਅਜ਼ਾਦੀ ਦਿਵਸ ਦਾ ਜਸ਼ਨ ਮਨਾਉਣਾ ਸਾਡਾ ਸਭ ਦਾ ਫਰਜ਼ ਹੈ। ਉਹਨਾਂ ਨੌਜੁਆਨਾਂ ਨੂੰ ਦੇਸ਼ ਭਗਤਾਂ ਦੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਨੇ ਆਏ ਹੋਏ ਸਾਧਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਧਕਾਂ ਨੂੰ ਗੋਇਲ ਮੋਟਰਜ ਵੱਲੋਂ ਲੰਗਰ ਇੰਚਾਰਜ ਦੀਪਕ ਗੋਇਲ ਦੀ ਅਗਵਾਈ ਹੇਠ ਆਯੂਰਵੈਦਿਕ ਦੇਸੀ ਚਾਹ ਅਤੇ ਲੱਡੂਆਂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸੁਖਦੇਵ ਧਵਨ, ਦੀਪਕ ਗੋਇਲ, ਗੌਰਵ ਮੈਸਨ, ਰਾਜੀਵ ਸੋਬਤੀ, ਸੀਤਾ ਰਾਮ, ਸੰਜੀਵ ਅਰੋੜਾ, ਪਰਸ਼ੋਤਮ ਪਾਸੀ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਜਸਬੀਰ ਸਿੰਘ ਬਾਹਮਣੀਆਂ, ਜੈ ਚੰਦ, ਅਜੇ ਸ਼ਰਮਾ, ਸੁਖਵਿੰਦਰ ਸਿੰਘ ਬੈਂਕ ਵਾਲੇ, ਬਖਸ਼ੀਸ਼ ਸਿੰਘ ਮਠਾੜੂ, ਪ੍ਰਵੇਸ਼ ਕੁਮਾਰ ਲਾਡੀ ਐਲ.ਆਈ.ਸੀ, ਕੁਲਦੀਪ ਸਿੰਘ ਸੰਧੂ ਪ੍ਰਧਾਨ ਕੈਮਿਸਟ ਯੂਨੀਅਨ, ਭੂਸ਼ਨ ਸਚਦੇਵਾ, ਪਿ੍ਰਤਪਾਲ ਸਿੰਘ, ਕੁਲਜੀਤ ਸਿੰਘ, ਧਰਮਿੰਦਰ ਸਿੰਘ ਰੂਪਰਾ, ਸੀ.ਐਚ.ਟੀ. ਰਾਕੇਸ਼ ਸ਼ਰਮਾ, ਦਲਜੀਤ ਸਿੰਘ ਰੇੜ੍ਹਵਾ, ਰਮਨ ਗੁਪਤਾ, ਪਿ੍ਰੰਸੀਪਲ ਵੰਦਨਾ ਧਵਨ, ਬਲਵਿੰਦਰ ਕੌਰ, ਸੁਖਜੀਤ ਕੌਰ, ਸਰੋਜ ਰਾਣੀ, ਚਰਨਜੀਤ ਕੌਰ ਸਲੈਚਾਂ, ਬਲਵਿੰਦਰ ਕੌਰ, ਸੁਖਜੀਤ ਕੌਰ, ਬਲਵੀਰ ਕੌਰ, ਸ਼ਮਿੰਦਰ ਕੌਰ, ਮਨਜੀਤ ਕੌਰ ਆਦਿ ਹਾਜਰ ਸਨ।

ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਗਰੁੱਪ ਮੈਂਬਰ ਅਤੇ ਸਾਧਕ।

Leave a Reply

Your email address will not be published. Required fields are marked *