RNI NEWS-ਸਰਕਾਰ ਨੇ ਕਹਿ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਸਰਕਾਰ ਨਾਲ ਹੋਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ


RNI NEWS-ਸਰਕਾਰ ਨੇ ਕਹਿ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਸਰਕਾਰ ਨਾਲ ਹੋਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ

ਨਕੋਦਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਅੱਜ ਦੀ ਮੀਟਿੰਗ ਤੋਂ ਬਾਅਦ ਸਰਕਾਰ ਨਾਲ ਗੱਲਬਾਤ ਦਾ ਸਿਲਸਿਲਾ ਲੱਗਭਗ ਖਤਮ ਹੋ ਗਿਆ ਕਰੀਬ ਡੇਢ ਮਹੀਨੇ ਤੋਂ ਕੰਮਕਾਰ,ਘਰ-ਬਾਰ ਛੱਡਕੇ ਕੜਾਕੇ ਦੀ ਠੰਢ ਚ ਸੜਕਾਂ ‘ਤੇ ਰੁਲ ਰਹੇ ਕਿਸਾਨਾਂ ਲਈ ਹੁਣ ਸੁਮੱਚੇ ਪੰਜਾਬ ਬਲਕਿ ਪੂਰੇ ਦੇਸ਼ ਨੂੰ ਖੜਾ ਹੋਣਾ ਪੈਣਾ ਕਿਤਾਬਾਂ ਵਿੱਚ ਪੜਦੇ ਸੀ ਅਬਦਾਲੀ, ਅਹਿਮਦ ਸ਼ਾਹ ਵਰਗਿਆਂ ਦੀਆਂ ਵਧੀਕੀਆਂ ਤੇ ਜੁਲਮਾਂ ਨੂੰ ਹੁਣ ਬੇਸ਼ੱਕ ਸਮਾਂ ਤੇ ਨਾਂ ਬਦਲ ਗਿਆ ਪਰ ਮੋਦੀ ਸਰਕਾਰ ਉਸੇ ਤਰ੍ਹਾ ਹੀ ਜੁਲਮ ਤੇ ਵਧੀਕੀ ਕਰ ਰਹੀ ਹੈ ਸੜਕਾਂ ‘ਤੇ ਬੈਠੇ ਅਤੇ 70 ਦੇ ਨੇੜੇ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਹੱਕਾਂ ਲਈ ਕਿਸਾਨ ਆਗੂਆਂ ਤੇ ਸਾਨੂੰ ਸਖਤ ਰਵੱਈਆ ਅਪਣਾਉਣਾ ਹੀ ਪਵੇਗਾ ਹੁਣ ਕਰੋ ਜਾਂ ਮਰੋ ਦੀ ਨੀਤੀ ਤੋਂ ਬਿਨਾਂ ਸ਼ਾਇਦ ਗੱਲ ਨਾ ਬਣੇ 

Leave a Reply

Your email address will not be published. Required fields are marked *