RNI NEWS :- ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਵਿਧਾਇਕ ਪਵਨ ਟੀਨੂੰ ਨੇ ਕੀਤੀ ਮੀਟਿੰਗ

RNI NEWS :- ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਵਿਧਾਇਕ ਪਵਨ ਟੀਨੂੰ ਨੇ ਕੀਤੀ ਮੀਟਿੰਗ

ਜਲੰਧਰ 17 ਅਗਸਤ (ਜਸਵਿੰਦਰ ਬੱਲ)

ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ(ਬ)ਦੇ ਡਿਗਦੇ ਗ੍ਰਾਫ਼ ਨੂੰ ਉੱਚਾ ਚੁੱਕਣ ਲਈ ਪਾਰਟੀ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਭਰਤੀ ਮਹਿਮ ਸ਼ੁਰੂ ਕੀਤੀ ਗਈ ਹੈ।ਇਸੇ ਭਰਤੀ (ਮੈਂਬਰਸ਼ਿਪ)ਮਹਿਮ ਤਹਿਤ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਹਲਕੇ ਦੇ ਅਕਾਲੀ ਵਰਕਰਾਂ ਨਾਲ ਭਰਤੀ ਸੰਬਧੀ ਮੀਟਿੰਗ ਕੀਤੀ।ਇਸ ਮੌਕੇ ਇਕੱਤਰ ਪਾਰਟੀ ਵਰਕਰਾਂ ਨੂੰ ਭਰਤੀ ਮਹਿਮ ਵਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੀ ਗੱਲ ਭਰਤੀ ਸਾਫ਼ ਸੁਥਰੇ ਤਰੀਕੇ ਕੀਤੀ ਜਾਣੀ ਚਾਹੀਦੀ ਹੈ ਤਾ ਜੋ ਵੋਟਰ ਆਪਣੀ ਅਜ਼ਾਦ ਨੀਤੀ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ,ਦੂਸਰਾ 25000 ਵੋਟਾਂ ਨਾਲ ਇਕ ਸਰਕਲ ਬਣਾਇਆ ਜਾਵੇਗਾ ਜਿਸ ਵਿੱਚ200 ਭਰਤੀ ਪਿੱਛੇ ਇੱਕ ਡੈਲੀਗੇਟ ਬਣਾਇਆ ਜਾਵੇਗਾ ਤਾਂ ਜੋ ਵੋਟਰਾਂ ਨਾਲ ਸਿੱਧਾ ਤਾਲਮੇਲ ਕੀਤਾ ਜਾ ਸਕੇ।ਇਸ ਮੌਕੇ ਵਿਧਾਇਕ ਪਵਨ ਟੀਨੂੰ ਵੱਲੋ ਪਾਰਟੀ ਅਹੁਦੇਦਾਰਾਂ ਨੂੰ ਭਰਤੀ ਵਾਲੀਆਂ ਫਾਰਮ ਰਸੀਦਾਂ ਵੰਡੀਆਂ ਗਈਆਂ।ਭਾਰਤੀ ਮਹਿਮ ਸੰਬੰਧੀ ਅਕਾਲੀ ਆਗੂਆ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ,ਜਥੇਦਾਰ ਕਰਨੈਲ ਸਿੰਘ, ਮਨਦੀਪ ਸਿੰਘ ਚੌਧਰੀ, ਦੀਪਕ ਸੋਂਧੀ ਕਾਲਾ ਬੱਕਰਾ,ਜਸਪਾਲ ਸਿੰਘ ਸਰਪੰਚ,ਮੋਹਿੰਦਰ ਸਿੰਘ, ਰੋਹਿਤ ਸੋਂਧੀ,ਸਰਪੰਚ ਸੰਜੀਵ ਕੁਮਾਰ ਬਿਆਸ ਪਿੰਡ,ਗੁਰਜੀਤ ਸਿੰਘ,ਜੋਬਨਪ੍ਰੀਤ ਸਿੰਘ, ਮਨਜੀਤ ਸਿੰਘ ਹੋਟਲ ਮਾਲਕ,ਪਲਵਿੰਦਰ ਸਿੰਘ ਤੇਜਾ,ਸੁਰਿੰਦਰ ਕੁਮਾਰ,ਨਰਿੰਦਰ ਸਿੰਘ, ਸੁਰਿੰਦਰ ਗੋਗਾ,ਰਣਜੀਤ ਸਿੰਘ ਨੰਬਰਦਾਰ,ਸਾਬਕਾ ਸਰਪੰਚ ਬਲਵਿੰਦਰ ਸਿੰਘ, ਗੁਰਵਿੰਦਰ ਗੋਲਡੀ,ਬੀ.ਐੱਸ. ਬਾਜਬਾ, ਬਲਵਿੰਦਰ ਮੱਟੂ,ਅਮਰਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *