RNI NEWS-ਸਿਟੀ ਪੁਲਸ ਨਕੋਦਰ ਵੱਲੋਂ ਦੋ ਭਗੌੜੇ ਕਾਬੂ


RNI NEWS-ਸਿਟੀ ਪੁਲਸ ਨਕੋਦਰ ਵੱਲੋਂ ਦੋ ਭਗੌੜੇ ਕਾਬੂ

ਨਕੋਦਰ (ਸ਼ਰਬਜੀਤ ਸਿੰਘ/ਸੁਖਵਿੰਦਰ ਸੋਹਲ) ਮਾਨਯੋਗ ਐਸਐਸਪੀ ਜਲੰਧਰ ਦਿਹਾਤੀ ਸ੍ਰੀ ਨਵਜੋਤ ਸਿੰਘ ਮਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਏਸੀਪੀ ਸਬ ਡਵੀਜ਼ਨ ਨਕੋਦਰ ਵਤਸਲਾ ਗੁਪਤਾ ਅਗਵਾਈ ਹੇਠ ਪੈਸਾ ਚੋਂ ਸਿਟੀ ਸ੍ਰੀ ਅਮਨ ਸੈਣੀ ਜੀ ਦੀ ਨਿਗਰਾਨੀ ਹੇਠ ਮਾਣਯੋਗ ਅਦਾਲਤ ਤੋਂ ਭਗੌੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਚਓ ਸਿਟੀ ਸ੍ਰੀ ਅਮਨ ਸੈਣੀ ਜੀ ਨੇ ਦੱਸਿਆ ਕਿ ਇਹ ਏਐੱਸਆਈ ਨਰਿੰਦਰ ਸਿੰਘ ਵੱਲੋਂ ਦੋ ਪੀਓ ਅਰੈਸਟ ਕੀਤੇ ਗਏ ਹਨ ਜਿਨ੍ਹਾਂ ਦੇ ਨਾਮ ਨਰਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਜਗਦੀਸ਼ ਰਾਜ ਕਸਬਾ ਮੁਹੱਲਾ ਪੁਲਿਸ ਸਟੇਸ਼ਨ ਮਹਿਤਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਐੱਫਆੲੀਆਰ ਨੰ.09 ਮਿਤੀ 07-01-07 ਅ/ਧ 392,323 ਆਈਪੀਸੀ ਪੁਲਿਸ ਥਾਣਾ ਸਿਟੀ ਨਕੋਦਰ ਨੂੰ ਲੋੜੀਂਦਾ ਸੀ ਅਤੇ ਮਾਣਯੋਗ ਅਦਾਲਤ ਤੋਂ ਭਗੌੜਾ ਸੀ

ਇਸੇ ਤਰ੍ਹਾਂ ਏਐੱਸਆਈ ਨਰਿੰਦਰ ਸਿੰਘ ਵੱਲੋਂ ਜਗਤਾਰ ਸਿੰਘ ਜੱਗਾ ਪੁੱਤਰ ਜਸਵਿੰਦਰ ਸਿੰਘ ਵਾਸੀ ਆਦਰਾਮਾਨ ਪੁਲਿਸ ਸਟੇਸ਼ਨ ਮਹਿਤਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਇਹ ਦੋਨੋਂ ਐੱਫਆਈਆਰ ਨੰਬਰ 243 ਮਿਤੀ 16-11-16 ਅ/ਧ 379,411 ਆਈਪੀਸੀ ਤਹਿਤ ਮਾਣਯੋਗ ਅਦਾਲਤ ਤੋਂ ਭਗੌੜੇ ਸਨ

Leave a Reply

Your email address will not be published. Required fields are marked *