RNI NEWS :- ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਦਾਨੇਵਾਲ ਵਿਖੇ ਬੰਨ੍ਹ ਨੂੰ ਪੁੱਜਾ ਨੁਕਸਾਨ

RNI NEWS :- ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਦਾਨੇਵਾਲ ਵਿਖੇ ਬੰਨ੍ਹ ਨੂੰ ਪੁੱਜਾ ਨੁਕਸਾਨ

ਸ਼ਾਹਕੋਟ :-18 ਅਗਸਤ (ਏ.ਐੱਸ ਸਚਦੇਵਾ/ਅਮਨਪ੍ਰੀਤ ਸੋਨੂੰ/ਸਾਬੀ)

ਪਿੱਛਲੇ ਕੁੱਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋ ਰਹੀ ਮੋਹਲੇਧਾਰ ਬਰਸਾਤ ਕਾਰਨ ਜਿਥੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਉਥੇ ਹੀ ਪੰਜਾਬ ਦੇ ਵੱਖ-ਵੱਖ ਦਰਿਆਵਾਂ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹਾਂ ਵਰਗੀ ਸਥੀਤੀ ਬਣੀ ਹੋਈ ਹੈ, ਜਿਸ ਨੂੰ ਦੇਖਦਿਆ ਪ੍ਰਸਾਸ਼ਨ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਦਰਿਆ ਦੇ ਨਾਲ ਲਗਦੇ ਪਿੰਡਾਂ ਨੂੰ ਖਾਲੀ ਕਰਕੇ ਸੇਫ਼ ਸਥਾਨਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਭਾਖੜਾ ਡੈਮ, ਸਵਾ ਨਦੀਂ ਅਤੇ ਸਿਰਸਾ ਨਦੀਂ ਵਿੱਚ ਪਾਣੀ ਵੱਧਣ ਕਾਰਨ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ, ਜਿਸ ਕਾਰਨ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਨੂੰ ਲੈ ਕੇ ਸਥੀਤੀ ਤੇ ਨਜ਼ਰ ਰੱਖਣ ਲਈ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਅਜੀਤ ਸਿੰਘ ਐਕਸੀਅਨ ਡਰੇਨਜ਼ ਵਿਭਾਗ, ਅਮਰਜੀਤ ਸਿੰਘ ਐੱਸ.ਡੀ.ਓ., ਸੁਖਵਿੰਦਰ ਸਿੰਘ ਵਾਲੀਆ ਐੱਸ.ਡੀ.ਓ., ਰਜਿੰਦਰ ਸ਼ਰਮਾ ਜੇ.ਈ. ਅਤੇ ਅਮਿਤਪਾਲ ਸਿੰਘ ਜੀ.ਏ. ਸਮੇਤ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਵੇਰ ਸਮੇਂ ਸ਼ਾਹਕੋਟ ਦੇ ਨਜ਼ਦੀਕ ਪਿੰਡ ਦਾਨੇਵਾਲ ਵਿਖੇ ਬੂਜਰੀ ਨੰ: 79 ’ਤੇ ਪਾਣੀ ਦੇ ਤੇਜ਼ ਵਹਾਅ ਨੇ ਪੱਥਰਾਂ ਨਾਲ ਬਣੇ ਸਟੱਡ ਅਤੇ ਸਪੱਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਪਿੰਡ ਵਾਸੀ ਕੰਵਲਜੀਤ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ, ਤਜਿੰਦਰ ਸਿੰਘ ਰਾਮਪੁਰਬਚਿੱਤਰ ਸਿੰਘ ਤੱਗੜ, ਕੇਵਲ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਦਰਿਆ ਵਿੱਚ ਰੇਤਾਂ ਦੀਆਂ ਖੱਡਾ ਮੰਜੂਰ ਹੋਣ ਕਾਰਨ ਭਾਰੀ ਵਾਹਨ ਲੰਘਦੇ ਹਨ, ਜਿਸ ਕਾਰਨ ਬੰਨ੍ਹ ਕਮਜੋਰ ਹੋ ਗਿਆ ਹੈ ਅਤੇ ਦਰਿਆ ਵਿੱਚ ਪਾਣੀ ਵੱਧਣ ਕਾਰਨ ਬੰਨ੍ਹ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਐੱਸ.ਡੀ.ਐੱਮ. ਡਾ. ਚਾਰੂਮਿਤਾ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਮੌਕਾ ਦੇਖ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰਸਾਸ਼ਨ ਹਰ ਸਮੇਂ ਮੁਸ਼ਕਲ ਘੜੀ ਵਿੱਚ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਬੰਨ੍ਹ ਨੂੰ ਮਜਬੂਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡਾ. ਚਾਰੂਮਿਤਾ ਨੇ ਦੱਸਿਆ ਕਿ ਹੁਣ ਤੱਕ ਬੰਨ੍ਹ ਦੀ ਸਥੀਤੀ ਠੀਕ ਹੈ ਅਤੇ ਕਿਸੇ ਵੀ ਤਰਾਂ ਦੀ ਖਤਰੇ ਵਾਲੀ ਗੱਲ ਨਹੀਂ ਹੈ। ਉਨਾਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਦਰਿਆ ਦੇ ਨਜ਼ਦੀਕੀ ਪਿੰਡਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਪ੍ਰਸਾਸ਼ਨ ਵੱਲੋਂ ਲੋਕਾਂ ਦੇ ਰਹਿਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਡਰੇਨਜ ਵਿਭਾਗ ਦੇ ਐੱਸ.ਡੀ.ਓ. ਸੁਖਵਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜਿਨਾਂ ਥਾਂਵਾਂ ਤੋਂ ਬੰਨ੍ਹ ਕਮਜੋਰ ਸੀ, ਉਨਾਂ ’ਤੇ ਪੱਥਰਾਂ ਨਾਲ ਕੰਮ ਕਰਵਾ ਕੇ ਸਟੱਡ ਤੇ ਸਪੱਰ ਬਣਵਾਏ ਗਏ ਸਨ, ਪਰ ਪਾਣੀ ਦੇ ਤੇਜ਼ ਵਹਾਨ ਕਾਰਨ ਪਿੰਡ ਦਾਨੇਵਾਲ ਵਿਖੇ ਸਟੱਡ ਅਤੇ ਸਪੱਰ ਨੂੰ ਕੁੱਝ ਨੁਕਸਾਨ ਪੁੱਜਾ ਹੈ ਜਿਸ ਸਬੰਧੀ ਆਰਜੀ ਤੌਰ ’ਤੇ ਮਿੱਟੀ ਦੀਆਂ ਬੋਰੀਆਂ ਦੇ ਕਰੇਟ ਬਣਾਕੇ ਐਮਰਜੈਂਸੀ ’ਚ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਪਾਣੀ ਦਾ ਪੱਧਰ ਘੱਟ ਹੋਣ ਤੇ ਪ੍ਰਪੋਜਲ ਬਣਾਕੇ ਬੰਨ੍ਹ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ, ਚਿਮਨ ਸਿੰਘ,ਕੁਲਵਿੰਦਰ ਸਿੰਘ,ਰਵਿੰਦਰਪਾਲ ਸਿੰਘ ਪਟਵਾਰੀ,ਗੁਰਦੀਪ ਸਿੰਘ ਬਾਜਵਾ ਪਟਵਾਰੀ, ਜਸਵਿੰਦਰ ਸਿੰਘ ਪੰਚ,ਸਬ ਇੰਸਪੈਕਟਰ ਭੁਪਿੰਦਰ ਸਿੰਘ,ਏਐੱਸਆਈ ਦਲਜੀਤ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *