RNI NEWS-ਸਨੈਚਿੰਗ ਕਾਰਨ ਲੋਕਾਂ ਚ ਪਈ ਦਹਿਸ਼ਤ ਨੂੰ ਪਈ ਠਲੵ,ਸਿਟੀ ਪੁਲਿਸ ਵੱਲੋਂ ਇਕ ਹੋਰ ਸਨੈਚਰ ਕਾਬੂ


RNI NEWS-ਸਨੈਚਿੰਗ ਕਾਰਨ ਲੋਕਾਂ ਚ ਪਈ ਦਹਿਸ਼ਤ ਨੂੰ ਪਈ ਠਲੵ,ਸਿਟੀ ਪੁਲਿਸ ਵੱਲੋਂ ਇਕ ਹੋਰ ਸਨੈਚਰ ਕਾਬੂ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਚੈਨ ਸਨੈਚਰਾਂ ਵਲੋਂ ਕੀਤੀ ਗਈ ਸਨੈਚਿੰਗ ਕਾਰਨ ਲੋਕਾਂ ਵਿਚ ਪਈ ਦਹਿਸ਼ਤ ਨੂੰ ਪਈ ਠਲੵ,ਸਿਟੀ ਪੁਲਿਸ ਵੱਲੋਂ ਇਕ ਹੋਰ ਸਨੈਚਰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ ਮੌਕੇ ਤੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਮੁਹੱਲਾ ਸਰਾਂ ਤੋਂ ਸ੍ਰੀਮਤੀ ਸਰਬਜੀਤ ਕੌਰ ਦੀ ਕੰਨ ਦੀ ਵਾਲ਼ੀ ਝਪਟਣ ਵਾਲੇ ਦੋਸ਼ੀ ਨੂੰ ਵਾਲ਼ੀ ਸਮੇਤ ਉਸਦੇ ਘਰ ਵਿਚੋਂ ਕਾਬੂ ਕੀਤਾ ਗਿਆ ਹੈ ਫੜੇ ਗਏ ਦੋਸ਼ੀ ਦੀ ਪਹਿਚਾਣ ਅਮਰਜੀਤ ਉਰਫ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਟਾਹਲੀ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਵਜੋਂ ਹੋਈ ਹੈ ਇਸ ਪਰ ਪਹਿਲਾਂ ਵੀ 6 ਮੁਕਦਮੇ ਦਰਜ ਹਨ ਉਕਤ ਦੋਸ਼ੀ ਤੇ ਬਿਆਨ ਬਾਲਾ ਤੋਂ ਸਰੇਦਸਤ ਸੂਰਤ ਜੁਰਮ 379 – B IPC ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ 

ਸ੍ਰੀਮਤੀ ਸਰਬਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਮੁੱਹਲਾ ਸਰਾਂ ਨਜਦੀਕ ਰੇਲਵੇ ਸਟੇਸ਼ਨ ਨਕੋਦਰ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਉਮਰ ਕਰੀਬ 50 ਸਾਲ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਮੈ ਉਕਤ ਪਤੇ ਦੀ ਰਹਿਣ ਵਾਲੀ ਹਾਂ ਤੇ ਘਰੇਲੂ ਕੰਮ ਕਾਰ ਕਰਦੀ ਹਾ ਕਿ ਮਿਤੀ 30-03-2021 ਨੂੰ ਮੈਂ ਆਪਣੀ ਭਤੀਜੀ ਨਾਲ ਉਸ ਦੀ ਐਕਟੀਵਾ ਪਰ ਸਵਾਰ ਹੋਕੇ ਮੇਨ ਬਜਾਰ ਨਕੋਦਰ ਘਰ ਦਾ ਜਰੂਰੀ ਸਮਾਨ ਵਗੈਰਾ ਨਾਲ ਲੈਣ ਆਈਆਂ ਸੀ ਤਾਂ ਜਦੋ ਅਸੀ ਸਮਾਨ ਖਰੀਦਣ ਤੋ ਬਾਅਦ ਕਰੀਬ 4:15 ਵਜੇ ਸ਼ਾਮ ਸਿਵ ਮੰਦਰ ਸਾਹਮਣੇ ਰੇਲਵੇ ਸਟੇਸ਼ਨ ਪਾਸ ਪੁੱਜੀਆਂ ਤਾਂ ਪਿੱਛੇ ਤੋਂ ਇਕ ਮੋਟਰਸਾਇਕਲ ਸਵਾਰ ਨੌਜਵਾਨ ਜਿਸ ਨੇ ਦਾੜੀ ਤੇ ਕੇਸ ਰੱਖੇ ਹੋਏ ਸੀ ਤੇ ਸਿਰ ਤੇ ਕੇਸਰੀ ਰੰਗ ਦੀ ਦਸਤਾਰ ਬੰਨੀ ਮੋਟਰਸਾਇਕਲ ਤੇ ਸਵਾਰ ਸੀ ਸਾਡੀ ਐਕਟੀਵਾ ਕੋਲ ਆਇਆ ਤੇ ਯਕਦਮ ਝਪਟ ਮਾਰ ਕੇ ਸੱਜੇ ਕੰਨ ਦੀ ਸੋਨੇ ਦੀ ਵਾਲੀ ਖੋਹ ਕੇ ਫਰਾਰ ਹੋ ਗਿਆ ਜਿਸ ਦੀਆ ਦੋਨਾਂ ਹੱਥਾ ਦੀਆ ਉਗਲੀਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇ ਕੱਟੀ ਹੋਈਆ ਹੋਣ ਜੋ ਛੋਟੀਆਂ-ਛੋਟੀਆ ਲੱਗਦੀਆ ਸੀ ਜਿਸ ਦੀ ਅੱਜ ਤੱਕ ਅਸੀ ਭਾਲ ਕਰਦੀਆ ਰਹੀਆ ਹਨ ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਮੇਰੀ ਸੱਜੇ ਕੰਨ ਸੋਨੇ ਦੀ ਵਾਲੀ ਅਮਰਜੀਤ ਉਰਫ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਟਾਹਲੀ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੇ ਖੋਹ ਕੀਤੀ ਹੈ ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਸ ਦੇ ਮੋਟਰ ਸਾਇਕਲ ਦੀ ਅਗਲੀ ਤੇ ਪਿਛਲੀ ਨੰਬਰ ਪਲੇਟ ਪਰ ਨੋ ਫਾਰਮਰ ਨੋ ਫੂਡ ਮੋਟਰਸਾਇਕਲ ਦੀਆ ਨੰਬਰ ਪਲੇਟਾ ਪਰ ਲਿਖਿਆ ਹੋਇਆ ਸੀ 

Leave a Reply

Your email address will not be published. Required fields are marked *