RNI NEWS-ਸਟੈਚੂ ਲਗਾਉਣ ਤੇ ਹੋੲੀ ਤਕਰਾਰ ਨੂੰ ਡੀਅੈਸਪੀ ਨਕੋਦਰ ਅਤੇ ਬਸਪਾ ਆਗੂਆਂ ਦੀ ਸੂਝਬੂਝ ਨਾਲ ਮਸਲਾ ਹੋਇਆ ਹਲ੍


RNI NEWS-ਸਟੈਚੂ ਲਗਾਉਣ ਤੇ ਹੋੲੀ ਤਕਰਾਰ ਨੂੰ ਡੀਅੈਸਪੀ ਨਕੋਦਰ ਅਤੇ ਬਸਪਾ ਆਗੂਆਂ ਦੀ ਸੂਝਬੂਝ ਨਾਲ ਮਸਲਾ ਹੋਇਆ ਹਲ੍,DSP Nakodar and BSP leaders resolve dispute over statue erection 

ਨਕੋਦਰ – ਸੁਖਵਿੰਦਰ ਸੋਹਲ 

ਅੱਜ ਪਿੰਡ ਸਰਕਪੁਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਸਟੈਚੂ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਤਕਰਾਰ ਹੋਣ ਤੇ ਪੁਲਿਸ ਥਾਣਾ ਸਿਟੀ ਨਕੋਦਰ ਅਤੇ ਡੀ ਅੈਸ ਪੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਪਿੰਡ ਵਾਸੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨਾਲ ਸੰਪਰਕ ਕਰਨ ‘ਤੇ ਉਹ ਮੌਕੇ ਤੇ ਪਹੁੰਚੇ ਉਹਨਾਂ ਨਾਲ ਹਰਮੇਸ਼ ਬੰਗੜ ਸ਼ਹਿਰੀ ਪ੍ਰਧਾਨ ਨਕੋਦਰ ਰਾਮ ਸਰਪੰਚ ਮਾਉਵਾਲ ਵਿਜੈ ਮਡਾਸ ਬੱਬੂ ਬਾਠ ਚਾਹਲ ਰਵਿਦਾਸ ਪੁਰ ਵਾਲੇ ਅਤੇ ਬਲਵੀਰ ਚੀਮਾਂ ਪ੍ਧਾਨ ਰੰਗਰੇਟਾ ਦਲ ਪੰਜਾਬ ਵੀ ਪਹੁੰਚੇ ਪਿੰਡ ਪਹੁੰਚ ਕੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਢੰਗ ਨਾਲ ਹੱਲ ਕੀਤਾ ਗਿਆ ਪੰਚਾਇਤ ਦੀ ਲੱਗਭਗ 2 ਕਨਾਲਾ ਜਗਾ ਹੈ ਜਿਥੇ ਬਾਬਾ ਸਾਹਿਬ ਜੀ ਦਾ ਸਟੈਚੂ ਲਗਾਇਆ ਗਿਆ ਸਰਪੰਚ ਸਾਹਿਬ ਵੱਲੋਂ ਪੰਚਾਇਤ ਦੇ ਫੰਡ ਨਾਲ ਅੰਬੇਡਕਰ ਭਵਨ ਬਣਾਉਣ ਦਾ ਭਰੋਸਾ ਦਿੱਤਾ ਗਿਆ ਆਖਰ ਵਿੱਚ ਮਲਕੀਤ ਚੁੰਬਰ ਵੱਲੋ ਸਰਪੰਚ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਦੇ ਸਹਿਯੋਗ ਨਾਲ ਮਸਲਾ ਹੱਲ ਹੋ ਗਿਆ ਪਿੰਡ ਵਾਸੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ

Leave a Reply

Your email address will not be published. Required fields are marked *