RNI NEWS :- ਸ਼ਾਹਕੋਟ ਵਿਖੇ ਪ੍ਰਵਾਸੀ ਔਰਤ ਨੇ ਐਬੂਲੈਂਸ ’ਚ ਦਿੱਤਾ ਬੱਚੇ ਨੂੰ ਜਨਮ


RNI NEWS :- ਸ਼ਾਹਕੋਟ ਵਿਖੇ ਪ੍ਰਵਾਸੀ ਔਰਤ ਨੇ ਐਬੂਲੈਂਸ ’ਚ ਦਿੱਤਾ ਬੱਚੇ ਨੂੰ ਜਨਮ

ਸ਼ਾਹਕੋਟ 13 ਦਸੰਬਰ (ਸਾਬੀ ਦਾਸੀਕੇ/ਸੁਖਵਿੰਦਰ ਸੋਹਲ) :- ਪੰਜਾਬ ਸਰਕਾਰ ਵੱਲੋਂ ਮਰੀਜ਼ਾ ਦੀ ਸਹੂਲਤ ਲਈ ਸੂਬੇ ਭਰ ਵਿੱਚ ਚਲਾਈਆਂ ਗਈਆਂ ਡਾਇਲ 108 ਐਬੂਲੈਂਸਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ ਅਤੇ ਇਨਾਂ ਐਬੂਲੈਂਸਾਂ ਦੀਆਂ ਸੇਵਾਵਾਂ ਨਾਲ ਜਿਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਦਾ ਬਚਾਅ ਹੋਇਆ ਹੈ ਉਥੇ ਹੀ ਇਨਾਂ ਐਬੂਲੈਂਸਾਂ ਵਿੱਚ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲਣ ਨਾਲ ਬਹੁਤ ਸਾਰੇ ਬੱਚਿਆ ਨੇ ਜਨਮ ਵੀ ਲਿਆ ਹੈ ਸ਼ੁੱਕਰਵਾਰ ਸਵੇਰੇ ਸ਼ਾਹਕੋਟ ਵਿਖੇ ਡਾਇਲ 108 ਐਬੂਲੈਂਸ ਵਿੱਚ ਇੱਕ ਪ੍ਰਵਾਸੀ ਔਰਤ ਵੱਲੋਂ ਇੱਕ ਬੱਚੇ ਲੜਕੇ ਨੂੰ ਜਨਮ ਦਿੱਤਾ ਗਿਆ ਜਾਣਕਾਰੀ ਅਨੁਸਾਰ ਸੂਗੋ ਦੇਵੀ ਪਤਨੀ ਚੰਦਨ ਚੌਧਰੀ ਵਾਸੀ ਪਿੰਡ ਰਗੀਨੀਆ ਜਿਲ੍ਹਾਂ ਸਰਸਾ (ਬਿਹਾਰ) ਜੋਕਿ ਪਿੰਡ ਮਾਣਕਪੁਰ ਬਲਾਕ ਸ਼ਾਹਕੋਟ ਵਿਖੇ ਆਪਣੇ ਪਰਿਵਾਰ ਸਮੇਤ ਕੰਮ ਕਰਦੀ ਹੈ ਅਤੇ ਪਿੱਛਲੇ ਕੁੱਝ ਮਹੀਨੇ ਤੋਂ ਗਰਭਵਤੀ ਸੀ ਸ਼ੁੱਕਰਵਾਰ ਸਵੇਰੇ ਜਦ ਉਸ ਦੀ ਹਾਲਤ ਖਰਾਬ ਹੋਈ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਡਾਇਲ 108 ਐਬੂਲੈਂਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਤਾਂ ਸ਼ਾਹਕੋਟ ਤੋਂ ਡਾਇਲ 108 ਐਬੂਲੈਂਸ ਦੇ ਚਾਲਕ ਰਾਹੁਲ ਵਿੱਗ ਅਤੇ ਈ.ਐੱਮ.ਟੀ. ਸਰਬਜੀਤ ਸਿੰਘ ਪਿੰਡ ਮਾਣਕਪੁਰ ਤੋਂ ਗਰਭਵਤੀ ਔਰਤ ਸੂਗੋ ਦੇਵੀ ਨੂੰ ਜਨੇਪੇ ਲਈ ਸਿਵਲ ਹਸਪਾਤਲ ਸ਼ਾਹਕੋਟ ਵਿਖੇ ਲੈ ਕੇ ਆ ਰਹੇ ਸਨ ਕਿ ਪਿੰਡ ਸ਼ੇਖੇਵਾਲ ਨਜ਼ਦੀਕ ਔਰਤ ਦੇ ਜਨੇਪੇ ਸਬੰਧੀ ਦਰਦਾਂ ਸ਼ੁਰੂ ਹੋ ਗਈਆਂ ਅਤੇ ਉਸ ਦੀ ਹਾਲਤ ਖਰਾਬ ਹੋ ਗਈ, ਜਿਸ ਨੂੰ ਦੇਖਦਿਆ ਐਬੂਲੈਂਸ ਦੇ ਮੁਲਾਜ਼ਮਾਂ ਨੇ ਐਬੂਲੈਂਸ ਨੂੰ ਸੜਕ ਦੇ ਇੱਕ ਪਾਸੇ ਰੋਕ ਔਰਤ ਨੂੰ ਮੁੱਢਲੀ ਸਹਾਇਤਾ ਦਿੱਤੀ ਤਾਂ ਔਰਤ ਨੇ ਇਸ ਦੌਰਾਨ ਇੱਕ ਬੱਚੇ ਲੜਕੇ ਨੂੰ ਜਨਮ ਦਿੱਤਾ ਜਿਸ ਉਪਰੰਤ ਐਬੂਲੈਂਸ ਦੇ ਮੁਲਾਜ਼ਮ ਜੱਚਾ-ਬੱਚਾ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲੈ ਆਏ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾ. ਰਣਦੀਪ ਸਿੰਘ ਅਤੇ ਸਟਾਫ਼ ਵੱਲੋਂ ਔਰਤ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਐਬੂਲੈਂਸ ਦੇ ਚਾਲਕ ਰਾਹੁਲ ਵਿੱਗ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਹਨ, ਜਿਨਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ

Leave a Reply

Your email address will not be published. Required fields are marked *