RNI NEWS :- ਸਿਟੀ ਪੁਲਸ ਨਕੋਦਰ ਵੱਲੋਂ 480 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

RNI NEWS :- ਸਿਟੀ ਪੁਲਸ ਨਕੋਦਰ ਵੱਲੋਂ 480 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਨਕੋਦਰ :- ਸੁਖਵਿੰਦਰ ਸੋਹਲ/ਗੁਰਮੀਤ ਸੰਗਰ

ਥਾਣਾ ਸਿਟੀ ਪੁਲਿਸ ਨੇ ਦੌਰਾਨੇ ਗਸ਼ਤ ਵੱਖ ਵੱਖ ਥਾਵਾਂ ਤੇ ਦੋ ਵਿਅਕਤੀਆਂ ਨੂੰ 480 ਨਸ਼ੀਲੀ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮੇ ਦਰਜ਼ ਕੀਤੇ ਹਨ ਥਾਣਾ ਸਿਟੀ ਮੁਖੀ ਮਾਮਾ ਜ਼ਮੀਨ ਨੇ ਦੱਸਿਆ ਕਿ ਕਪੂਰਥਲਾ ਰੋਡ ਤੇ ਹੁਸੈਨਪੁਰ ਗੇਟ ਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋਹੋ ਕੇ ਨਕੋਦਰ ਵੱਲ ਆ ਰਿਹਾ ਸੀ ਪੁਲਿਸ ਪਾਰਟੀ ਨੇ ਕਾਬੂ ਕਰਕੇ ਅਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗਿੱਲਾਂ ਥਾਣਾ ਸਦਰ ਪਾਸੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸੇ ਤਰ੍ਹਾਂ ਇਕ ਹੋਰ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਨਕੋਦਰ ਤੋਂ ਸ਼ੰਕਰ ਉਡਦੇ ਜਾਂਦੇ ਸਮੇਂ ਸੰਨੀ ਪੁੱਤਰ ਜੋਗਿੰਦਰ ਪਾਲ ਵਾਸੀ ਬੋਪਾਰਾਏ ਕਲਾਂ ਨੂੰ ਦੋ ਸੌ ਅਸੀਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਦੋਵਾਂ ਉੱਪਰ ਡਰੱਗ ਐਕਟ ਅਧੀਨ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ

Leave a Reply

Your email address will not be published. Required fields are marked *