RNI NEWS-ਸਬ-ਡਵੀਜ਼ਨ ਕਰਤਾਰਪੁਰ ਵਿੱਚ ਥਾਣਾ ਮਕਸੂਦਾ ਅਤੇ ਥਾਣਾ ਲਾਬੜਾਂ ਦੇ ਪੁਲਿਸ ਕਰਮਚਾਰੀਆ,ਵਲੰਟਰੀਆਂ ਨੂੰ ਵਰਦੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ


RNI NEWS-ਸਬ-ਡਵੀਜ਼ਨ ਕਰਤਾਰਪੁਰ ਵਿੱਚ ਥਾਣਾ ਮਕਸੂਦਾ ਅਤੇ ਥਾਣਾ ਲਾਬੜਾਂ ਦੇ ਪੁਲਿਸ ਕਰਮਚਾਰੀਆ,ਵਲੰਟਰੀਆਂ ਨੂੰ ਵਰਦੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ

ਜਲੰਧਰ (ਜਸਕੀਰਤ ਰਾਜਾ)

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰਕੈਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਦੀ ਨਾਜੂਕ ਸਥਿਤੀ ਨੂੰ ਦੇਖਦੇ ਹੋਏ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਲਗਾਏ ਗਏ ਮੁਕੰਮਲ ਲੋਕਡਾਉਨ ਦੀ ਪਾਲਣਾ ਕਰਵਾਉਣ ਹਿੱਤ ਜਿਲ੍ਹਾ ਜਲੰਧਰ ਦਿਹਾਤੀ ਦੇ ਏਰੀਆ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ (ਕੋਵਿਡ -19) ਲੋਕਡਾਉਨ ਦੇ ਦੌਰਾਨ ਸਬ-ਡਵੀਜ਼ਨ ਕਰਤਾਰਪੁਰ ਵਿੱਚ ਥਾਣਾ ਕਰਤਾਰਪੁਰ ਥਾਣਾ ਮਕਸੂਦਾ ਅਤੇ ਥਾਣਾ ਲਾਬੜਾਂ ਦੇ ਪੁਲਿਸ ਕਰਮਚਾਰੀਆ ਨੂੰ ਵਰਦੀਆਂ,ਮਾਲਟੋਏ ਦਾ ਡੱਬੇ,ਡਰਾਈ ਫਰੂਟ, ਦੁੱਧ,ਚੌਕਲੇਟ,ਮਾਸਕ,ਦਸਤਾਨੇ,ਸੈਨੀਟਾਇਜ਼ਰ ਅਤੇ ਹੱਥ ਧੋਣ ਲਈ ਡਿਟੋਲ ਸਾਬਣ,ਮੁਹੱਈਆ ਕਰਵਾਏ ਗਏ ਅਤੇ ਵਲੰਟਰੀਆਂ ਨੂੰ ਵੀ ਮਾਸਕ,ਦਸਤਾਨੇ ਸੈਨੀਟਾਇਜ਼ਰ,ਹੱਥ ਧੋਣ ਲਈ ਡਿਟੋਲ ਸਾਬਣ,ਮਾਲਟੋਏ ਦਾ ਡਬੇ,ਡਰਾਈ ਫਰੂਟ,ਦੁੱਧ,ਚੌਕਲੇਟ,ਮੁਹੱਈਆ ਕਰਵਾਏ ਗਏ ਅਤੇ ਪੁਲਿਸ ਕਰਮਚਾਰੀਆਂ ਦੀਆਂ ਦੁਖ-ਤਕਲੀਫਾਂ ਸੁਣੀਆਂ ਗਈਆਂ ਅਤੇ ਜਿਨ੍ਹਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਸਾਰੇ ਪੁਲਿਸ ਕਰਮਚਾਰੀਆ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ ਸੁਝਾਅ ਦਿੱਤੇ ਗਏ ਇਸ ਮੌਕੇ ਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ ਪੀ.ਪੀ.ਐਸ ਪੁਲਿਸ ਕਪਤਾਨ (ਸਥਾਨਕ) ਜਲੰਧਰ (ਦਿਹਾਤੀ), ਸ੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜਲੰਧਰ (ਦਿਹਾਤੀ) ਅਤੇ ਸ਼੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ , ਉਪ ਪੁਲਿਸ ਕਪਤਾਨ (ਸਥਾਨਕ) ਜਲੰਧਰ (ਦਿਹਾਤੀ),ਸ੍ਰੀ ਰਣਜੀਤ ਸਿੰਘ ਬਦੇਸ਼ਾ ਪੀਪੀਐਸ ਉਪ ਪੁਲਿਸ ਕਪਤਾਨ (ਤਫਤੀਸ਼ੀ) ਜਲੰਧਰ (ਦਿਹਾਤੀ) ਇੰ. ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ,ਇੰ. ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਮਕਸੂਦਾ ਅਤੇ ਇੰ. ਰਮਨ ਕੁਮਾਰ ਮੁੱਖ ਅਫਸਰ ਥਾਣਾ ਲਾਬੜਾਂ,ਸ੍ਰੀ ਹਰਭਜਨ ਸਿੰਘ ਧੀਰ ਪ੍ਰਧਾਨ ਪ੍ਰੈਸ ਕਲੱਬ ਕਰਤਾਰਪੁਰ ਮੌਜੂਦ ਸਨ ।

Leave a Reply

Your email address will not be published. Required fields are marked *