RNI NEWS-ਸ਼ਿਵ ਕਲਾ ਮੰਚ ਰਜਿ ਰਾਮਲੀਲਾ ਕਮੇਟੀ ਮਾਡਲ ਹਾਊਸ ਵੱਲੋ 42ਵਾਂ ਮਹੀਨਾ ਵਾਰ ਰਾਸ਼ਨਵੰਡ ਸਮਾਰੋਹ ਦਾ ਆਯੋਜਨ


RNI NEWS-ਸ਼ਿਵ ਕਲਾ ਮੰਚ ਰਜਿ ਰਾਮਲੀਲਾ ਕਮੇਟੀ ਮਾਡਲ ਹਾਊਸ ਵੱਲੋ 42ਵਾਂ ਮਹੀਨਾ ਵਾਰ ਰਾਸ਼ਨਵੰਡ ਸਮਾਰੋਹ ਦਾ ਆਯੋਜਨ

ਜਲੰਧਰ (ਜਸਕੀਰਤ ਰਾਜਾ) ਸ਼ਿਵ ਕਲਾ ਮੰਚ ਰਜਿ ਰਾਮਲੀਲਾ ਕਮੇਟੀ ਮਾਡਲ ਹਾਊਸ ਵੱਲੋ 42ਵਾਂ ਮਹੀਨਾ ਵਾਰ ਰਾਸ਼ਨਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਸਰਦੀ ਦੇ ਕੱਪੜੇ ਦਿੱਤੇ ਗਏ ਇਸ ਮੋਕੇ ਤੇ ਮੁੱਖ ਮਹਿਮਾਨ ਵੱਜੋ ਕਵੰਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਸ਼ਾਮਿਲ ਹੋਏ ਇਸ ਮੋਕੇ ਸ਼ਿਵ ਕਲਾ ਮੰਚ ਦੇ ਸਮੂਹ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੋਕੇ ਤੇ ਕੰਵਲਜੀਤ ਸਿੰਘ ਭਾਟੀਆ ਨੇ ਸ਼ਿਵ ਕਲਾ ਮੰਚ ਵੱਲੋ ਨਰ ਸੇਵਾ ਨਰਾਇਣ ਸੇਵਾ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਕਾਰਜ ਬੜਾ ਸ਼ਲਾਘਾਯੋਗ ਹੈ ਜੋ ਵੀ ਕਾਰਜ ਸੱਚੀ ਭਾਵਨਾ ਕੀਤਾ ਜਾਦਾ ਹੈ ਉਸ ਦਾ ਫਲ ਜਰੂਰ ਮਿਲਦਾ ਹੈ ਲੋੜਵੰਦ ਲੋਕਾ ਦੀ ਸਹਾਇਤਾ ਵੀ ਮਹਾਨ ਕਾਰਨਾ ਮਹਾਨ ਕਾਰਜ ਹੈ ਇਸ ਲਈ ਸਮਾਜ ਦੇ ਹਰ ਵਿਆਕਤੀ ਅਜਿਹੇ ਕੰਮਾਂ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੋਕੇ ਤੇ ਸ਼ਿਵ ਕਲਾ ਮੰਚ ਦੇ ਪ੍ਰਧਾਨ ਮਾਸਟਰ ਗਣੇਸ਼ ਭਗਤ ਨੇ ਦੱਸਿਆ ਸਾਡੀ ਸਭਾ ਹਮੇਸ਼ਾ ਅਜਿਹੇ ਕੰਮ ਕਰਨ ਵਿੱਚ ਵਿਸ਼ਵਾਸ ਕਰਦੀ ਹੈ ਜਿਸ ਨਾਲ ਸਮਾਜ ਦੇ ਲੋਕਾ ਦੀ ਭਲਾਈ ਕੀਤੀ ਜਾ ਸਕੇ ਅਸੀਂ ਪ੍ਰਭੂ ਰਾਮ ਜੀ ਦੀ ਕ੍ਰਿਪਾ ਨਾਲ ਇਹ ਕਾਰਜ ਕਰਨ ਸਫਲ ਹੋ ਰਹੇ ਹਾਂ ਇਸ ਮੋਕੇ ਤੇ ਸਭਾ ਦੇ ਚੇਅਰਮੈਨ ਦੇਸ ਰਾਜ ਰਾਜਪੂਤ ਨੇ ਸਭਾ ਵੱਲੋਂ ਕੀਤੇ ਜਾ ਰਹੇ ਕੰਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਮੋਕੇ ਤੇ ਸੁਰਿੰਦਰ ਸ਼ਰਮਾ ਉਪ ਚੈਅਰਮੈਨ,ਮਨਮੋਹਨ ਭਗਤ ਸੀਨੀਅਰ ਮੀਤ ਪ੍ਰਧਾਨ,ਗਿਰਧਾਰੀ ਲਾਲ ਸੰਦਲ,ਸੱਤ ਪਾਲ ਭਗਤ,ਰਾਜਿੰਦਰ ਸਿੰਘ ਰਾਣਾ,ਰਾਕੇਸ਼ ਦੁਆ,ਅਸ਼ਵਨੀ ਅਰੋੜਾ,ਸੁਨੀਲ ਕੁਮਾਰ ਟੀਟੂ ਹਾਜਰ ਸਨ

Leave a Reply

Your email address will not be published. Required fields are marked *