RNI NEWS-ਸਾਨੂੰ ਸਾਰਿਆਂ ਨੂੰ ਰਲ ਕੇ ਸਮਾਜ ਦੇ ਭਲੇ ਵਾਸਤੇ ਕਾਰਜ ਕਰਨੇ ਚਾਹੀਦੇ ਹਨ: ਸੋਹਲ


RNI NEWS-ਸਾਨੂੰ ਸਾਰਿਆਂ ਨੂੰ ਰਲ ਕੇ ਸਮਾਜ ਦੇ ਭਲੇ ਵਾਸਤੇ ਕਾਰਜ ਕਰਨੇ ਚਾਹੀਦੇ ਹਨ: ਸੋਹਲ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਰੋਨਾ ਵਾਇਰਸ ਕਰਕੇ ਜਨਤਾ ਕਰਫਿਊ ਦੋਰਾਨ ਜਿੱਥੇ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵਲੋ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਜਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆ ਨੇ ਉੱਥੇ ਲੋੜਵੰਦ ਧੀਆਂ ਦੇ ਵਿਆਹ ਵੀ ਕਰਵਾਏ ਜਾ ਰਹੇ ਨੇ , ਇਸਦੇ ਚਲਦਿਆਂ ਅੱਜ ਬਹੁਤ ਸਲਾਘਾਯੋਗ ਉਪਰਾਲਾ ਕੀਤਾ ਗਿਆ , ਵੇਰਕਾ ਵਿਖੇ ਰਹਿ ਰਹੇ ਮੁਸਲਮਾਨ ਪਰਿਵਾਰਾਂ ਨੂੰ ਜਿੱਥੇ ਉਹਨਾਂ ਪਿਛਲੇ ਦਿਨੀ ਰਾਸ਼ਨ ਦਿਤਾ ਸੀ ਜੋ ਮੁਸਲਮਾਨ ਭਾਈਚਾਰੇ ਵਲੋ ਰੋਂਜੇ ਰੱਖੇ ਜਾ ਰਹੇ ਹਨ ਉਹਨਾ ਦੇ ਚਲਦਿਆਂ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵਲੋ ਮੁਸਲਮਾਨ ਭਾਈਚਾਰੇ ਵੇਰਕਾ ਦੇ ਮੁਖੀ ਮੁਹੰਮਦ ਕਰੀਮ ਦੇ ਡੇਰੇ ਤੇ ਜਾ ਕੇ ਉਹਨਾ ਨਾਲ ਆਪਣੀ ਧੀ ਸੁਪਰੀਤ ਕੋਰ ਸੋਹਲ ਦਾ ਜਨਮ ਦਿਨ ਮਨਾਇਆ ਅਤੇ ਇਸ ਮੋਕੇ ਚੇਅਰਮੈਨ ਸੋਹਲ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਉਹਨਾ ਨੂੰ ਕੁਰਾਨ ਸਰੀਫ ਭੇਟ ਕੀਤਾ ਅਤੇ ਨਾਲ ਉਹਨਾ ਵਖ ਵਖ ਤਰਾਂ ਦੇ ਫਲ ਅਤੇ ਸਰਬਤ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦਿਤੀਆਂ ਇਸ ਮੋਕੇ ਵਿਸ਼ੇਸ਼ ਤੋਰ ਤੇ ਥਾਣਾ ਵੇਰਕਾ ਦੇ ਮੁਖੀ ਨਿਸ਼ਾਨ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਇਸ ਮੋਕੇ ਚੇਅਰਮੈਨ ਸੋਹਲ ਨੇ ਆਖਿਆ ਕਿ ਸਾਡਾ ਇਹ ਉਪਰਾਲਾ ਕਰਨ ਦਾ ਮਕਸਦ ਸਭ ਧਰਮਾਂ ਨੂੰ ਏਕਤਾ ਅਤੇ ਸ਼ਾਤੀ ਦਾ ਸ਼ੰਦੇਸ਼ ਦੇਣਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਤਾ ਜੋ ਸਾਡੇ ਸਮਾਜ ਚ ਖੁਸ਼ਹਾਲੀ ਅਤੇ ਤਰੱਕੀ ਬਰਕਰਾਰ ਰਹੇ ਜਿਵੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਕਿ ਸਾਨੂੰ ਮੁਸਲਮਾਨ, ਸਿੱਖ ਹਿੰਦੂ ਜਾਂ ਈਸਾਈ ਬਨਣ ਤੋ ਪਹਿਲਾਂ ਇਕ ਇਨਸਾਨ ਬਣ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਸਾਨੂੰ ਗੁਰੂਆਂ ਦੇ ਦਿਤੇ ਉਪਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਮੋਕੇ ਮੁਹੰਮਦ ਕਰੀਮ ਵਲੋ ਚੇਅਰਮੈਨ ਸੋਹਲ ਅਤੇ ਹੋਰਾਂ ਦਾ ਸਨਮਾਨ ਕਰਦਿਆ ਆਖਿਆ ਕਿ ਅਸੀ ਸਾਰੇ ਇਕ ਪਰਮਾਤਮਾ ਦੇ ਮਨੁਖ ਹਾਂ ਸਾਨੂੰ ਈਰਖਾ ਤਿਆਗ ਕੇ ਇਕ ਦੂਜੇ ਦੇ ਸੁਖ ਦੁਖ ਚ ਕੰਮ ਆਉਣਾ ਚਾਹੀਦਾ ਹੈ ਇਸ ਉਪਰੰਤ ਚੇਅਰਮੈਨ ਸੁਖਰਾਜ ਸਿੰਘ ਸੋਹਲ ਦੀ ਧੀ ਸੁਪਰੀਤ ਕੋਰ ਸੋਹਲ ਦੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਸਾਂਝੀਵਾਲਤਾ ਦਾ ਸ਼ੰਦੇਸ਼ ਦਿੰਦੇ ਹੋਏ ਐਸ ਐਚ ਉ ਨਿਸ਼ਾਨ ਸਿੰਘ ਨੇ ਕਿਹਾ ਕਿ ਚੇਅਰਮੈਨ ਸੋਹਲ ਵਲੋ ਕੀਤੇ ਕਾਰਜ ਸਲਾਘਾਯੋਗ ਹਨ ਸਾਨੂੰ ਸਾਰਿਆ ਨੂੰ ਆਪਣੇ ਰੁਝੇਵਿਆਂ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾ ਵਿਚ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੋਕੇ ਸੁਖਜਿੰਦਰ ਸਿੰਘ ਮਾਹੂ , ਏ ਐਸ ਆਈ ਬਲਵਿੰਦਰ ਸਿੰਘ , ਏ ਐਸ ਆਈ ਸਰਬਜੀਤ ਸਿੰਘ ਤੇ ਹੋਰ ਹਾਜਰ ਸਨ

ਫੋਟੋ ਕੈਪਸ਼ਨ : ਮੁਸਲਮਾਨ ਭਾਈਚਾਰੇ ਨੂੰ ਕੁਰਾਨ ਸਰੀਫ ਭੇਟ ਕਰਦੇ ਹੋਏ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ, ਐਸ ਐਚ ਉ ਨਿਸ਼ਾਨ ਸਿੰਘ , ਸੁਖਜਿੰਦਰ ਸਿੰਘ ਮਾਹੂ , ਸੁਪਰੀਤ ਕੋਰ ਸੋਹਲ

Leave a Reply

Your email address will not be published. Required fields are marked *