RNI NEWS :- ਸ਼੍ਰੀਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਹਾਂਜਸ਼ਨ ਮਨਾਇਆ ਗਿਆ

RNI NEWS :- ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਹਾਂਜਸ਼ਨ ਮਨਾਇਆ ਗਿਆ

ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਅਤੇ ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿ਼ਰਕਤ

ਸ਼ਾਹਕੋਟ :- 18 ਅਗਸਤ (ਏ.ਐੱਸ. ਸਚਦੇਵਾ/ਅਮਨਪ੍ਰੀਤ ਸੋਨੂੰ/ਸਾਹਬੀ)

ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਹਾਂਜਸ਼ਨ ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਦੇਦ ਦੀ ਅਗਵਾਈ ਅਤੇ ਸੰਜੀਵ ਅਰੋੜਾ ਤੇ ਦੀਪਕ ਗੋਇਲ ਦੀ ਦੇਖ-ਰੇਖ ਹੇਠ ਬਹੁਤ ਹੀ ਜੋਸ਼, ਉਤਸ਼ਾਹ ਅਤੇ ਭਗਤੀ ਦੇ ਰੰਗ ਵਿੱਚ ਰੰਗ ਕੇ ਮਨਾਇਆ ਗਿਆ। ਜਿਕਰਯੋਗ ਹੈ ਕਿ ਇਹ ਗਰੁੱਪ ਹਰ ਤਿਉਹਾਰ ਨੂੰ ਅਨੋਖੇ ਢੰਗ ਨਾਲ ਮਨਾਉਦਾ ਹੈ। ਸਮਾਗਮ ਵਿੱਚ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਅਤੇ ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਗਲੋਬਲ ਡਿਸਕਵਰੀ ਸਕੂਲ ਦੀ ਪ੍ਰਿੰਸੀਪਲ ਵੰਦਨਾ ਧਵਨ ਨੇ ਬਹੁਤ ਹੀ ਖੂਬਸੂਰਤੀ ਨਾਲ ਭਜਨਾਂ ਦੀਆਂ ਕੋਰਿਉਗਰਾਫੀਆਂ ਪੇਸ਼ ਕਰਵਾਈਆਂ। ਛੋਟੇ-ਛੋਟੇ ਬੱਚਿਆਂ ਦੁਆਰਾ ਭਗਵਾਨ ਕ੍ਰਿਸ਼ਨ ਦਾ ਰੂਪ ਬਣ ਬਹੁਤ ਹੀ ਸੁੰਦਰ ਢੰਗ ਨਾਲ ਇਹਨਾਂ ਕੋਰਿਉਗਰਾਫੀਆਂ ਦੀ ਪੇਸ਼ਕਾਰੀ ਕੀਤੀ। ਇਹਨਾਂ ਭਜਨਾਂ ਦੇ ਨਾਲ ਹੀ ਸਾਰੇ ਸਾਧਕ ਭਗਤੀ ਦੇ ਰੰਗ ਵਿੱਚ ਰੰਗੇ ਗਏ। ਇਸ ਮੌਕੇ ਆਰਤੀ ਜਿੰਦਲ ਅਤੇ ਮਮਤਾ ਅਰੋੜਾ ਨੇ ਭਗਵਾਨ ਕ੍ਰਿਸ਼ਨ ਦੇ ਭਜਨ ਗਾਏ।ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਚਾਰੂਮਿਤਾ ਨੇ ਕਿਹਾ ਕਿ ਸਾਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਵੀ ਭਗਵਾਨ ਕ੍ਰਿਸ਼ਨ ਦੁਆਰਾ ਦੱਸੇ ਮਾਰਗ ਕਿ ਕਰਮ ਹੀ ਭਗਵਾਨ ਹੈ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਮਾ: ਕੁਲਦੀਪ ਕੁਮਾਰ ਸਚਦੇਵਾ ਅਤੇ ਪ੍ਰਿੰਸੀਪਲ ਵੰਦਨਾ ਧਵਨ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੀ ਸਮੂਹ ਸਾਧਕਾਂ ਨੂੰ ਵਧਾਈ ਦਿੱਤੀ। ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਨੇ ਆਏ ਹੋਏ ਸਾਰੇ ਸਾਧਕਾਂ ਦਾ ਧੰਨਵਾਦ ਕੀਤਾ। ਅਖੀਰ ’ਚ ਬਖਸ਼ੀਸ਼ ਸਿੰਘ ਮਠਾੜੂ ਨੇ ਸਾਰਿਆਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਹਰਵਿੰਦਰ ਕੁਮਾਰ ਅਰੋੜਾ ਵੱਲੋਂ ਸਾਧਕਾਂ ਨੂੰ ਖੀਰ ਪੂੜ੍ਹਿਆਂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸ਼ੋਤਮ ਪਾਸੀ, ਸੁਖਦੇਵ ਧਵਨ, ਗੌਰਵ ਮੈਸਨ, ਰਾਜੀਵ ਸੋਬਤੀ, ਸੀਤਾ ਰਾਮ, ਸੰਜੀਵ ਅਰੋੜਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਜੈ ਚੰਦ, ਕੁਲਦੀਪ ਸਿੰਘ ਸੰਧੂ, ਬਖਸ਼ੀਸ਼ ਸਿੰਘ ਮਠਾੜੂ, ਰਮਨ ਗੁਪਤਾ, ਭੂਸ਼ਨ ਜੈਨ, ਅਜੇ ਸ਼ਰਮਾ, ਤੇਜਸਵੀ ਪਰਾਸ਼ਰ, ਪ੍ਰਵੇਸ਼ ਕੁਮਾਰ ਲਾਡੀ, ਸੋਡੀ ਗਿੱਲ, ਰਾਕੇਸ਼ ਅਰੋੜਾ, ਪਾਹੁਲ ਗੁਪਤਾ, ਰਾਕੇਸ਼ ਸ਼ਰਮਾ ਸੀ.ਐਚ.ਟੀ, ਜੈ ਗੋਪਾਲ, ਮਾਸਟਰ ਪਵਨ ਕੁਮਾਰ ਅਗਰਵਾਲ, ਪ੍ਰਿੰਸੀਪਲ ਵੰਦਨਾ ਧਵਨ, ਸੁਖਜੀਤ ਕੌਰ, ਮੈਡਮ ਕਿਰਨ ਅਰੋੜਾ, ਨੀਰੂ ਧਵਨ, ਰੀਟਾ ਸੋਬਤੀ, ਸੰਤੋਸ਼ ਕਾਲੀਆ, ਵੀਨਾ ਅਰੋੜਾ, ਮੈਡਮ ਵੀਰਪਾਲ ਸ਼ਰਮਾ, ਕ੍ਰਿਸ਼ਨਾ, ਆਰਤੀ ਜਿੰੰਦਲ, ਸੁਧਾ, ਰਣਜੀਤ ਕੌਰ ਮਠਾੜੂ ਆਦਿ ਹਾਜਰ ਸਨ

Leave a Reply

Your email address will not be published. Required fields are marked *