RNI NEWS :- ਸਮਾਜ ਨੂੰ ਇੱਕ-ਜੁੱਟ ਕਰਨ ਲਈ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਸ਼੍ਰੋਮਣੀ ਰੰਗਰੇਟਾ ਦਲ ਨਾਲ ਜੁੜਨਾ ਚਾਹੀਦਾ: ਈਦਾ

RNI NEWS :- ਸਮਾਜ ਨੂੰ ਇੱਕ-ਜੁੱਟ ਕਰਨ ਲਈ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਸ਼੍ਰੋਮਣੀ ਰੰਗਰੇਟਾ ਦਲ ਨਾਲ ਜੁੜਨਾ ਚਾਹੀਦਾ: ਈਦਾ

ਸ਼ਾਹਕੋਟ/ਮਲਸੀਆਂ, 11 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ ਦੀ ਮੀਟਿੰਗ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ’ਚ ਔਰਤਾਂ ਸਮੇਤ ਸਰਕਲ ਸ਼ਾਹਕੋਟ ਦੇ ਨੌਜਵਾਨ ਆਗੂ, ਵਰਕਰ ਅਤੇ ਲੋਕ ਸ਼ਾਮਲ ਹੋਏ। ਇਸ ਮੌਕੇ ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਨੇ ਕਿਹਾ ਕਿ ਵਾਲਮੀਕਿ ਮੱਜਬੀ ਸਿੱਖ ਸਮਾਜ ਉਥਲ-ਪੁਥਲ ਹੋ ਚੁੱਕਾ ਹੈ, ਜਿਸ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ ਸਮਾਜ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਸਮਾਜ ਨੂੰ ਜਾਗਰੂਕ ਕਰਨ ਲਈ ਮੀਟਿੰਗਾ ਕਰੇਗਾ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆ ਤੋਂ ਬਚਾਉਣ ਲਈ ਸ਼੍ਰੋਮਣੀ ਰੰਗਰੇਟਾ ਦਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮਾਜ ਨੂੰ ਇੱਕ-ਜੁੱਟ ਕਰਨ ਲਈ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਸ਼੍ਰੋਮਣੀ ਰੰਗਰੇਟਾ ਦਲ ਨਾਲ ਜੁੜਨਾ ਚਾਹੀਦਾ ਹੈ ਇਸ ਮੌਕੇ ਵੀਰ ਕੁਲਵੰਤ ਸਿੰਘ ਕੰਤਾ ਢੰਡੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਮਨੋਹਰ ਸਿੰਘ ਬੈਂਸ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਮੂਲ ਮੰਤਰ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਨੂੰ ਅਪਣਾਉਂਦਿਆ ਆਪਣੇ ਬੱਚਿਆ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਰੰਗਰੇਟਾ ਦਲ ਨਾਲ ਜੁੜ ਕੇ ਸਮਾਜ ਵਿੱਚੋਂ ਮਾੜੀਆ ਕੁਰੀਤੀਆਂ ਨੂੰ ਬਾਹਰ ਕੱਢਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਦਲਬੀਰ ਸਿੰਘ ਸਭਰਵਾਲ ਮਲਸੀਆਂ, ਗੁਰਪ੍ਰੀਤ ਸਿੰਘ ਯਾਮਾ, ਪੰਜਾਬ ਸਿੰਘ ਨਾਹਰ ਵਾਇਸ ਪ੍ਰਧਾਨ ਪੰਜਾਬ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਵੀਰ ਕੁਲਵੰਤ ਸਿੰਘ ਕੰਤਾ ਅਤੇ ਪਰਮਜੀਤ ਸਿੰਘ ਜੱਬੋਵਾਲ ਨੇ ਸਟੇਟ ਦੀ ਕਾਰਵਾਈ ਬਾਖੂਬੀ ਚਲਾਈ।
ਇਸ ਮੌਕੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕੰਤਾ ਢੰਡੋਵਾਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਵੀ ਐਲਾਣ ਕੀਤਾ ਗਿਆ, ਜਿਨਾਂ ਵਿੱਚ ਕੁਲਵੰਤ ਕੰਤੀ ਢੰਡੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਦੋਆਬਾ ਜ਼ੋਨ, ਜਗਦੀਸ਼ ਸਿੰਘ ਸਾਬਕਾ ਸਰਪੰਚ ਭੱਦਮਾਂ ਨੂੰ ਤਹਿਸੀਲ ਪ੍ਰਧਾਨ ਸ਼ਾਹਕੋਟ, ਸ਼ਿਵ ਸਹੋਤਾ ਨੂੰ ਸੀਨੀਅਰ ਮੀਤ ਪ੍ਰਧਾਨ ਤਹਿਸੀਲ ਸ਼ਾਹਕੋਟ, ਰਿੰਕੂ ਮੱਟੂ ਨੂੰ ਸ਼ਹਿਰੀ ਪ੍ਰਧਾਨ ਸ਼ਾਹਕੋਟ, ਵਿਜੇ ਕੁਮਾਰ ਨੂੰ ਮਲਸੀਆਂ ਵਾਈਸ ਪ੍ਰਧਾਨ ਤਹਿਸੀਲ ਸ਼ਾਹਕੋਟ, ਮੰਗਾ ਨਾਹਰ ਨੂੰ ਸੀਨੀਅਰ ਮੀਤ ਵਾਈਸ ਪ੍ਰਧਾਨ ਸ਼ਹਿਰੀ, ਲਵਲੀ ਮਲਸੀਆਂ ਸਰਕਲ ਪ੍ਰਧਾਨ ਮਲਸੀਆਂ, ਧੀਰਾ ਸ਼ਾਹਕੋਟ ਨੂੰ ਵਾਈਸ ਪ੍ਰ੍ਰਧਾਨ ਸ਼ਹਿਰੀ, ਮੇਸੀ ਬਾਹਮਣੀਆ ਨੂੰ ਸਰਕਲ ਪ੍ਰਧਾਨ, ਕਪਿਲ ਚੋਪੜਾ ਨੂੰ ਜਨਰਲ ਸਕੱਤਰ ਤਹਿਸੀਲ ਸ਼ਾਹਕੋਟ, ਮੰਗਾ ਮੱਲੀ ਨੂੰ ਜਨਰਲ ਸਕੱਤਰ ਸ਼ਾਹਕੋਟ ਨੂੰ ਚੁਣਦਿਆ ਸ਼੍ਰੋਮਣੀ ਰੰਗਰੇਟਾ ਦਲ ਯੂਥ ਦੀਆਂ ਜਿੰਮੇਵਾਰੀਆ ਸੌਪੀਆ ਗਈਆ ਇਸ ਮੌਕੇ ਹੋਰਨਾਂ ਤੋਂ ਕੁਲਵੰਤ ਸਿੰਘ ਬੱਲ ਜਨਰਲ ਸਕੱਤਰ, ਸੁਨੀਲ ਕੁਮਾਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਜਗਦੀਸ਼ ਸਾਂਦਾ, ਜੀਤਾ ਕੰਨੀਆ, ਪੰਮਾ ਟੁੱਟ, ਸੇਖਰ, ਭਿੰਦਾ, ਸੁਰਜੀਤ ਸਿੰਘ ਮਲਸੀਆਂ, ਚਰਨਜੀਤ ਸਿੰਘ ਸਰਪੰਚ, ਗੁਰਦੇਵ ਨੰਬਰਦਾਰ ਐਦਲਪੁਰ, ਦਲਵੀਰ ਸੰਗਤਪੁਰ, ਪਿੰਦਾ, ਲਵ ਆਦਰਾਮਾਨ, ਦੀਪੂ ਪ੍ਰਧਾਨ, ਕਾਕਾ ਪ੍ਰਧਾਨ ਉਧੋਵਾਲ, ਨਰੇਸ਼ ਰੌਂਤ, ਸੌਂਦੀ ਸਮੈਲਪੁਰ, ਬਿੱਲਾ ਕੋਹਾੜ ਕਲਾਂ, ਕਾਕਾ ਬਾਹਮਣੀਆ, ਚਰਨਜੀਤ ਸਿੰਘ ਕੋਹਾੜ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *