RNI NEWS :- ਸ਼ਾਹਕੋਟ ਵਿਖੇ ਅਜ਼ਾਦੀ ਦਿਵਸ ਨੂੰ ਸਮਰਪਿਤ ‘ਬਰਕਤਾ ਦੀ ਰਾਤ’ ਮਸੀਹੀ ਪ੍ਰੋਗਰਾਮ ਕਰਵਾਇਆ

RNI NEWS :- ਸ਼ਾਹਕੋਟ ਵਿਖੇ ਅਜ਼ਾਦੀ ਦਿਵਸ ਨੂੰ ਸਮਰਪਿਤ ‘ਬਰਕਤਾ ਦੀ ਰਾਤ’ ਮਸੀਹੀ ਪ੍ਰੋਗਰਾਮ ਕਰਵਾਇਆ

ਸ਼ਾਹਕੋਟ 16 ਅਗਸਤ (ਏ.ਐੱਸ. ਸਚਦੇਵਾ/ਅਮਨਪ੍ਰੀਤ ਸੋਨੂੰ/ਸਾਹਬੀ)

ਨੌਜਵਾਨ ਯੂਥ ਅਤੇ ਨਗਰ ਨਿਵਾਸੀ ਸ਼ਾਹਕੋਟ ਵੱਲੋਂ ਅਜ਼ਾਦੀ ਦਿਵਸ ਨੂੰ ਸਮਰਪਿਤ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ‘ਬਰਕਸਤਾ ਦੀ ਰਾਤ’ ਮਸੀਹੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਤੀਸ਼ ਰਿਹਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਸਰਪੰਚ ਢੰਡੋਵਾਲ, ਪਵਨ ਅਗਰਵਾਲ ਐੱਮ.ਸੀ., ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਸੁਰਿੰਦਰ ਕੁਮਾਰ ਐੱਸ.ਐੱਚ.ਓ. ਸ਼ਾਹਕੋਟ ਆਦਿ ਨੇ ਵਿਸ਼ੇਸ਼ ਤੌਰ ’ਤੇ ਸਿ਼ਰਕਤ ਕੀਤੀ। ਇਸ ਪ੍ਰੋਗਰਾਮ ’ਚ ਸੁਧੀਰ ਨਾਹਰ ਪ੍ਰਧਾਨ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਪੰਜਾਬ, ਵੀਰ ਅਸ਼ਵਨੀ ਕੁਮਾਰ ਪ੍ਰਧਾਨ ਗੌਡ ਇਜ ਲਵ ਕਲੱਬ ਸ਼ਾਹਕੋਟ ਅਤੇ ਯੂਥ ਔਫ਼ ਫਾਇਟ ਐਂਡ ਫੇਥ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਪ੍ਰਚਾਰਕ ਵਜੋਂ ਪਾਸਟਰ ਡੈਨੀਅਲ ਕਾਂਗਣਾ ਅਤੇ ਪ੍ਰਵੀਨ ਡੈਨੀਅਲ ਪਹੁੰਚੇ, ਜਦਕਿ ਪਾਸਟਰ ਦੀਪਕ ਜੋਨਸਨ ਖੇਮਕਰਨ, ਪਾਸਟਰ ਸੰਦੀਪ ਕਿਲੀ, ਪਾਸਟਰ ਮੋਹਨ ਥਾਪਰ, ਪਾਸਟਰ ਮਨਦੀਪ ਜ਼ੀਰਾ ਨੇ ਮਸੀਹੀ ਗੁਣਗਾਨ ਕੀਤਾ। ਇਸ ਮੌਕੇ ਪਾਸਟਰ ਡੈਨੀਅਲ ਨੇ ਪ੍ਰਮੇਸ਼ਵਰ ਦੀ ਪਵਿੱਤਰ ਬਾਣੀ ਵਿੱਚੋਂ ਦੱਸਿਆ ਕਿ ਸਾਡੇ ਦੇਸ਼ ਨੂੰ ਅਜ਼ਾਦ ਹੋਏ 73 ਸਾਲ ਹੋਏ ਹਨ, ਪਰ ਦੇਸ਼ ਦੇ ਲੋਕ ਅੱਜ ਵੀ ਗੁਲਾਮ ਹਨ। ਨਸ਼ੇ, ਭ੍ਰਿਸ਼ਟਾਚਾਰ, ਅੰਧ ਵਿਸ਼ਵਾਸ਼, ਅਨਪੜਤਾ, ਬੇਰੁਜ਼ਗਾਰੀ ਅਤੇ ਗੁੰਡਾਗਰਦੀ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾਇਆ ਹੋਇਆ ਹੈ, ਜਿਨਾਂ ਕੁਰੀਤੀਆਂ ਤੋਂ ਸਾਨੂੰ ਅਜ਼ਾਦ ਹੋਣ ਦੀ ਜਰੂਰਤ ਹੈ। ਉਨਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੰੁ ਸੰਦੇਸ਼ ਦਿੱਤੇ ਹੋਏ ਕਿਹਾ ਕਿ ਤੁਸੀਂ ਆਪਣੇ ਮਾਪਿਆ ਦੇ ਆਗਿਆਕਾਰੀ ਰਹੋ ਅਤੇ ਸਮਾਜਿਕ ਬੁਰਾਈਆ ਤੋਂ ਦੂਰ ਰਹਿ ਕੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਓ। ਇਸ ਮੌਕੇ ਉਨਾਂ ਪੂਰੇ ਦੇਸ਼ ਵਾਸਤੇ, ਪੰਜਾਬ ਦੀ ਖੁਸ਼ਹਾਲੀ ਤੇ ਅਮਨ ਸ਼ਾਂਤੀ, ਭਾਈਚਾਰੇ ਵਿੱਚ ਪ੍ਰੇਮ ਬਣਿਆ ਰਹੇ ਅਤੇ ਸ਼ਾਹਕੋਟ ਵਾਸੀਆਂ ਵਾਸਤੇ ਵਿਸ਼ੇਸ਼ ਪ੍ਰਾਥਨਾਵਾਂ ਵੀ ਕੀਤੀਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਮਾਨ ਕੀਤਾ ਗਿਆ। ਅੰਤ ਵਿੱਚ ਸੁਧੀਰ ਨਾਹਰ ਪ੍ਰਧਾਨ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਪੰਜਾਬ, ਵੀਰ ਅਸ਼ਵਨੀ ਕੁਮਾਰ ਪ੍ਰਧਾਨ ਗੌਡ ਇਜ ਲਵ ਕਲੱਬ ਸ਼ਾਹਕੋਟ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨ ਗੋਇਲ, ਗਗਨ ਜਿੰਦਲ, ਮੰਗਤ ਰਾਜ ਏ.ਐੱਸ.ਆਈ., ਗੁਰਮੇਜ ਸਿੰਘ ਏ.ਐਸ.ਆਈ. ਆਦਿ ਹਾਜ਼ਰ ਸਨ

Leave a Reply

Your email address will not be published. Required fields are marked *