RNI NEWS-ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਾਈਟ ਕਰਫਿ 10 ਅਪ੍ਰੈਲ ਤੱਕ ਵਧਾਇਆ
RNI NEWS-ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਾਈਟ ਕਰਫਿ 10 ਅਪ੍ਰੈਲ ਤੱਕ ਵਧਾਇਆ
ਜਲੰਧਰ (ਦਲਵਿੰਦਰ ਸੋਹਲ/ਜਸਕੀਰਤ ਰਾਜਾ)
ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਨਾਈਟ ਕਰਫਿ 10 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ ਪਹਿਲਾਂ ਇਹ ਕਰਫਿਊ 31 ਮਾਰਚ ਤੱਕ ਲਾਗੂ ਕਰ ਦਿੱਤਾ ਗਿਆ ਸੀ ਅੱਜ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਹੁਣ ਇਸ ਨੂੰ 10 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ 11 ਜ਼ਿਲ੍ਹਿਆਂ ਵਿੱਚ ਜਿੱਥੇ ਰਾਤ ਦਾ ਕਰਫਿਊ ਲਾਗੂ ਹੈ 10 ਅਪ੍ਰੈਲ ਤੱਕ ਇਹ ਸਥਿਤੀ ਬਣੀ ਰਹੇਗੀ ਸਰਕਾਰ ਨੇ ਕਿਹਾ ਕਿ ਇਸ ਮਿਆਦ ਦੌਰਾਨ ਕੋਰੋਨਾ ਵਾਇਰਸ ਤੋਂ ਬਚਣ ਲਈ ਨਿਯਮਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ ਜੋ 20 ਤੋਂ ਵੱਧ ਲੋਕਾਂ ਦੇ ਸਮਾਜਿਕ ਇਕੱਠ ਲਈ ਇਕੱਠੇ ਹੋਣ ਤੋਂ ਵਰਜਦਾ ਹੈ ਸਮਾਜਕ ਦੂਰੀ ਬਣਾਕੇ ਰੱਖਣਾ ਤੇ ਮਾਸਕ ਪਾਉਣਾ ਲਾਜ਼ਮੀ ਹੈ ਇਹ ਨਿਯਮ ਕਿੰਨੇ ਸਮੇਂ ਲਈ ਲਾਗੂ ਹੈ ਇਸਦਾ ਫੈਸਲਾ 10 ਅਪ੍ਰੈਲ ਨੂੰ ਹੋਣ ਵਾਲੀ ਅਗਲੀ ਸਮੀਖਿਆ ਬੈਠਕ ਵਿਚ ਕੀਤਾ ਜਾਵੇਗਾ