RNI NEWS-ਸਰਕਾਰੀ ਅਦਾਰਿਆਂ ਦਾ ਸਤਿਆਨਾਸ ਕਰਦੀਆਂ ਹਨ ਸਰਕਾਰਾਂ – ਮਲਕੀਤ ਚੁੰਬਰ


RNI NEWS-ਸਰਕਾਰੀ ਅਦਾਰਿਆਂ ਦਾ ਸਤਿਆਨਾਸ ਕਰਦੀਆਂ ਹਨ ਸਰਕਾਰਾਂ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸੈਟਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਰਕਾਰੀ ਅਦਾਰਿਆਂ ਦਾ ਸਤਿਆਨਾਸ ਕਰ ਰਹੀ ਜਿਸ ਤਰ੍ਹਾਂ ਲੇਡੀਜ਼ ਸਵਾਰੀਆਂ ਨੂੰ ਪੰਜਾਬ ਰੋਡਵੇਜ਼ ਪੇਪਸੂ ਵਿੱਚ ਫਰੀ ਸਫਰ ਕਰਨ ਲਈ ਹੁਕਮ ਦੇਣਾ ਪੰਜਾਬ ਅੰਦਰ ਸਰਕਾਰੀ ਬੱਸਾਂ ਹਨ ਕਿੰਨੀਆਂ ਉਹ ਤਾਂ ਪਹਿਲੇ ਹੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨਾਲ ਭਰੀਆਂ ਰਹਿੰਦੀਆਂ ਹਨ ਜੇਕਰ ਸਰਕਾਰ ਨੇ ਫੈਸਲਾ ਲੈਣਾ ਹੀ ਸੀ ਤਾਂ ਸਹਿਰਾਂ ਪਿੰਡਾਂ ਵਿੱਚ ਜਾਣ ਵਾਲੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਫਰੀ ਸਫਰ ਦਾ ਲੈਂਦੇ ਪਿੰਡਾਂ ਵਿੱਚ ਰੋਡਵੇਜ਼ ਪੈਪਸੂ ਤਾਂ ਜਾਂਦੀਆਂ ਨਹੀ ਹਨ ਇਸ ਨਾਲ ਕਿੰਨੇ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਰਹੀ ਹੈ ਹਰ ਫਰੰਟ ਤੇ ਫੇਲ ਹੋਈ ਸਰਕਾਰ 2022 ਚੌਣਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਲਿਆ ਹੈ ਤੇ ਦੂਜਾ ਪ੍ਰਾਈਵੇਟ ਨੂੰ ਫਾਇਦਾ ਪਹਾਉਚਣ ਲਈ ਤਾਂ 6 ਮਹੀਨੇ ਫਰੀ ਸਫਰ ਦਾ ਹੁਕਮ ਦੇ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਖਤਮ ਕੀਤਾ ਜਾਵੇ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਹੋ ਸਕੇ ਜਿਸ ਤਰ੍ਹਾਂ ਮੋਦੀ ਸਰਕਾਰ ਕਿਸਾਨਾਂ ਨੂੰ ਲਾਭ ਪਹੁੰਉਣ ਦੇ ਨਾ ਤੇ ਕਿਸਾਨਾਂ ਨੂੰ ਬਰਬਾਦੀ ਦੇ ਰਾਹ ਤੇ ਪਾਉਣ ਲਈ ਤੁਲੀ ਪੰਜਾਬ ਸਰਕਾਰ ਵੀ ਸੈਟਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪੰਜਾਬ ਦੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਲਈ ਕੰਮ ਕਰ ਰਹੀ ਹੈ

Leave a Reply

Your email address will not be published. Required fields are marked *