RNI NEWS :- ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਬਾਹੀਆ ਚ ਸੁੰਦਰ ਲਿਖਾਈ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ

RNI NEWS :- ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਬਾਹੀਆ ਚ ਸੁੰਦਰ ਲਿਖਾਈ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ

ਜਲੰਧਰ 19 ਅਗਸਤ (ਜਸਵਿੰਦਰ ਬੱਲ)

ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਬਾਹੀਆ ਜਲੰਧਰ ਵਿਖੇ ਇਕ ਸਮਾਗਮ ਖਵਾਇਸ ਵੈਲਫੇਅਰ ਸੋਸਾਇਟੀ ਵਲੋ ਪ੍ਰਧਾਨ ਸ਼੍ਰੀ ਸ਼ੁਭਮ ਭਗਤ ,ਸ਼੍ਰੀ ਮਨਿੰਦਰ ਸਿੰਘ ਸੱਕਤਰ, ਸ਼੍ਰੀ ਜਸਪਾਲ ਸਿੰਘ, ਸੁਪ੍ਰੀਆ , ਅਸ਼ਮੀਨ ਕੋਰ, ਮਨੋਰਮਾ,ਕ੍ਰਿਤਿਕਾ ਅਰੋੜਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ। ਜਿਸ ਚ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੀ ਵੱਡੇ ਗਏ। ਜੀ ੳ ਜੀ ਦਰਸਨ ਸਿੰਘ ਬਾਹੀਆ ਸਾਹਿਬ ਨੇ ਸਾਰੇ ਪ੍ਰਬੰਧਕਾਂ ਨੂੰ ਇਸ ਸਮਾਗਮ ਚ ਆਉਣ ਤੇ ਜੀ ਆਇਆ ਨੂੰ ਕਿਹਾ ਅਤੇ ਇਸ ਪ੍ਰਤੀਯੋਗਤਾ ਮੁਕਾਬਲੇ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਬੱਚਿਆਂ ਦੀ ਯੋਗਤਾ ਦਾ ਪਤਾ ਲਗਦਾ ਹੈ ਅਤੇ ਹਰ ਬੱਚਾ ਅਵੱਲ ਆਉਣ ਲਈ ਹੋਰ ਪੜ੍ਹਾਈ ਕਰੇਗਾ। ਇਸ ਪ੍ਰੋਗਰਾਮ ਵਿੱਚ ਸਕੂਲ ਮੁਖੀ ਰਾਕੇਸ ਕੁਮਾਰ , ਸਕੂਲ ਮੈਂਡਮ ਰਾਜਵਿੰਦਰ ਕੋਰ, ਟੀਚਰ ਗੁਰਦੀਪ ਕੋਰ, ਜੀ ੳ ਜੀ ਦਰਸਨ ਸਿੰਘ ਬਾਹੀਆ, ਸਾਬਕਾ ਸਰਪੰਚ ਬਲਵਿੰਦਰ ਕੋਰ, ਜੰਸਵੰਤ ਸਿੰਘ ਬਾਹੀਆ, ਪੰਚ ਜਸਵੀਰ ਕੋਰ, ਸੰਦੀਪ ਸਿੰਘ ਬੁੱਟਰ ਹਾਜਰ ਸਨ।ਇਸ ਸਮਾਗਮ ਦੇ ਆਖੀਰ ਵਿੱਚ ਸਕੂਲ ਟੀਚਰ ਨੇ ਸਾਰਿਆਂ ਨੂੰ ਬਰਸਾਤ ਹੋਣ ਤੇ ਵੀ ਹਾਜਰ ਹੋਣ ਲਈ ਪੰਤਵੰਤੇ ਸਜਣਾ ਨੂੰ ਜੀ ਆਇਆਂ ਨੂੰ ਆਖੀਆ ਉਨ੍ਹਾਂ ਖਵਾਇਸ਼ ਵੈਲਫੇਅਰ ਸੁਸਾਇਟੀ ਦੇ ਸਾਰੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *