RNI NEWS-ਸਭ ਕਾ ਸਾਥ ਸਭ ਕਾ ਵਿਕਾਸ ਕੀ ਕੀਤਾ ਮੋਦੀ ਸਰਕਾਰ ਨੇ – ਚੁੰਬਰ


RNI NEWS-ਸਭ ਕਾ ਸਾਥ ਸਭ ਕਾ ਵਿਕਾਸ ਕੀ ਕੀਤਾ ਮੋਦੀ ਸਰਕਾਰ ਨੇ – ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਸਿੱਧਵਾਂ ਸਟੇਸ਼ਨ ਵਿਖੇ ਬਹੁਜਨ ਸਮਾਜ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਤੇ ਵਿਚਾਰ ਚਰਚਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜ. ਸਕੱਤਰ ਸ਼੍ਰੀ ਗੁਰਮੇਲ ਚੁੰਬਰ ਤੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁਗਣੀ,ਦੋ ਕਰੋੜਨੌਕਰੀ ਸਭਕਾ ਸਾਥ ਸਭ ਕਾ ਵਿਕਾਸ ਕੀਤਾ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਨਾ ਤੇ ਉਹਨਾਂ ਦੀਆਂ ਮੁਸਕਲਾਂ ਹੋਰ ਵਧਾਈਆਂ  ਜੋ ਲਗਾਤਾਰ ਆਪਣੇ ਹੱਕਾਂ ਲਈ ਸੜਕਾਂ ਤੇ ਬੈਠਣ ਲਈ ਮਜਬੂਰ ਹਨ ਕਿੰਨੇ ਕਿਸਾਨਾਂ ਮਜ਼ਦੂਰਾਂ ਨੇ ਅੰਦੋਲਨ ਦੇ ਚੱਲਦਿਆਂ ਸ਼ਹਾਦਤ ਦਿੱਤੀ ਹੈ ਸਰਕਾਰ ਨੇ ਕੋਈ ਵੀ ਦੁੱਖ ਨਹੀਂ ਸਮਝਿਆ ਜੋ ਦੋ ਕਰੋੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਦਿੱਤੀਆਂ ਕਿਸੇ ਨੂੰ ਨਹੀਂ ਖੋਹ ਬਹੁਤ ਸਾਰੇ ਲੋਕਾਂ ਤੋਂ ਲਈਆ ਸਮਾਟ ਸਿਟੀ ਸਹਿਰ ਬਣਾਉਣ ਲਈ ਕਿੰਨੇ ਸ਼ਹਿਰਾਂ ਦਾ ਇਲਾਨ ਕੀਤਾ ਸਭ ਇਲਾਨ ਬਣ ਕੇ ਰਹਿ ਗਏ ਕੀਤਾ ਕੁੱਝ ਨਹੀਂ ਸਮਾਟ ਸਿਟੀ ਤਾਂ ਨਹੀਂ ਬਣੀ ਪਰ ਜੋ ਕੁੱਝ  ਵਧੀਆ ਨਜ਼ਰ ਆਇਆ ਉਹ ਬੇਚ ਜ਼ਰੂਰ ਦਿੱਤਾ ਸਭ ਕਾ ਸਾਥ ਸਭ ਕਾ ਵਿਕਾਸ ਦਾ ਨਾਹਰਾ ਦਿੱਤਾ ਵਿਕਾਸ ਸਿਰਫ ਆਪਣੇ ਚਹੇਤੇ ਦਾ ਕੀਤਾ ਨਾਸ਼ ਪੂਰੇ ਦੇਸ਼ ਦਾ ਕਰ ਦਿੱਤਾ ਜ਼ਾਤ ਪਾਤ ਛੂਆ ਛਾਤ ਸਿਖਰਾਂ ਤੇ ਹੈ ਇਹਨਾਂ ਦੇ ਰਾਜ ਅੰਦਰ ਧੀਆਂ ਸੁਰੱਖਿਿਅਤ ਨਹੀਂ ਹਨ ਹਰ ਵਰਗ ਇਹਨਾਂ ਤੋਂ ਦੁੱਖੀ ਹੈ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਹਿਬਰਾਂ ਦੀ ਸੋਚ ਉਤੇ ਪਹਿਰਾ ਦੇਣ ਵਾਲੀ ਬਹੁਜਨ ਸਮਾਜ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਰਾਜਸੱਤਾ ਸੋਪ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਈਏ ਸਭ ਦੁੱਖਾਂ ਦਾ ਹੱਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਕੀਤਾ ਜਾਵੇਗਾ ਇਸ ਮੋਕੇ ਦੇਬ ਰਾਜ ਸੁਮਨ ਪ੍ਰਧਾਨ ਹਲਕਾ ਨਕੋਦਰ,ਡਾ. ਨਛੱਤਰ ਸੈਕਟਰ ਪ੍ਰਧਾਨ ਬਾਠਾ , ਜਤਿੰਦਰ ਕੁਮਾਰ, ਸੁਖਜਿੰਦਰ ਸੋਨੂੰ, ਨਰੇਸ਼ ਗੋਰਾਂ, ਰਕੇਸ਼ ਗੁਗਨੀ ਹਾਜ਼ਰ ਸਨ

Leave a Reply

Your email address will not be published. Required fields are marked *