RNI NEWS :- ਸ਼ਾਹਕੋਟ ਪੁਲਿਸ ਵੱਲੋਂ 510 ਪੇਟੀਆਂ ਸ਼ਰਾਬ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

RNI NEWS :- ਸ਼ਾਹਕੋਟ ਪੁਲਿਸ ਵੱਲੋਂ 510 ਪੇਟੀਆਂ ਸ਼ਰਾਬ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

ਸ਼ਾਹਕੋਟ :- ਸੁਖਵਿੰਦਰ ਸੋਹਲ/ਸਾਬੀ ਸ਼ਾਹਕੋਟ

ਸ਼ਾਹਕੋਟ ਪੁਲਿਸ ਵੱਲੋਂ 510 ਪੇਟੀਆਂ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਐਸਐਚਓ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਇਹ ਐਸੀ ਸੰਜੀਵਨ ਸਿੰਘ ਇੰਚਾਰਜ ਚੌਕੀ ਮਲਸੀਆਂ ਥਾਣਾ ਸ਼ਾਹਕੋਟ ਨੇ ਸਮੇਤ ਪੁਲਸ ਪਾਰਟੀ ਦੇ ਬੱਸ ਅੱਡਾ ਪਿੰਡ ਮਲੀਆ ਵਾਰਡ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਪੁਲਸ ਨੂੰ ੲਿਤਲ਼ਾਹ ਮਿਲੀ ਕਿ ਲੋਹੀਆਂ ਸਾਈਡ ਤੋਂ ਇੱਕ ਟਰੱਕ ਵਿੱਚ ਸ਼ਰਾਬ ਵਿਸਕੀ ਆ ਰਹੀ ਹੈ ਅਤੇ ਇਸ ਟਰੱਕ ਦੇ ਅੱਗੇ ਇੱਕ ਸਿਲਵਰ ਇਨੋਵਾ ਕਾਰ ਆ ਰਹੀ ਹੈ PB-48-V-0051 ਨੂੰ ਰੋਕਿਆ ਅਤੇ ਇਨ੍ਹਾਂ ਦੇ ਮਗਰ ਹੀ ਇੱਕ ਟਰੱਕ HR-58-3987 ਜਿਸ ਨੂੰ ਰੋਕਿਆ ਅਤੇ ਕਾਰ ਵਿੱਚ ਸਵਾਰ ਵਿਅਕਤੀਆਂ ਵਿੱਕੀ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਗੁਰੂ ਨਾਨਕ ਨਗਰ ਗਲੀ ਨੰਬਰ 1 ਢਾਬਾ ਲੁਹਾਰਾ ਰੋਡ ਲੁਧਿਆਣਾ,ਗੁਰਜੀਤ ਸਿੰਘ ਉਰਫ ਜੀਤੂ ਪੁੱਤਰ ਸਵਿੰਦਰ ਸਿੰਘ ਵਾਸੀ ਮਕਾਨ ਨੰਬਰ 6 ਨਿਊ ਆਜ਼ਾਦ ਨਗਰ ਜਿੰਦਾ ਰੋਡ ਮਕਸੂਦਾਂ ਜਲੰਧਰ ਹਾਲ ਵਾਸੀ ਅਰਬਨ ਅਸਟੇਟ ਨੇੜੇ ਯੂਨੀਵਰਸਿਟੀ ਅਤੇ ਟਰੱਕ ਚਾਲਕ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਹਰਬੰਸ ਸਿੰਘ ਵਾਸੀ ਕਾਲੀਆਂ ਸਕੱਤਰਾ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਕਾਬੂ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਟਰੱਕ ਦੀ ਤਲਾਸ਼ੀ ਕੀਤੀ ਤਾਂ ਟਰੱਕ ਸਾਈਡ ਤੋਂ ਗਤਿਆਂ ਨਾਲ ਲੋਡ ਕੀਤਾ ਹੋਇਆ ਸੀ ਡਰਾਈਵਰ ਸੀਟ ਦੇ ਪਿਛਲੇ ਪਾਸੇ ਦੀ ਟਰੱਕ ਦੇ ਅੰਦਰ ਕੈਬਿਨ ਬਣਾਇਆ ਹੋਇਆ ਸੀ ਜਿਸ ਦੇ ਰਾਹੀਂ ਟਰੱਕ ਦੀ ਬਾਡੀ ਵਿੱਚ ਜਾਣ ਲਈ ਰਸਤਾ ਬਣਿਆ ਹੋਇਆ ਸੀ ਜੋ ਬਾਹਰੋਂ ਇੰਝ ਲੱਗਦਾ ਸੀ ਕਿ ਟਰੱਕ ਗੱਤੇ ਨਾਲ ਲੋਡ ਕੀਤਾ ਹੈ ਜੋ ਟਰੱਕ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 260 ਪੇਟੀਆਂ ਸ਼ਰਾਬ ਰਾਜਧਾਨੀ ਵਿਸਕੀ 250 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਕੁੱਲ ਪਾਸੋਂ 510 ਪੇਟੀਆਂ ਸ਼ਰਾਬ ਬਰਾਮਦ ਹੋਈਆਂ ਜਿਸ ਤੇ ਪੁਲਸ ਨੇ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਇਹ ਟਰੱਕ ਅਤੇ ਇਨੋਵਾ ਗੱਡੀ ਵਿੱਕੀ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਗੁਰਨਾਨਕ ਪੁਰਾ ਗਲੀ ਨੰਬਰ 1 ਡਾਬਾ ਲੁਹਾਰਾ ਰੋਡ ਲੁਧਿਆਣਾ ਦੀ ਹੈ ਜੋ ਟਰੱਕ ਦੇ ਡਰਾਈਵਰ ਦਿਲਬਾਗ ਸਿੰਘ ਨੇ ਜ਼ੀਰਕਪੁਰ ਦੇ ਨਜ਼ਦੀਕ ਢਾਬੇ ਤੇ ਟਰੱਕ ਰੋਕਿਆ ਸੀ ਤੇ ਉੱਥੇ ਇੱਕ ਵਿਅਕਤੀ ਦੇ ਆਖੇ ਟਰੱਕ ਲੈ ਗਿਆ ਸੀ ਤੇ ਬਾਅਦ ਵਿਚ ਟਰੱਕ ਵਿੱਚ ਸ਼ਰਾਬ ਲੋਡ ਕਰਕੇ ਵਾਪਸ ਦੇ ਗਿਆ ਸੀ ਉਨ੍ਹਾਂ ਦੱਸਿਆ ਕਿ ਉਹ ਇਨੋਵਾ ਕਾਰ ਟਰੱਕ ਦੇ ਅੱਗੇ ਲਗਾ ਕੇ ਤਰੀਕੇ ਕਰਦੇ ਟਰੱਕ ਲੈ ਕੇ ਆ ਰਿਹਾ ਸੀ ਕਿ ਸ਼ਰਾਬ ਪਟਿਆਲੇ ਦੇ ਸਮੱਗਲਰਾਂ ਦੀ ਹੈ ਜੋ ਗੁਰਜੀਤ ਸਿੰਘ ਉਰਫ ਜੀਤੂ ਪਟਿਆਲੇ ਦੇ ਸਮਾਰਕਾਂ ਦਾ ਰਹਿੰਦਾ ਹੈ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਨਕੋਦਰ ਅਦਾਲਤ ਵਿੱਚ ਪੇਸ਼ ਕਰ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਪਟਿਆਲੇ ਦੇ ਸਮੱਗਲਰ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਸ਼ਾਹਕੋਟ ਤੋਂ ਕੈਮਰਾ ਪਰਸਨ ਸਾਬੀ ਨਾਲ਼ ਸੁਖਵਿੰਦਰ ਸੋਹਲ ਦੀ ਵਿਸ਼ੇਸ਼ ਰਿਪੋਰਟ

Leave a Reply

Your email address will not be published. Required fields are marked *