RNI NEWS :- ਸਾਇੰਸ ਮਿਸਟ੍ਰੈਸ ਨਵਪ੍ਰੀਤ ਕੌਰ ਵੱਲੋਂ ਪੂਨੀਆਂ ਸਕੂਲ ਲਈ 4 ਪੱਖੇ ਭੇਟ

RNI NEWS :- ਸਾਇੰਸ ਮਿਸਟ੍ਰੈਸ ਨਵਪ੍ਰੀਤ ਕੌਰ ਵੱਲੋਂ ਪੂਨੀਆਂ ਸਕੂਲ ਲਈ 4 ਪੱਖੇ ਭੇਟ

ਸ਼ਾਹਕੋਟ/ਮਲਸੀਆਂ, 12 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਵਿਖੇ ਬਤੌਰ ਸਾਇੰਸ ਮਿਸਟ੍ਰੈਸ ਨਵਪ੍ਰੀਤ ਕੌਰ, ਜੋ ਮੁੱਢਲੀ ਤਨਖਾਹ 10300/- (ਦੱਸ ਹਜਾਰ ਤਿੰਨ ਸੌ ਰੁਪਏ) ਤੇ ਸੇਵਾ ਨਿਭਾ ਰਹੇ ਹਨ ਵੱਲੋਂ ਆਪਣੀ ਸਰਵਿਸ ਦਾ ਇੱਕ ਸਾਲ ਪੂਰਾ ਹੋਣ ਤੇ ਸਕੂਲ ਨੂੰ ਚਾਰ ਪੱਖੇ ਭੇਂਟ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿ੍ਰੰਸੀਪਲ ਸੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਨਵਪ੍ਰੀਤ ਕੌਰ ਇੱਕ ਮਿਹਨਤੀ ਅਧਿਆਪਕਾਂ ਹਨ ਅਤੇ ਸਕੂਲ ਵਿਕਾਸ ਲਈ ਚਿੰਤਤ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਉਨ੍ਹਾਂ ਵੱਲੋਂ ਸਕੂਲ ਨੂੰ ਚਾਰ ਪੱਖੇ ਭੇਂਟ ਕੀਤੇ ਗਏ ਹਨ। ਇਸ ਮੌਕੇ ਲੈਕਚਰਾਰ ਅਮਨਦੀਪ ਕੌਂਡਲ ਨੇ ਵੀ ਸਕੂਲ ਨੂੰ ਦਿੱਤੇ ਇਸ ਸਹਿਯੋਗ ਲਈ ਮੈਡਮ ਨਵਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਸਸ ਮਾਸਟਰ, ਸੁਖਬੀਰ ਸਿੰਘ ਮੈਥ ਮਾਸਟਰ, ਪ੍ਰਵੀਨ ਪ੍ਰਾਸ਼ਰ ਹਿੰਦੀ ਮਿਸਟ੍ਰੈਸ, ਮੀਨਾਕਸ਼ੀ ਸ਼ਰਮਾ ਵੋਕੇਸ਼ਨਲ ਮਿਸਟ੍ਰੈਸ, ਪ੍ਰੀਤੀ ਲਿਆਲ ਸਸ ਮਿਸਟ੍ਰੈਸ, ਉਪਾਸਨਾ ਡੂਡੀ ਸਸ ਮਿਸਟ੍ਰੈਸ, ਮਨਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਸੰਤੋਖ ਸਿੰਘ ਅਤੇ ਮੋਹਿਤ ਸ਼ਰਮਾ ਦੋਵੇਂ ਕੰਪਿਊਟਰ ਅਧਿਆਪਕ, ਕੁਲਵਿੰਦਰ ਸਿੰਘ ਸਾਇੰਸ ਮਾਸਟਰ,ਕਿ੍ਰਸ਼ਨਾ ਦੇਵੀ ਏਸੀਟੀ,ਬਲਦੀਸ਼ ਕੌਰ ਸਿੱਖਿਆ ਪ੍ਰੋਵਾਇਡਰ, ਰਕੇਸ਼ ਕੁਮਾਰ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *