RNI NEWS-ਸਿਟੀ ਪੁਲਿਸ ਨਕੋਦਰ ਵੱਲੋਂ ਵਾਲੀ ਸਨੈਚਰਾਂ ਨੂੰ ਪਾਈਆਂ ਭਾਜੜਾਂ ਤਿੰਨ ਸਨੈਚਰ ਕਾਬੂ 


RNI NEWS-ਸਿਟੀ ਪੁਲਿਸ ਨਕੋਦਰ ਵੱਲੋਂ ਵਾਲੀ ਸਨੈਚਰਾਂ ਨੂੰ ਪਾਈਆਂ ਭਾਜੜਾਂ ਤਿੰਨ ਸਨੈਚਰ ਕਾਬੂ 

ਨਕੋਦਰ 3 ਅਪ੍ਰੈਲ (ਸੁਖਵਿੰਦਰ ਸੋਹਲ/ਰਵੀ ਸੱਭਰਵਾਲ)

ਸਿਟੀ ਪੁਲਿਸ ਨੇ ਛਾਪੇਮਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਸਿਟੀ ਥਾਣੇ ਦੇ ਮੁੱਖ ਅਫ਼ਸਰ ਐਸਆਈ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਰਣਜੀਤ ਰਾਏ ਪੁੱਤਰ ਵਰਿੰਦਰ ਰਾਏ ਨਿਵਾਸੀ ਬਿਹਾਰ ਮੌਜੂਦਾ ਨਿਵਾਸੀ ਅੱਡਾ ਮਾਹਿਤਪੁਰ ਨਕੋਦਰ ਨੇ ਆਪਣੇ ਬਿਆਨਾਂ ਚ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਅੱਡਾ ਮਹਿਤਪੁਰ ਨੇੜੇ ਫੋਨ ਤੇ ਗੱਲਬਾਤ ਕਰ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਪਿੱਛੇ ਤੋਂ ਆਏ ਅਤੇ ਉਸਦਾ ਫੋਨ ਖੋਹ ਲਿਆ ਜਿਸਤੇ ਰਣਜੀਤ ਨੇ ਮੋਟਰਸਾਈਕਲ ਸਵਾਰ ਇਕ ਲੁਟੇਰੇ ਨੂੰ ਫੜ ਲਿਆ ਉਹ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਰਣਜੀਤ ਨੇ ਉਸ ਨੂੰ ਨਹੀਂ ਛੱਡਿਆ ਤੇ ਲੋਕਾਂ ਨੇ ਇਕੱਠੇ ਹੋ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰੁਸਤਮ ਪੁੱਤਰ ਸਤਨਾਮ ਨਿਵਾਸੀ ਨਵੀਂ ਅਬਾਦੀ ਦੀ ਨਕੋਦਰ ਤੇ ਵਰਿੰਦਰ ਪੁੱਤਰ ਗੁਰਮੁਖ ਸਿੰਘ ਵਾਸੀ ਬਾਜੀਗਰ ਮੁਹੱਲਾ ਨਕੋਦਰ ਦੇ ਰੂਪ ਵਿਚ ਹੋਈ ਹੈ ਉਕਤ ਦੋਸ਼ੀਆਂ ਖਿਲਾਫ ਧਾਰਾ 379 ਬੀ, 34 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਰਿਮਾਂਡ ਚ ਪੁੱਛਗਿੱਛ ਕੀਤੀ ਜਾਏਗੀ

ਥਾਣਾ ਇੰਚਾਰਜ ਨੇ ਦੱਸਿਆ ਕਿ ਇਕ ਹੋਰ ਘਟਨਾ ਚ ਗੁਰਮੀਤ ਲਾਲ ਪੁੱਤਰ ਸਾਧੂ ਰਾਮ ਨਿਵਾਸੀ ਜੰਡਿਆਲਾ ਹੈ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 31 ਮਾਰਚ ਨੂੰ ਉਹ ਆਪਣੇ ਟਾਟਾ ਏਚੇ ਨਾਲ ਜੰਡਿਆਲਾ ਖੜਾ ਸੀ ਤੇ ਇਕ ਨੌਜਵਾਨ ਆਇਆ ਤੇ ਨਕੋਦਰ ਤੋਂ ਪਲਾਈ ਲਿਆਉਣ ਲਈ ਕਿਹਾ ਅਤੇ 600 ਰੁਪਏ ਦਾ ਕਿਰਾਇਆ ਤੈਅ ਕਰਕੇ ਨਕੋਦਰ ਆਇਆ ਅਤੇ ਸਥਾਨਕ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਇਕ ਦੁਕਾਨ ਦੇ ਕੋਲ ਰੁਕਿਆ ਤੇ ਮੇਰੀ ਉਪਰਲੀ ਜੇਬ ਚੋਂ 2000 ਰੁਪਏ ਲੈ ਕੇ ਭੱਜ ਗਿਆ ਤੇ ਮੋਬਾਈਲ ਫੋਨ ਵੀ ਖੋਹ ਕੇ ਫਰਾਰ ਹੋ ਗਿਆ ਇੰਚਾਰਜ ਨੇ ਦੱਸਿਆ ਕਿ ਜਾਂਚ ਵਿਚ ਦੋਸ਼ੀ ਦੀ ਪਹਿਚਾਣ ਲਵਿੰਦਰ ਸਿੰਘ ਲਾਡੀ ਪੁੱਤਰ ਜਸਵੀਰ ਸਿੰਘ ਵਾਸੀ ਮਹਿਤਪੁਰ ਵਜੋਂ ਹੋਈ ਸੀ ਉਕਤ ਦੋਸ਼ੀ ਤੇ ਮੁਕੱਦਮਾ ਸਰੇ ਜੁਰਮ ਧਾਰਾ 379 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *