RNI NEWS :- ਸਰਕਾਰੀ ਮਿਡਲ ਸਮਾਰਟ ਸਕੂਲ ਬਾਹਮਣੀਆਂ ਦਾ ਸਲਾਨਾ ਇਨਾਮ ਵੰਡ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ


RNI NEWS :- ਸਰਕਾਰੀ ਮਿਡਲ ਸਮਾਰਟ ਸਕੂਲ ਬਾਹਮਣੀਆਂ ਦਾ ਸਲਾਨਾ ਇਨਾਮ ਵੰਡ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ

ਸ਼ਾਹਕੋਟ 11 ਦਸੰਬਰ 2019 ਸਾਹਬੀ ਦਾਸੀਕੇ :- ਸਰਕਾਰੀ ਮਿਡਲ ਸਮਾਰਟ ਸਕੂਲ ਬਾਹਮਣੀਆਂ ਬਲਾਕ ਸ਼ਾਹਕੋਟ ਵਿਖੇ ਸਕੂਲ ਦੇ ਕਾਰਜਕਾਰੀ ਇੰਚਾਰਜ਼ ਸ਼੍ਰੀਮਤੀ ਵੀਰਪਾਲ ਸ਼ਰਮਾਂ ਦੀ ਅਗਵਾਈ ’ਚ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਤੇ ਸਨਮਾਨ ਸਮਾਰੋਹ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਓਵਰਸੀਜ਼ ਵਿਲਿਜ਼ ਬਾਹਮਣੀਆਂ ਸਕੂਲ ਫਾਊਡੇਸ਼ਨ ਐਨ.ਆਰ.ਆਈ. ਟ੍ਰਸਟ ਦੇ ਸਮੂਹ ਮੈਂਬਰਾਂ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ, ਜਦਕਿ ਡਾ. ਸੰਜੀਵ ਸ਼ਰਮਾਂ ਐਸ.ਡੀ.ਐੱਮ. ਸ਼ਾਹਕੋਟ, ਸ. ਹਰਿੰਦਰਪਾਲ ਸਿੰਘ ਜਿਲ੍ਹਾਂ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਜਲੰਧਰ ਅਤੇ ਸ਼੍ਰੀ ਅਸ਼ੋਕ ਬਸਰਾ ਜਿਲ੍ਹਾਂ ਕੋਆਰਡੀਨੇਟਰ ਸਮਾਰਟ ਸਕੂਲ ਜਲੰਧਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਕੂਲ ਸਟਾਫ਼ ਨੇ ਆਏ ਹੋਏ ਮਹਿਮਾਨਾਂ ਦਾ ਬੁੱਕੇ ਭੇਟ ਕਰ ਸਵਾਗਤ ਕੀਤਾ, ਉਪਰੰਤ ਮਹਿਮਾਨਾਂ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਕੂਲ ਦੇ ਕਾਰਕਾਰੀ ਇੰਚਾਰਜ਼ ਮੈਡਮ ਵੀਰਪਾਲ ਸ਼ਰਮਾਂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ, ਉਪਰੰਤ ਮੈਡਮ ਮਨਪ੍ਰੀਤ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਐਸ.ਡੀ.ਐੱਮ. ਡਾ. ਸੰਜੀਵ ਸ਼ਰਮਾਂ ਨੇ ਕਿਹਾ ਕਿ ਬੱਚਿਆ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਕੇਵਲ ਅਧਿਆਪਕਾਂ ਦਾ ਹੀ ਫਰਜ਼ ਨਹੀਂ ਬਲਕਿ ਬੱਚੇ ਪੜ੍ਹਾਈ ਵਿੱਚ ਅਧਿਆਪਕਾਂ ਅਤੇ ਮਾਪਿਆ ਦੇ ਆਪਸੀ ਤਾਲਮੇਲ ਨਾਲ ਹੀ ਅੱਗੇ ਵੱਧ ਸਕਦੇ ਹਨ। ਉਨਾਂ ਸਕੂਲ ਸਟਾਫ਼ ਅਤੇ ਓਵਰਸੀਜ਼ ਵਿਲਿਜ਼ ਬਾਹਮਣੀਆਂ ਸਕੂਲ ਫਾਊਡੇਸ਼ਨ ਐਨ.ਆਰ.ਆਈ. ਟ੍ਰਸਟ ਵੱਲੋਂ ਸਕੂਲ ਦੇ ਵਿਕਾਸ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ.ਈ.ਓ. ਹਰਿੰਦਰਪਾਲ ਸਿੰਘ ਅਤੇ ਜਿਲ੍ਹਾਂ ਕੋਆਰਡੀਨੇਟਰ ਅਸ਼ੋਕ ਬਸਰਾ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਤੇ ਐਨ.ਆਰ.ਆਈਜ਼ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਸਵਰਨ ਸਿੰਘ ਕਲਿਆਣ ਸੂਬਾ ਪ੍ਰਧਾਨ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ,ਰੀਤੂ ਪੋਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜਵਾ ਕਲਾਂ,ਹੈੱਡਮਾਸਟਰ ਸਵਰਨ ਸਿੰਘ ਸੰਗਤਪੁਰ,ਰਕੇਸ਼ ਚੰਦ ਸੈਂਟਰ ਹੈੱਡ ਟੀਚਰ ਕਿਲੀ,ਕਸ਼ਮੀਰ ਸਿੰਘ ਨੰਢਾ ਮੈਂਬਰ ਬਲਾਕ ਸੰਮਤੀ ਸ਼ਾਹਕੋਟ,ਬਲਵੀਰ ਸਿੰਘ ਧੰਜੂ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਸਕੂਲ ਦੇ ਬੱਚਿਆ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ਗਿਆ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਓਵਰਸੀਜ਼ ਵਿਲਿਜ਼ ਬਾਹਮਣੀਆਂ ਸਕੂਲ ਫਾਊਡੇਸ਼ਨ ਐਨ.ਆਰ.ਆਈ. ਟ੍ਰਸਟ ਦੇ ਸਮੂਹ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਮੈਡਮ ਹਰਜੋਤ ਕੌਰ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ।

Leave a Reply

Your email address will not be published. Required fields are marked *