RNI NEWS :- ਸਰਕਾਰੀ ਮਿਡਲ ਸਕੂਲ ਰੌਂਤ ਵਿਖੇ ‘ਪੁਸਤਕ ਮੇਲਾ’ ਲਗਾਇਆ

RNI NEWS :- ਸਰਕਾਰੀ ਮਿਡਲ ਸਕੂਲ ਰੌਂਤ ਵਿਖੇ ‘ਪੁਸਤਕ ਮੇਲਾ’ ਲਗਾਇਆ

ਸਾਹਕੋਟ :- (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸਿੱਖਿਆ ਸਕੱਤਰ ਪੰਜਾਬ ਸ੍ਰੀ ਕਿ੍ਰਸਨ ਕੁਮਾਰ ਦੀਆਂ ਹਦਾਇਤਾ ਅਨੁਸਾਰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਪੁਸਤਕਾਂ ਨਾਲ ਜੋੜਨ ਲਈ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਰੌਂਤ ਬਲਾਕ ਸਾਹਕੋਟ-2 ਵਿਖੇ ਸਕੂਲ ਮੁੱਖੀ ਰਜਿੰਦਰ ਕੌਰ ਦੀ ਅਗਵਾਈ ’ਚ ‘ਪੁਸਤਕ ਮੇਲਾ’ ਲਗਾਇਆ ਗਿਆ। ਇਸ ਮੌਕੇ ਸ੍ਰੀਮਤੀ ਜੋਗਿੰਦਰ ਕੌਰ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਪੁਸਤਕ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ, ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ। ਇਸ ਮੌਕੇ ਸਕੂਲ ਮੁੱਖੀ ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਸਾਂਝ ਪਾਉਣ ਲਈ ਪ੍ਰੇਰਿਤ ਕਰਦਿਆ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਮਨਿੰਦਰ ਕੁਮਾਰ ਐੱਸ.ਐੱਸ. ਮਾਸਟਰ ਨੇ ਵਿਦਿਆਰਥੀਆਂ ਨੂੰ ਪੁਸਤਕ ਮੇਲੇ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆ ਪੁਸਤਕਾਂ ਵਿੱਚੋਂ ਚੰਗਾ ਗਿਆਨ ਹਾਸਲ ਕਰਨ ਪ੍ਰਤੀ ਬੱਚਿਆ ਨੂੰ ਉਤਸਾਹਿਤ ਕੀਤਾ। ਇਸ ਮੌਕੇ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਉਨਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਜਿਥੇ ਲਾਇਬ੍ਰੇਰੀ ਦੀਆਂ ਪੁਸਤਕਾਂ ਮੁਹਾਈਆ ਕਰਵਾਈਆ, ਉਥੇ ਉਨਾ ਨੂੰ ਪੁਸਤਕਾਂ ਨਾਲ ਜੁੜਨ, ਪਿਆਰ ਤੇ ਸਾਂਝ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਸ ਨੇ ਸਿੱਖਿਆ ਵਿਭਾਗ ਵੱਲੋਂ ਚਲਾਈ ਇਸ ਮੁਹਿੰਮ ਦੀ ਸਲਾਘਾ ਕਰਦਿਆ ਰੋਜਾਨਾਂ ਜਿੰਦਗੀ ਵਿੱਚ ਪੁਸਤਕਾਂ ਨੂੰ ਅਪਣਾਉਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਾਦ ਸਿੰਘ, ਮਨਿੰਦਰ ਕੁਮਾਰ, ਕਰਨਜੀਤ ਕੌਰ, ਮਨਪ੍ਰੀਤ ਕੌਰ, ਬਖਸੋ, ਸੁਰਿੰਦਰ ਕੌਰ, ਅਨੋਖ ਸਿੰਘ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਰੀਨਾ ਰਾਣੀ, ਰਸਪਾਲ ਕੌਰ ਆਦਿ ਹਾਜਰ ਸਨ

Leave a Reply

Your email address will not be published. Required fields are marked *